ETV Bharat / business

ਮਹਿੰਗੇ ਪਿਆਜਾਂ ਤੋਂ ਦਸੰਬਰ ਤੱਕ ਨਹੀਂ ਰਾਹਤ, ਆਲੂਆਂ ਦਾ ਭਾਅ ਘਟਿਆ

author img

By

Published : Nov 23, 2020, 9:26 PM IST

ਪਿਆਜਾਂ ਦੇ ਭਾਅ ਦੁਬਾਰਾ ਵੱਧਣ ਦਾ ਕਾਰਨ ਦਰਾਮਦ ’ਚ ਕਮੀ ਆਉਣਾ ਦੱਸਿਆ ਜਾ ਰਿਹਾ ਹੈ, ਜਦੋਂ ਕਿ ਰਾਜਸਥਾਨ ਤੋਂ ਨਵੇ ਪਿਆਜ ਦਾ ਆਉਣਾ ਲਗਾਤਾਰ ਜਾਰੀ ਹੈ ਅਤੇ ਪੂਰੇ ਉੱਤਰ ਭਾਰਤ ਸਮੇਤ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਵੀ ਰਾਜਸਥਾਨ ਦਾ ਪਿਆਜ ਹੀ ਸਪਲਾਈ ਹੋ ਰਿਹਾ ਹੈ।

ਤਸਵੀਰ
ਤਸਵੀਰ

ਨਵੀਂ ਦਿੱਲੀ: ਵਿਦੇਸ਼ਾਂ ਤੋਂ ਪਿਆਜ ਦੀ ਦਰਾਮਦ ਘੱਟ ਜਾਣ ਕਾਰਨ ਪਿਆਜਾਂ ਦੇ ਭਾਅ ਇੱਕ ਵਾਰ ਦੁਬਾਰਾ ਵੱਧ ਗਏ ਹਨ ਜਦ ਕਿ ਰਾਜਸਥਾਨ ਦੇ ਲੋਕਲ ਪਿਆਜ ਦੀ ਮੰਗ ਜੋਰਾਂ ’ਤੇ ਹੈ। ਦੇਸ਼ ਦੀ ਰਾਜਧਾਨੀ ਵਿੱਚ ਸੋਮਵਾਰ ਨੂੰ ਪਿਆਜ ਦਾ ਫੁਟਕਲ ਰੇਟ 50 ਤੋਂ 70 ਰੁਪਏ ਪ੍ਰਤੀ ਕਿਲੋ ਰਿਹਾ, ਜਦਕਿ ਥੋਕ ਭਾਅ 15 ਤੋਂ 47.50 ਰੁਪਏ ਪ੍ਰਤੀ ਕਿਲੋ। ਪਿਆਜ ਦਾ ਥੋਕ ਭਾਅ ਦੀਵਾਲੀ ਦੇ ਦਿਨਾਂ ’ਚ 42 ਰੁਪਏ ਪ੍ਰਤੀ ਕਿਲੋ ਤੱਕ ਘੱਟ ਗਿਆ ਸੀ।

ਵਪਾਰੀਆਂ ਦੀ ਮੰਨੀਏ ਤਾਂ ਦਿਸੰਬਰ ਤੋਂ ਪਹਿਲਾਂ ਮਹਿੰਗੇ ਪਿਆਜ ਤੋਂ ਰਾਹਤ ਮਿਲਣ ਤੋਂ ਆਸਾਰ ਘੱਟ ਹਨ। ਹਾਲਾਂਕਿ ਇਸ ਸਭ ਦੇ ਵਿਚਾਲੇ ਰਾਹਤ ਦੀ ਖ਼ਬਰ ਇਹ ਹੈ ਕਿ ਆਲੂ ਦੀ ਨਵੀਂ ਫਸਲ ਬਾਜ਼ਾਰ ’ਚ ਆ ਜਾਣ ਕਾਰਣ ਭਾਅ ਘੱਟ ਗਏ ਹਨ।

ਪਿਆਜ ਦੇ ਭਾਅ ’ਚ ਦੁਬਾਰਾ ਤੇਜ਼ੀ ਦਾ ਕਾਰਣ ਘੱਟ ਦਰਾਮਦ ਮੰਨਿਆ ਜਾ ਰਿਹਾ ਹੈ, ਜਦੋਂ ਕਿ ਰਾਜਸਥਾਨ ਤੋਂ ਨਵੇ ਪਿਆਜ ਦਾ ਆਉਣਾ ਲਗਾਤਾਰ ਜਾਰੀ ਹੈ ਅਤੇ ਪੂਰੇ ਉੱਤਰ ਭਾਰਤ ਸਮੇਤ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਵੀ ਰਾਜਸਥਾਨ ਦਾ ਪਿਆਜ ਹੀ ਸਪਲਾਈ ਹੋ ਰਿਹਾ ਹੈ।

ਵਪਾਰੀਆਂ ਦੱਸਦੇ ਹਨ ਕਿ ਬੀਤ੍ਹੇ ਦਿਨਾਂ ’ਚ ਦੇਸ਼ ਵਿੱਚ ਪਿਆਜ ਦਾ ਭਾਅ ਘੱਟਣ ਕਾਰਣ ਤੇ ਸਥਾਨਕ ਪਿਆਜ ਦੇ ਆਉਣ ਨਾਲ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਪਿਆਜ ਦੀ ਰਫ਼ਤਾਰ ਸੁਸਤ ਪੈ ਗਈ ਹੈ।

ਹੋਰਟੀਕਲਚਰ ਪ੍ਰਡਿਊਜ਼ ਐਕਸਪੋਰਟ ਐਸੋਸ਼ੀਏਸ਼ਨ ਦੇ ਚੇਅਰਮੈਨ ਅਜੀਤ ਸ਼ਾਹ ਨੇ ਦੱਸਿਆ ਕਿ ਵਿਦੇਸ਼ਾਂ ਤੋਂ ਆਉਣ ਵਾਲਾ ਪਿਆਜ ਬੰਦ ਨਹੀਂ ਹੋਇਆ ਹੈ, ਪਰ ਘੱਟ ਜ਼ਰੂਰ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਹਫ਼ਤੇ ਵੀ ਤੁਰਕੀ ਤੋਂ ਪਿਆਜ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਰਾਜਸਥਾਨ ਦਾ ਪਿਆਜ ਮੰਡੀਆਂ ’ਚ ਆ ਰਿਹਾ ਹੈ ਜਿਸ ਨਾਲ ਦੇਸ਼ ’ਚ ਖਪਤਕਾਰਾਂ ਦੀ ਮੰਗ ਪੂਰੀ ਹੋ ਰਹੀ ਹੈ। ਪਰ ਭਾਅ ਉਦੋਂ ਹੀ ਘੱਟਣਗੇ ਜਦੋਂ ਨਾਸਿਕ ਦਾ ਪਿਆਜ ਬਾਜ਼ਾਰ ’ਚ ਆਏਗਾ।

ਉਨ੍ਹਾਂ ਦੱਸਿਆ ਕਿ ਨਾਸਿਕ ਦੇ ਪੁਰਾਣੇ ਪਿਆਜ ਦਾ ਜੋ ਸਟਾਕ ਪਿਆ ਹੈ ਉਹ ਖਤਮ ਹੋਣ ਦੀ ਕਗਾਰ ’ਤੇ ਹੈ ਇਸ ਲਈ ਹਾਲ ਦੀ ਘੜੀ ਭਾਅ ਘੱਟਣ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ। ਸ਼ਾਹ ਦੀ ਮੰਨੀਏ ਤਾਂ ਦਿਸੰਬਰ ਤੋਂ ਪਹਿਲਾਂ ਪਿਆਜ ਦਾ ਭਾਅ ਜ਼ਿਆਦਾ ਨਹੀਂ ਘੱਟੇਗਾ।

ਦਿੱਲੀ ਦੀ ਆਜ਼ਾਦਪੁਰ ਮੰਡੀ ’ਚ ਪਿਆਜ ਦਾ ਥੋਕ ਭਾਅ 15 ਤੋਂ 47.50 ਰੁਪਏ ਪ੍ਰਤੀ ਕਿਲੋ ਸੀ, ਜਦਕਿ ਦਿੱਲੀ ਐੱਨਸੀਆਰ ’ਚ ਪਿਆਜ ਦਾ ਫੁਟਕਲ ਰੇਟ 50 ਤੋਂ 70 ਰੁਪਏ ਪ੍ਰਤੀ ਕਿਲੋ ਰਿਹਾ। ਉੱਥੇ ਹੀ ਆਲੂ ਦਾ ਥੋਕ ਭਾਅ 20 ਤੋਂ 36 ਰੁਪਏ ਪ੍ਰਤੀ ਕਿਲੋ ਸੀ, ਜਿਸਦਾ ਫੁਟਕਲ ਰੇਟ ਹੁਣ 50 ਰੁਪਏ ਪ੍ਰਤੀ ਕਿਲੋ ਤੋਂ ਵੀ ਘੱਟ ਗਿਆ ਹੈ।

ਆਜ਼ਾਦਪੁਰ ਮੰਡੀ ਦੇ ਕਾਰੋਬਾਰੀ ਤੇ ਪਟੈਟੋ ਐਂਡ ਓਨੀਅਨ ਮਰਚੈਂਟ ਐਸੋਸ਼ੀਏਸ਼ਨ ਦੇ ਜਨਰਲ ਸੈਕਟਰੀ ਰਾਜੇਂਦਰ ਸ਼ਰਮਾਂ ਨੇ ਕਿਹਾ ਕਿ ਇਸ ਸਮੇਂ ਰਾਜਸਥਾਨ ਦਾ ਪਿਆਜ ਮੰਡੀਆਂ ’ਚ ਆ ਰਿਹਾ ਹੈ ਪਰ ਫੇਰ ਵੀ ਭਾਅ ਨਹੀਂ ਘੱਟ ਰਿਹਾ। ਦੇਸ਼ ਦੇ ਹੋਰਨਾਂ ਭਾਗਾਂ ਤੋਂ ਪਿਆਜ ਦੀ ਫਸਲ ਆਉਣ ’ਚ ਹਾਲੇ ਦੇਰੀ ਹੈ ਇਸ ਲਈ ਦਰਾਮਦ ਨਹੀਂ ਹੋਣ ਦੀ ਸੂਰਤ ਪਿਆਜ ਦੇ ਭਾਅ ਆਉਣ ਵਾਲੇ ਸਮੇਂ ’ਚ ਹੋਰ ਵੱਧਣ ਦਾ ਆਸਾਰ ਹਨ।

ਦੱਸ ਦੇਈਏ ਕਿ ਪਿਆਜ ਦੇ ਭਾਅ ਨੂੰ ਕਾਬੂ ’ਚ ਰੱਖਣ ਲਈ ਕੇਂਦਰ ਸਰਕਾਰ ਨੇ 14 ਸਤੰਬਰ ਨੂੰ ਪਿਆਜ ਬਾਹਰ ਭੇਜਣ ’ਤੇ ਰੋਕ ਲਾ ਦਿੱਤੀ ਸੀ। ਇਸ ਤੋਂ ਬਾਅਦ 23 ਅਕਤੂਬਰ ਨੂੰ ਥੋਕ ਅਤੇ ਫੁਟਕਲ ਵਪਾਰੀਆਂ ਨੂੰ ਪਿਆਜ ਨੂੰ ਸਟੋਰ ਕਰਕੇ ਰੱਖਣ ਦੀ ਸੀਮਾ ਵੀ ਤੈਅ ਕਰ ਦਿੱਤੀ ਗਈ ਸੀ। ਜਿਸ ਦੇ ਮੁਤਾਬਕ ਫੁਟਕਲ ਵੇਚਣ ਵਾਲਾ ਵਪਾਰੀ ਵੱਧ ਤੋਂ ਵੱਧ 25 ਟਨ ਪਿਆਜ ਸਟਾਕ ਕਰ ਸਕਦਾ ਹੈ। ਸਰਕਾਰ ਨੇ 31 ਦਿਸੰਬਰ, 2020 ਤੱਕ ਲਈ ਪਿਆਜ ਦੀ ਸਟਾਕ ਲਿਮਿਟ ਤੈਅ ਕੀਤੀ ਹੈ, ਨਾਲ ਹੀ ਦਰਾਮਦ ਦੇ ਨਿਯਮਾਂ ’ਚ ਵੀ ਢਿੱਲ ਦਿੱਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.