ETV Bharat / business

ਪੈਟਰੋਲ ਤੇ ਡੀਜ਼ਲ ਹੋਇਆ ਮਹਿੰਗਾ, ਜੇਬ 'ਤੇ ਵਧੇਗਾ ਬੋਝ - petrol & diesel prices

ਮੋਦੀ ਸਰਕਾਰ 2.0 ਦੇ ਪਹਿਲੇ ਬਜਟ ਨਾਲ ਪੈਟਰੌਲ ਡੀਜ਼ਲ ਵਿੱਚ ਕੀਤੇ ਗਏ ਵਾਧੇ ਗਰੀਬ ਅਤੇ ਮੱਧ ਵਰਗ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰਨਗੇ। ਲੋਕਾਂ ਦੀ ਮੰਨੀਏ ਤਾਂ ਪਹਿਲਾਂ ਹੀ ਪੈਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਜ਼ਿਆਦਾ ਸਨ ਤੇ ਹੁਣ ਇਸ ਵਿੱਚ ਕੀਤਾ ਗਏ ਵਾਧੇ ਨਾਲ ਬੱਚਤਾਂ ਤੇ ਸਿੱਧਾ ਅਸਰ ਪਵੇਗਾ।

ਪੈਟਰੋਲ ਤੇ ਡੀਜ਼ਲ ਹੋਇਆ ਮਹਿੰਗਾ, ਜੇਬ 'ਤੇ ਵਧੇਗਾ ਬੋਝ
author img

By

Published : Jul 6, 2019, 8:25 AM IST

ਨਵੀਂ ਦਿੱਲੀ : ਮੋਦੀ ਸਰਕਾਰ 2.0 ਨੇ ਆਪਣਾ ਪਹਿਲਾ ਬਜਟ ਪੇਸ਼ ਕਰ ਦਿੱਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਵਿੱਚ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਵੱਧਣ ਨਾਲ ਲੋਕਾਂ ਦੀ ਜੇਬਾਂ ਤੇ ਸਿੱਧਾ ਅਸਰ ਪਵੇਗਾ। ਰੋਜ਼ਾਨਾ ਦੀਆਂ ਵਸਤੂਆਂ ਸਮੇਤ ਬੈਂਕ ਤੋਂ ਲੋਨ ਲੈਣ ਤੇ ਮਹਿੰਗਾਈ ਦਾ ਬੋਝ ਪੈ ਸਕਦਾ ਹੈ। ਇਸ ਨਾਲ ਲੋਕਾਂ ਦੀਆਂ ਬੱਚਤਾਂ ਤੇ ਵੀ ਅਸਰ ਪਵੇਗਾ।

ਜਾਣਕਾਰੀ ਮੁਤਾਬਕ ਖ਼ਜ਼ਾਨਾ ਮੰਤਰੀ ਵੱਲੋਂ ਕੱਲ੍ਹ ਪੇਸ਼ ਕੀਤੇ ਗਏ ਬਜ਼ਟ ਵਿੱਚ ਪਟਰੌਲ ਤੇ ਡੀਜ਼ਲ ਤੇ ਸੈੱਸ ਵਧਾਇਆ ਗਿਆ ਹੈ। ਜਿਸ ਤੋਂ ਬਾਅਦ ਪਟਰੌਲ ਤੇ ਡੀਜ਼ਲ ਢਾਈ-ਢਾਈ ਰੁਪਏ ਮਹਿੰਗਾ ਹੋ ਗਿਆ ਹੈ ਤੇ ਇਹ ਕੀਮਤਾਂ ਅੱਜ ਰਾਤ 12.00 ਵਜੇ ਤੋਂ ਲਾਗੂ ਹੋ ਗਈਆਂ ਹਨ।

ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਦਾ ਅਸਰ ਹਰ ਸੈਕਟਰ ਤੇ ਪਵੇਗਾ, ਜਿਸ ਦਾ ਸਿੱਧਾ ਅਸਰ ਗਰੀਬ ਤੇ ਮੱਧ ਵਰਗ ਤੇ ਪਵੇਗਾ। ਸੈੱਸ ਵੱਧਣ ਨਾਲ ਬੈਕਿੰਗ ਖੇਤਰ ਵਿੱਚ ਅਸਰ ਸਾਫ਼ ਦੇਖਣ ਨੂੰ ਮਿਲੇਗਾ। ਸੈੱਸ ਵੱਧਣ ਨਾਲ ਲੋਕਾਂ ਨੂੰ ਬੈਂਕਾਂ ਤੋਂ ਕਰਜ਼ ਲੈਣ ਲਈ ਜ਼ਿਆਦਾ ਵਿਆਜ਼ ਦੇਣਾ ਪਵੇਗਾ।

ਇਹ ਵੀ ਪੜ੍ਹੋ : ਪੈਟਰੋਲ ਡੀਜ਼ਲ 'ਤੇ ਸੈੱਸ ਲਗਾ ਕੇ ਕੀਤਾ ਕਿਸਾਨਾਂ ਨਾਲ ਮਜ਼ਾਕ: ਕਿਸਾਨ

ਜਾਣਕਾਰੀ ਮੁਤਾਬਕ ਬੀਤੇ ਸਾਲ ਅਕਤੂਬਰ ਵਿੱਚ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਰਿਕਾਰਡ ਉੱਚਾਈ ਤੇ ਪਹੁੰਚਣ ਤੋਂ ਬਾਅਦ ਸਰਕਾਰ ਨੇ ਐਕਸਾਈਜ਼ ਡਿਊਟੀ ਚ 1.50 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਸੀ।

Intro:Body:

create

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.