ਨਵੀਂ ਦਿੱਲੀ: ਜਹਾਜ਼ ਸੇਵਾ ਕੰਪਨੀ ਇੰਡੀਗੋ ਸ਼ਨੀਵਾਰ ਤੋਂ ਹਵਾਈ ਅੱਡਿਆਂ ਦੇ ਕਾਊਂਟਰਾਂ 'ਤੇ ਚੈਕ-ਇੰਨ ਕਰਵਾਉਣ ਦੇ ਇਛੁੱਕ ਯਾਤਰੀਆਂ ਤੋਂ 100 ਰੁਪਏ ਸੇਵਾ ਕਰ ਵਸੂਲ ਕਰੇਗੀ। ਕੰਪਨੀ ਨੇ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਹਵਾਬਾਜ਼ੀ ਮੰਤਰਾਲੇ ਨੇ ਮਈ ਵਿੱਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਯਾਤਰੀਆਂ ਲਈ ਵੈੱਬ ਚੈਕ-ਇੰਨ ਜ਼ਰੂਰੀ ਕਰ ਦਿੱਤੀ ਸੀ, ਤਾਂ ਕਿ ਲੋਕਾਂ ਨੂੰ ਹਵਾਈ ਅੱਡਿਆਂ 'ਤੇ ਚੀਜ਼ਾਂ ਨੂੰ ਹੱਥ ਨਾ ਲਾਉਣਾ ਪਵੇ।
ਬਿਆਨ ਵਿੱਚ ਕਿਹਾ ਗਿਆ ਹੈ, ''ਇੰਡੀਗੋ ਨੇ ਹਵਾਈ ਅੱਡਿਆਂ 'ਤੇ ਚੈਕ-ਇੰਨ ਕਰਵਾਉਣ ਵਾਲਿਆਂ ਤੋਂ 100 ਰੁਪਏ ਸੇਵਾ ਕਰ ਵਸੂਲਣ ਦਾ ਫ਼ੈਸਲਾ ਕੀਤਾ ਹੈ, ਜਿਹੜਾ 17 ਅਕਤੂਬਰ 2020 ਤੋਂ ਲਾਗੂ ਹੋਵੇਗਾ।''
ਬਿਆਨ ਵਿੱਚ ਕਿਹਾ ਗਿਆ, ''ਅਸੀਂ ਯਾਤਰੀਆਂ ਨੂੰ ਸਰਕਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸਾਡੀ ਵੈਬਸਾਈਟ ਅਤੇ ਮੋਬਾਈਲ ਐਪ ਦੀ ਵਰਤੋਂ ਕਰਕੇ ਵੈਬ ਚੈਕ-ਇੰਨ ਕਰਵਾਉਣ ਲਈ ਉਤਸ਼ਾਹਤ ਕਰਦੇ ਹਾਂ। ਹਵਾਈ ਅੱਡਿਆਂ 'ਤੇ ਚੈਕ-ਇੰਨ ਕਰਵਾਉਣ ਲਈ 17 ਅਕਤਸ਼ਰ 2020 ਤੋਂ 100 ਰੁਪਏ ਸੇਵਾ ਕਰ ਵਸੂਲਿਆ ਜਾਵੇਗਾ।''