ਨਵੀਂ ਦਿੱਲੀ : ਨਿਰਯਾਤਕਾਂ ਦੇ ਚੋਟੀ ਦੇ ਸੰਗਠਨ ਫਿਓ ਨੇ ਮੰਗਲਵਾਰ ਨੂੰ ਕਿਹਾ ਕਿ ਸੂਖਮ, ਲਘੂ ਅਤੇ ਮਝੈਲੇ (ਐੱਮਐੱਸਐੱਮਈ) ਉਦਯੋਗਾਂ ਦੇ ਕੋਲ ਅਪ੍ਰੈਲ ਮਹੀਨੇ ਦੇ ਲਈ ਆਪਣੇ ਕਰਮਚਾਰੀਆਂ ਨੂੰ ਤਨਖ਼ਾਹ ਦੇਣ ਦੇ ਲਈ ਲੋੜੀਂਦੀ ਨਕਦੀ ਨਹੀਂ ਹੈ, ਇਹ ਇਕਾਈਆਂ ਲੌਕਡਾਊਨ ਦੇ ਕਾਰਨ ਕੋਈ ਵੀ ਕਾਰੋਬਾਰੀ ਗਤੀਵਿਧਿਆਂ ਕਰਨ ਵਿੱਚ ਅਸਮਰੱਥ ਹਨ। ਭਾਰਤੀ ਨਿਰਯਾਤਕ ਸੰਗਠਨਾਂ ਦੇ ਮਹਾਸੰਘ (ਫਿਓ) ਨੇ ਇਹ ਗੱਲ ਦੁਹਰਾਈ ਹੈ ਕਿ ਸਰਕਾਰ ਨੂੰ ਤੱਤਕਾਲ ਮਾਲੀ ਪੈਕੇਜ਼ ਦਾ ਐਲਾਨ ਕਰਨ ਚਾਹੀਦਾ ਹੈ ਅਤੇ ਨਿਰਮਾਣ ਇਕਾਈਆਂ ਨੂੰ ਕੰਮਕਾਜ਼ ਸ਼ੁਰੂ ਕਰਨ ਦੀ ਆਗਿਆ ਦੇਣੀ ਚਾਹੀਦੀ ਹੈ।
ਫਿਓ ਦੇ ਚੇਅਰਮੈਨ ਸ਼ਰਧ ਕੁਮਾਰ ਸਰਾਫ਼ ਨੇ ਕਿਹਾ ਕਿ ਨਿਰਯਾਤਕਾਂ ਖ਼ਾਸ ਕਰ ਕੇ ਐੱਮਐੱਸਐੱਮਈ ਨਿਰਯਾਤਕਾਂ ਦੇ ਕੋਲ ਕਰਮਚਾਰੀਆਂ ਨੂੰ ਅਪ੍ਰੈਲ ਮਹੀਨੇ ਦੀ ਤਨਖ਼ਾਹ ਦੇਣ ਦੇ ਲਈ ਨਕਦੀ ਨਹੀਂ ਹੈ ਕਿਉਂਕਿ ਦੇਸ਼-ਵਿਆਪੀ ਬੰਦ ਦੌਰਾਨ ਕਾਰੋਬਾਰ ਨਾਲ ਜੁੜਿਆ ਕੋਈ ਵੀ ਕੰਮ ਨਹੀਂ ਕਰ ਸਕਦਾ।
ਉਨ੍ਹਾਂ ਨੇ ਨਿਰਮਾਣ ਖੇਤਰ ਦੇ ਚੌਣਵੇਂ ਖ਼ਾਸਕਰ ਨਿਰਯਾਤ ਇਕਾਈਆਂ ਨੂੰ ਕੰਮਕਾਜ਼ ਦੀ ਆਗਿਆ ਦੇਣ ਦੇ ਫ਼ੈਸਲੇ ਨੂੰ ਟਾਲੇ ਜਾਣ ਨੂੰ ਲੈ ਕੇ ਨਿਰਾਸ਼ਾ ਪ੍ਰਗਟਾਈ ਹੈ।
ਸਰਾਫ਼ ਨੇ ਕਿਹਾ ਅਸੀਂ ਪ੍ਰਧਾਨ ਮੰਤਰੀ ਦੇ ਮੰਗਲਵਾਰ ਨੂੰ ਸਵੇਰੇ ਰਾਸ਼ਟਰ ਦੇ ਨਾਂਅ ਸੰਬੋਧਨ ਵਿੱਚ ਇਸ ਦੇ ਸਬੰਧ ਵਿੱਚ ਕੁੱਝ ਐਲਾਨ ਦੀ ਉਮੀਦ ਕਰ ਰਹੇ ਸੀ। ਜੇ ਨਿਰਯਾਤਕ ਮਾਲ ਡਲਿਵਰੀ ਦੇ ਲਈ ਨਿਰਧਾਰਤ ਸਮਾਂ ਸੀਮਾ ਦਾ ਪਾਲਣ ਨਹੀਂ ਕਰਦੇ, ਤਾਂ ਉਨ੍ਹਾਂ ਦੇ ਨਿਰਯਾਤ ਆਰਡਰ ਰੱਦ ਹੋਣਗੇ। ਏਨਾਂ ਹੀ ਨਹੀਂ ਜ਼ੁਰਮਾਨਾ ਲੱਗੇਗਾ ਅਤੇ ਬਾਜ਼ਾਰ ਵੀ ਗੁਆਉਣਾ ਪਵੇਗਾ।
ਮੋਦੀ ਦੇ ਲੌਕਡਾਊਨ ਦੇ ਐਲਾਨ ਤੋਂ ਬਾਅਦ ਸਰਾਫ਼ ਨੇ ਕਿਹਾ ਕਿ ਚੌਣਵੀਆਂ ਨਿਰਮਾਣ ਇਕਾਈਆਂ ਨੂੰ ਕੰਮਕਾਜ਼ ਸ਼ੁਰੂ ਕਰਨ ਵਿੱਚ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਦਾ ਕਾਰਨ ਲੇਬਰ ਦੀ ਅਣ-ਉਪਲੱਭਧੀ, ਕੱਚਾ ਮਾਲ, ਵਾਹਨਾਂ ਦੀ ਸਮੱਸਿਆ ਹੈ।
ਫਿਓ ਦੇ ਚੇਅਰਮੈਨ ਨੇ ਮੰਗ ਕੀਤੀ ਹੈ ਕਿ ਅਰਥ-ਵਿਵਸਥਾ ਦੀ ਮਦਦ ਦੇ ਲਈ ਵਿਆਪਕ ਆਰਥਿਕ ਪੈਕੇਜ਼ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਵਿੱਚ 6 ਮਹੀਨਿਆਂ ਦੀ ਤਨਖ਼ਾਹ ਦੇ ਬਰਾਬਰ ਵਿਆਜ਼ ਮੁਕਤ ਕਰਜ਼, ਕਿਰਾਇਆ ਅਤੇ ਕਿਸ਼ਤਾਂ ਦੇ ਭੁਗਤਾਨ ਉੱਤੇ 6 ਮਹੀਨਿਆਂ ਦੀ ਰੋਕ ਸ਼ਾਮਲ ਹੈ।
(ਪੀਟੀਆਈ)