ਲਖਨਊ : ਕੋਰੋਨਾ ਦੇ ਪ੍ਰਕੋਪ ਤੋਂ ਬਚਾਉਣ ਦੇ ਲਈ ਹੋਏ ਦੇਸ਼-ਵਿਆਪੀ ਲਾਕਡਾਊਨ ਨੇ ਰੋਜ਼ ਕਮਾਈ ਕਰ ਕੇ ਢਿੱਡ ਭਰਨ ਵਾਲਿਆਂ ਦੀਆਂ ਪ੍ਰੇਸ਼ਾਨੀਆਂ ਵਧਾ ਦਿੱਤੀਆਂ ਹਨ। ਪੈਂਚਰ ਲਾਉਣ ਵਾਲੇ ਅਤੇ ਦਿਹਾੜੀ ਮਜ਼ਦੂਰੀ ਕਰਨ ਵਾਲਿਆਂ ਨੂੰ ਸਬਜ਼ੀਆਂ ਵੇਚਣ ਦੇ ਲਈ ਮਜ਼ਬੂਰ ਹੋਣਾ ਪਿਆ ਹੈ। ਪਿੰਡਾਂ ਤੋਂ ਆ ਕੇ ਸ਼ਹਿਰਾਂ ਵਿੱਚ ਬਹੁਤ ਸਾਰੇ ਲੋਕ ਛੋਟੇ-ਮੋਟੇ ਕੰਮ ਕਰ ਕੇ ਆਪਣਾ ਢਿੱਡ ਭਰ ਰਹੇ ਹਨ।
50 ਸਾਲਾਂ ਤੋਂ ਰਾਮੂ ਬਿਹਾਰ ਦੇ ਗੋਪਾਲਗੰਜ ਤੋਂ ਲਖਨਊ ਤੋਂ ਆ ਕੇ ਕ੍ਰਿਸ਼ਣਾ ਨਗਰ ਵਿੱਚ ਪੈਂਚਰ ਲਾਉਣ ਦਾ ਕੰਮ ਕਰ ਰਿਹਾ ਸੀ। ਕਦੇ 300 ਤੇ ਕਦੇ 500 ਰੁਪਏ ਕਮਾ ਲੈਂਦਾ ਸੀ, ਪਰ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਧੰਦੇ ਨੂੰ ਬੰਦ ਕਰ ਦਿੱਤਾ। ਮਾਂ-ਬਾਮ ਵੀ ਇੱਥੇ ਹੀ ਰਹਿੰਦੇ ਹਨ। ਅਜਿਹੇ ਵਿੱਚ ਸਭ ਦਾ ਪਾਲਣ-ਪੋਸ਼ਣ ਕਰਨ ਦੇ ਲਈ ਉਹ ਰਿਹੜੀ ਉੱਤੇ ਸਬਜ਼ੀ ਵੇਚ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਮੇਂ ਜਿਸ ਗਲੀ ਵਿੱਚ ਜਾ ਰਹੇ ਹਨ, ਉੱਥੇ ਰਿਹੜੀਆਂ ਦੀ ਗਿਣਤੀ ਵੀ ਖ਼ੂਬ ਵੱਧ ਗਈ ਹੈ ਅਤੇ ਅਜਿਹੇ ਵਿੱਚ ਵਿਕਰੀ ਵੀ ਨਾ ਦੇ ਬਰਾਬਰ ਹੈ। ਕਿਸੇ ਤਰ੍ਹਾਂ ਜ਼ਿੰਦਗੀ ਜਿਉ ਰਹੇ ਹਨ।
ਲਖੀਮਪੁਰ ਦਾ ਰਾਮਦੁਲਾਰਾ ਇਥੇ ਦਿਹਾੜੀ ਮਜ਼ਦੂਰੀ ਕਰਦਾ ਸੀ। ਉਸ ਦਾ ਕੰਮ ਵੀ ਬੰਦ ਹੈ ਅਤੇ ਉਹ ਰੇਹੜੀ ਉੱਤੇ ਖੀਰ ਅਤੇ ਫ਼ਲ ਵੇਚ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਹੁਤ ਮੁਸ਼ਕਿਲ ਨਾਲ ਮੰਡੀ ਤੋਂ ਫ਼ਲ ਲਿਆ ਕੇ ਵੇਚਣ ਨੂੰ ਮਿਲਦਾ ਹੈ। ਸਭ ਸਾਧਨ ਬੰਦ ਹਨ, ਪਿੰਡ ਜਾਣ ਨੂੰ ਨਹੀਂ ਮਿਲ ਰਿਹਾ, ਅਜਿਹੇ ਵਿੱਚ ਇਥੇ ਰਹਿ ਕੇ ਫ਼ਲ ਵੇਚ ਕੇ ਆਪਣਾ ਢਿੱਡ ਭਰ ਰਿਹਾ ਹਾਂ।
ਫ਼ੁੱਟਪਾਥ ਅਤੇ ਫੇਰੀ ਦੁਕਾਨਦਾਰਾਂ ਨੂੰ ਜਾਗਰੂਕ ਕਰਨ ਦੇ ਲਈ ਕੰਮ ਕਰਨ ਵਾਲੇ ਮਥੂਰਾ ਪ੍ਰਸਾਦ ਨੇ ਦੱਸਿਆ ਕਿ ਸਰਕਾਰ ਦੀ ਜ਼ਰੂਰਤਮੰਦਾਂ ਦੇ ਲਈ ਅਨੇਕ ਯੋਜਨਾਵਾਂ ਚੱਲ ਰਹੀਆਂ ਹਨ। ਪਰ ਜਾਣਕਾਰੀ ਦੇ ਘਾਟ ਕਾਰਨ ਇਸ ਉਨ੍ਹਾਂ ਨੂੰ ਪਤਾ ਨਹੀਂ ਲੱਗਦਾ।
(ਆਈਏਐੱਨਐੱਸ)