ETV Bharat / business

'ਬੈਂਕ ਆਫ਼ ਚਾਇਨਾ' ਪਹੁੰਚਿਆ ਭਾਰਤ, ਆਰਬੀਆਈ ਦੀ ਮੰਨਜ਼ੂਰੀ

ਕੇਂਦਰੀ ਬੈਂਕ ਨੇ ਕਿਹਾ ਕਿ ਅਸੀਂ ਬੈਂਕ ਆਫ਼ ਚਾਇਨਾ ਲਿਮ. ਨੂੰ ਭਾਰਤੀ ਰਿਜ਼ਰਵ ਬੈਂਕ ਕਾਨੂੰਨ, 1934 ਦੀ ਦੂਸਰੀ ਅਨਸੂਚੀ ਵਿੱਚ ਸ਼ਾਮਲ ਕਰਨ ਦਾ ਮਸ਼ਵਰਾ ਦਿੱਤਾ ਹੈ।

'ਬੈਂਕ ਆਫ਼ ਚਾਇਨਾ' ਪਹੁੰਚਿਆ ਭਾਰਤ, ਆਰਬੀਆਈ ਦੀ ਮੰਨਜ਼ੂਰੀ
author img

By

Published : Aug 2, 2019, 5:10 AM IST

ਮੁੰਬਈ : ਭਾਰਤੀ ਰਿਜ਼ਰਵ ਬੈਂਕ ਨੇ ਵੀਰਵਾਰ ਨੂੰ ਬੈਂਕ ਆਫ਼ ਚਾਇਨਾ ਨੂੰ ਦੇਸ਼ ਵਿੱਚ ਨਿਯਮਿਤ ਬੈਂਕ ਸੇਵਾਵਾਂ ਦੇਣ ਦੀ ਮੰਨਜ਼ੂਰੀ ਦਿੱਤੀ ਹੈ।

ਕੇਂਦਰੀ ਬੈਂਕ ਨੇ ਕਿਹਾ, 'ਅਸੀਂ ਬੈਂਕ ਆਫ਼ ਚਾਇਨਾ ਲਿਮ. ਨੂੰ ਭਾਰਤੀ ਰਿਜ਼ਰਵ ਬੈਂਕ ਕਾਨੂੰਨ, 1934 ਦੀ ਦੂਸਰੀ ਸੂਚੀ ਵਿੱਚ ਸ਼ਾਮਲ ਕਰਨ ਦਾ ਮਸ਼ਵਰਾ ਦਿੰਦੇ ਹਾਂ।'

ਭਾਰਤੀ ਸਟੇਟ ਬੈਂਕ (ਐੱਸਬੀਆਈ), ਐੱਚਡੀਐੱਫ਼ਸੀ, ਪੰਜਾਬ ਨੈਸ਼ਨਲ ਬੈਂਕ ਅਤੇ ਆਈਸੀਆਈਸੀਆਈ ਬੈਂਕ ਸਮੇਤ ਸਾਰੇ ਵਪਾਰਕ ਬੈਂਕ ਦੂਸਰੀ ਸੂਚੀ ਵਿੱਚ ਸ਼ਾਮਲ ਹਨ. ਇਸ ਸੂਚੀ ਵਿੱਚ ਆਉਣ ਵਾਲੇ ਬੈਂਕਾਂ ਨੂੰ ਆਰਬੀਆਈ ਨੇ ਨਿਯਮਾਂ ਦਾ ਪਾਲਣ ਕਰਨਾ ਹੁੰਦਾ ਹੈ।

ਇੱਕ ਹੋਰ ਸੂਚਨਾ ਵਿੱਚ ਆਰਬੀਆਈ ਨੇ ਕਿਹਾ ਕਿ 'ਜਨ ਸਮਾਲ ਫਾਇਨਾਂਸ ਬੈਂਕ ਲਿਮ. ਨੂੰ ਵੀ ਦੂਸਰੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਾਇਲ ਬੈਂਕ ਆਫ਼ ਸਕਾੱਟਲੈਂਡ ਦੇ ਨਾਂਅ ਨੂੰ ਬਦਲ ਕੇ 'ਨੈਟਵੈਸਟ ਮਾਰਕਿਟ ਪੀਐੱਲਸੀ' ਕੀਤਾ ਗਿਆ ਹੈ।'

ਜੀਐੱਸਟੀ ਦੀਆਂ ਨਵੀਆਂ ਦਰਾਂ ਹੋਣਗੀਆਂ ਲਾਗੂ, ਸਸਤੇ ਹੋਣਗੇ ਇਲੈਕਟ੍ਰਿਕ ਵਾਹਨ

ਕੇਂਦਰੀ ਬੈਂਕ ਨੇ ਇਹ ਵੀ ਕਿਹਾ ਕਿ 'ਨੈਸ਼ਨਲ ਆਸਟ੍ਰੇਲੀਆ ਬੈਂਕ' ਨੂੰ ਬੈਕਿੰਗ ਨਿਯਮ ਕਾਨੂੰਨ ਅਧੀਨ ਬੈਂਕ ਕੰਪਨੀ ਦੀ ਸੂਚੀ ਤੋਂ ਹਟਾ ਦਿੱਤਾ ਹੈ। ਬੈਂਕ ਨੂੰ ਦੂਸਰੀ ਸੂਚੀ ਤੋਂ ਬਾਹਰ ਕਰ ਦਿੱਤਾ ਗਿਆ ਹੈ।

Intro:Body:

BOC

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.