ETV Bharat / business

ਨੈਸ਼ਨਲ ਇੰਸ਼ੋਰੈਂਸ ਕੰਪਨੀ ਦੀ ਬੀਮਾ ਕੰਪਨੀਆਂ ਦੇ ਰਲੇਵੇਂ ਨੂੰ ਲੈ ਕੇ ਸੋਮਵਾਰ ਨੂੰ ਮੀਟਿੰਗ

ਦੇਸ਼ ਦੀ ਮਸ਼ਹੂਰ ਬੀਮਾ ਕੰਪਨੀ ਨੈਸ਼ਨਲ ਇੰਸ਼ੋਰੈਂਸ ਕੰਪਨੀ ਸੋਮਵਾਰ ਨੂੰ ਆਪਣੇ ਬੋਰਡ ਦੀ ਮੀਟਿੰਗ ਕਰਨ ਜਾ ਰਹੀ ਹੈ। ਜਿਸ ਵਿੱਚ ਬੀਮਾ ਕੰਪਨੀਆਂ ਦੇ ਰਲੇਵੇਂ ਉੱਤੇ ਵਿਚਾਰ ਚਰਚਾ ਕੀਤੀ ਜਾਵੇਗੀ।

author img

By

Published : Jan 19, 2020, 3:32 PM IST

national insurance company board helding meeting on monday
ਨੈਸ਼ਨਲ ਇੰਸ਼ੋਰੈਂਸ ਕੰਪਨੀ ਦੀ ਬੀਮਾ ਕੰਪਨੀਆਂ ਦੇ ਰਲੇਵੇਂ ਨੂੰ ਲੈ ਕੇ ਸੋਮਵਾਰ ਨੂੰ ਮੀਟਿੰਗ

ਚੇਨੱਈ: ਕੋਲਕਾਤਾ ਸਥਿਤ ਜਨਤਕ ਖੇਤਰ ਦੀ ਬੀਮਾ ਕੰਪਨੀ ਨੈਸ਼ਨਲ ਇੰਸ਼ੋਰੈਂਸ ਕੰਪਨੀ ਲਿਮਟਿਡ ਨੇ ਸੋਮਵਾਰ ਨੂੰ ਆਪਣੇ ਨਿਰਦੇਸ਼ਕ ਮੰਡਲ ਦੀ ਬੈਠਕ ਬੁਲਾਈ ਹੈ। ਇਸ ਬੈਠਕ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦਿੱਲੀ ਵਿੱਚ 2 ਹੋਰ ਸਰਕਾਰੀ ਬੀਮਾ ਕੰਪਨੀਆਂ-ਓਰੀਐਂਟਲ ਇੰਸ਼ੋਰੈਂਸ ਕੰਪਨੀ ਲਿਮਟਿਡ ਅਤੇ ਯੂਨਾਈਟਡ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਟਿਡ ਦੇ ਨਿਰਦੇਸ਼ਕ ਮੰਡਲਾਂ ਦੀ ਬੈਠਕ ਹੋ ਚੁੱਕੀ ਹੈ।

ਕੇਂਦਰ ਸਰਕਾਰ ਨੇ ਪਹਿਲੇ ਸਾਰੇ 3 ਬੀਮਾ ਕੰਪਨੀਆਂ ਨੂੰ ਇੱਕ ਇਕਾਈ ਵਿੱਚ ਮਿਲਾਉਣ ਦਾ ਪ੍ਰਸਤਾਵ ਦਿੱਤਾ ਸੀ।

ਇਸ ਖੇਤਰ ਵਿੱਚ ਵੱਡੇ ਸੰਘ ਦੇ ਬੁਲਾਰੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਤਿੰਨੋਂ ਕੰਪਨੀਆਂ ਦੇ ਰਲੇਵੇਂ ਨੂੰ ਹਰੀ ਝੰਡੀ ਦੇਣ ਲਈ ਬੋਰਡ ਛੋਟੇ ਨੋਟਿਸ ਉੱਤੇ ਕੀਤੀ ਜਾ ਰਹੀ ਹੈ।

ਜਨਰਲ ਇੰਸ਼ੋਰੈਂਸ ਇੰਪਲਾਇਜ਼ ਆਲ ਇੰਡੀਆ ਐਸੋਸੀਏਸ਼ਨ ਦੇ ਮਹਾਂ-ਸਕੱਤਰ ਕੇ ਗੋਵਿੰਦਨ ਨੇ ਪੱਤਰਕਾਰਾਂ ਨੂੰ ਸ਼ੁੱਕਰਵਾਰ ਨੂੰ ਕਿਹਾ ਕਿ ਯੂਨਾਈਟਿਡ ਇੰਡੀਆ ਅਤੇ ਓਰੀਐਂਟ ਇੰਸ਼ੋਰੈਂਸ ਦੇ ਨਿਰਦੇਸ਼ਕ ਮੰਡਲ ਦੀ ਬੈਠਕਾਂ ਰਲੇਵੇਂ ਨੂੰ ਮੰਨਜ਼ਰੂ ਦੇਣ ਲਈ ਹੋਈ ਸੀ। ਇਸੇ ਤਰ੍ਹਾਂ ਬੋਰਡ ਆਫ਼ ਨੈਸ਼ਨਲ ਇੰਸੋਰੈਂਸ ਉਸੇ ਉਦੇਸ਼ ਲਈ ਸੋਮਵਾਰ ਨੂੰ ਬੈਠਕ ਕਰੇਗਾ।

ਉਦਯੋਗ ਦੇ ਇੱਕ ਹੋਰ ਅਧਿਕਾਰੀ ਨੇ ਵੀ ਇਸ ਘਟਨਾਕ੍ਰਮ ਦੀ ਪੁਸ਼ਟੀ ਕੀਤੀ ਅਤੇ ਨਾਂਅ ਗੁਪਤ ਰੱਖਣ ਦੀ ਸ਼ਰਤ ਉੱਤੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਘਟਨਾਕ੍ਰਮ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੇ ਸੰਸਦ ਵਿੱਚ ਬਜ਼ਟ ਪੇਸ਼ ਕਰਨ ਦੇ 2 ਹਫ਼ਤੇ ਪਹਿਲਾਂ ਹੋਇਆ ਹੈ।

ਯੂਨਾਈਟਿਡ ਇੰਡੀਆ ਦੇ ਚੇਅਰਮੈਂਨ ਤੇ ਮੈਨੇਜਿੰਗ ਡਾਇਰੈਕਟਰ (ਸੀਐੱਮਡੀ) ਗਿਰੀਸ਼ ਰਾਧਾਕ੍ਰਿਸ਼ਨਨ ਤੇ ਓਰੀਐਂਟਲ ਇੰਸ਼ੋਰੈਂਸ ਦੇ ਸੀਐੱਮਡੀ ਏ.ਵੀ ਗਿਰਿਜਾ ਕੁਮਾਰ ਨੇ ਪੱਤਰਕਾਰਾਂ ਦੀਆਂ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਟਿੱਪਣੀ ਲਈ ਉਪਲੱਭਧ ਨਹੀਂ ਸਨ।

ਦੂਸਰੇ ਪਾਸੇ ਨੈਸ਼ਨਲ ਇੰਸ਼ੋਰੈਂਸ ਦੇ ਸੀਐੱਮਡੀ ਤਜਿੰਦਰ ਮੁਖਰਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਇੰਨਕਾਰ ਕਰ ਦਿੱਤਾ।

Intro:Body:

Slug 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.