ਬਠਿੰਡਾ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਮ ਬਜਟ 2019 ਨੂੰ ਲੈ ਆਪਣਾ ਪ੍ਰਤੀਕਰਮ ਦਿੱਤਾ ਹੈ। ਬਾਦਲ ਨੇ ਉਮੀਦ ਜਤਾਈ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਅਤੇ ਮਿੰਨੀ ਇੰਡਸਟਰੀ ਲਈ ਖ਼ਾਸ ਤਜਵੀਜ਼ ਰੱਖੇ ਤਾਂ ਜੋ ਸੂਬੇ ਦੇ ਕਿਸਾਨਾਂ ਨੂੰ ਬਚਾਇਆ ਜਾ ਸਕੇ। ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਦੀ ਮਾਲੀ ਹਾਲਤ ਬੇਹਦ ਖ਼ਰਾਬ ਹੈ ਪੰਜਾਬ ਦੀ ਕਿਸਾਨੀ ਦੀ ਹਾਲਤ ਵੀ ਤਰਸਯੋਗ ਹੈ, ਜਿਸ ਵੱਲ ਵੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਲਈ ਇਸ ਬਜਟ ਵਿੱਚ ਖ਼ਾਸ ਤਜਵੀਜ਼ ਦੀ ਲੋੜ ਹੈ।
ਬਾਦਲ ਨੇ ਕਿਹਾ ਕਿ ਇਸ ਬਜਟ ਵਿੱਚ ਮਿੰਨੀ ਇੰਡਸਟਰੀ ਲਈ ਵੀ ਖ਼ਾਸ ਤਜਵੀਜ਼ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਬੇਰੁਜ਼ਗਾਰੀ ਦੀ ਮੁਸ਼ਕਲ ਦਾ ਹੱਲ ਕੱਢਣ ਲਈ ਕਿਸਾਨ ਅਤੇ ਛੋਟੇ ਸਨਅਤਾਂ ਨੂੰ ਬਚਾਉਣਾਂ ਪਵੇਗਾ। ਜਵਾਨਾਂ 'ਤੇ ਬੋਲਦਿਆਂ ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਆਧੁਨਿਕ ਹਥਿਆਰਾਂ ਅਤੇ ਤਕਨੀਕ ਦੀ ਜ਼ਰੁਰਤ ਹੈ ਜਿਸ ਲਈ ਵੀ ਖ਼ਾਸ ਤਜਵੀਜ਼ ਦੀ ਲੋੜ ਹੈ।