ਨਵੀਂ ਦਿੱਲੀ: ਦਵਾਈਆਂ ਬਨਾਉਣ ਵਾਲੀ ਕੰਪਨੀ ਜਾਇਡਸ ਕੈਡਿਲਾ ਨੇ ਸ਼ਨਿਵਾਰ ਨੂੰ ਕਿਹਾ ਕਿ ਜਾਇਡਸ ਬਾਈਓਟੈਕ ਪਾਰਕ ’ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਆਉਣ ਨਾਲ ਉਤਸ਼ਾਹ ਮਿਲੇਗਾ।
ਕੰਪਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਹਾਜ਼ਰੀ ਨਾਲ ਇਸ ਗੱਲ ਦੀ ਪ੍ਰੇਰਣਾ ਮਿਲੇਗੀ ਕਿ ਉਹ ਪੂਰੀ ਨਾ ਹੋ ਪਾ ਰਹੀਆਂ ਸਿਹਤ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਦਿਸ਼ਾ ’ਚ ਕੰਮ ਕਰਨ ਸਕਣ।
ਮੋਦੀ ਨੇ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਲੈ ਕੇ ਚੱਲ ਰਹੀ ਟੀਕਾ ਵਿਕਾਸ ਪ੍ਰੋਗਰਾਮ ਦਾ ਨਿਰੀਖ਼ਣ ਕਰਨ ਲਈ ਤਿੰਨ ਸ਼ਹਿਰਾਂ ਦੀ ਯਾਤਰਾ ਤਹਿਤ ਅਹਿਮਦਾਬਾਦ ਨੇੜੇ ਸਥਿਤ ਜਾਇਡਸ ਕੈਡਿਲਾ ਕੰਪਨੀ ਦਾ ਦੌਰਾ ਕੀਤਾ।
ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਕਿਹਾ ਹੈ, "ਉਨ੍ਹਾਂ ਦੀ ਉਤਸ਼ਾਹ ਵਧਾਉਣ ਵਾਲੀ ਹਾਜ਼ਰੀ ਸਾਨੂੰ ਪੂਰੀਆਂ ਨਾ ਹੋ ਪਾ ਰਹੀਆਂ ਸਿਹਤ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਦਿਸ਼ਾ ’ਚ ਕੰਮ ਕਰਨ ਲਈ ਉਤਸ਼ਾਹਿਤ ਕਰੇਗੀ।
ਕੰਪਨੀ ਨੇ ਕਿਹਾ ਕਿ 25 ਹਜ਼ਾਰ ਕਰਮਚਾਰੀਆਂ ਦੇ ਪਰਿਵਾਰਾਂ ਦੇ ਨਾਲ ਉਹ ਆਤਮ-ਨਿਰਭਰ ਭਾਰਤ ਅਭਿਆਨ ਲਈ ਵਚਨਬੱਧ ਹੈ। ਕੰਪਨੀ ਨੇ ਕੋਰੋਨਾ ਦਾ ਸੰਭਾਵਿਤ ਟੀਕਾ "ਜਾਇਕੋਵ-ਡੀ" ਵਿਕਸਤ ਕੀਤਾ ਹੈ।
ਕੰਪਨੀ ਨੇ ਹਾਲ ’ਚ ਹੀ ਆਪਣੇ ਟੀਕੇ ਦੇ ਪਹਿਲੇ ਚਰਣ ਦੇ ਕਲੀਨੀਕਲ ਟਰਾਇਲ ਦਾ ਐਲਾਨ ਕੀਤਾ ਸੀ।