ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਦੇਸ਼ ਵਿੱਚ ਆਰਥਿਕ ਤਬਾਹੀ ਆ ਰਹੀ ਹੈ, ਪਰ ਸਰਕਾਰ ਕੁੱਝ ਧਿਆਨ ਨਹੀਂ ਦੇ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇ ਇਹੀ ਸਥਿਤੀ ਰਹਿੰਦੀ ਹੈ ਤਾਂ ਅਗਲੇ 6 ਮਹੀਨਿਆਂ ਵਿੱਚ ਦੇਸ਼ ਦੇ ਲੋਕਾਂ ਨੂੰ ਅਲਪ-ਕਾਲੀਨ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ।
ਗਾਂਧੀ ਨੇ ਸੰਸਦ ਦੇ ਵਿਹੜੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਆਰਥਿਕ ਤਬਾਹੀ ਆ ਰਹੀ ਹੈ। ਇਹ ਸੁਨਾਮੀ ਵਾਂਗ ਹੈ। ਭਾਰਤ ਨੂੰ ਨਾ ਸਿਰਫ਼ ਕੋਰੋਨਾ ਵਾਇਰਸ, ਬਲਕਿ ਆ ਰਹੀ ਆਰਥਿਕ ਤਬਾਹੀ ਨੂੰ ਲੈ ਕੇ ਤਿਆਰੀ ਰੱਖਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਕੋਰੋਨਾ ਤੋਂ ਦਿਹਾੜੀ ਮਜ਼ਦੂਰ ਵੀ ਪ੍ਰਭਾਵਿਤ, ਨਹੀਂ ਮਿਲ ਰਿਹਾ ਕੰਮ
ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਵਾਰ-ਵਾਰ ਆਗ਼ਾਹ ਕਰ ਰਿਹਾ ਹਾਂ। ਪਰ ਸੁਣਿਆ ਨਹੀਂ ਜਾ ਰਿਹਾ ਹੈ। ਸਰਕਾਰ ਸਿਰਫ਼ ਬੇਵਕੂਫ਼ ਬਣਾ ਰਹੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਜੇ ਇਹੀ ਸਥਿਤੀ ਰਹੀ ਤਾਂ ਲੋਕਾਂ ਨੂੰ ਅਗਲੇ 6 ਮਹੀਨਿਆਂ ਵਿੱਚ ਅਲਪ-ਕਾਲੀਨ ਮੁਸ਼ਕਿਲ ਤੋਂ ਗੁਜਰਣਾ ਪਵੇਗਾ।
ਪੈਟਰੋਲ ਕੀਮਤਾਂ ਨੂੰ ਲੈ ਕੇ ਮੋਦੀ ਸਰਕਾਰ 'ਤੇ ਜਨਤਾ ਨੂੰ ਲੁੱਟਣ ਦੇ ਦੋਸ਼
ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦੇ ਬਾਵਜੂਦ ਸਰਕਾਰ ਵੱਲੋਂ ਡੀਜ਼ਲ, ਪੈਟਰੋਲ ਦੀਆਂ ਕੀਮਤਾਂ ਵਿੱਚ ਕਮੀ ਕਰਨ ਦੇ ਬਜਾਏ ਉਤਪਾਦ ਕਰ ਵਿੱਚ ਵਾਧਾ ਨੂੰ ਲੈ ਕੇ ਕਾਂਗਰਸ ਅਤੇ ਦ੍ਰਮੁੱਕ ਦੇ ਮੈਂਬਰਾਂ ਸੰਸਦ ਵਿੱਚ ਵਾਕ-ਆਉਟ ਕੀਤਾ। ਉਨ੍ਹਾਂ ਨੇ ਮੰਗਲਵਾਰ ਨੂੰ ਲੋਕ ਸਭਾ ਵਿੱਚ ਨਰਿੰਦਰ ਮੋਦੀ ਸਰਕਾਰ ਉੱਤੇ ਆਮ ਲੋਕਾਂ ਦੇ ਨਾਲ ਧੋਖਾਧੜੀ ਕਰਨ ਦੇ ਦੋਸ਼ ਲਾਏ ਹਨ। ਜ਼ੀਰੋ ਕਾਲ ਵਿੱਚ ਸਦਨ ਵਿੱਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਇਹ ਮਾਮਲਾ ਚੁੱਕਿਆ ਕਿ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਤੋਂ ਬਾਅਦ ਹੁਣ ਇਹ ਲਗਭਗ 35 ਡਾਲਰ ਪ੍ਰਤੀ ਬੈਰਲ ਹੋ ਗਿਆ ਹੈ, ਪਰ ਇਸ ਦਾ ਲਾਭ ਆਮ ਲੋਕਾਂ ਨੂੰ ਦੇਣ ਦੀ ਬਜਾਏ ਮੋਦੀ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਉੱਤੇ ਲਗਭਗ 3 ਰੁਪਏ ਦਾ ਉਤਪਾਦ ਕਰ ਵਧਾ ਦਿੱਤਾ ਹੈ।