ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਨੇ ਕਿਹਾ ਹੈ ਕਿ ਅਗਲੇ ਦੋ ਦਹਾਕਿਆਂ ਵਿੱਚ ਭਾਰਤ ਦੁਨੀਆ ਦੀਆਂ ਚੋਟੀ ਦੀਆਂ ਤਿੰਨ ਅਰਥਵਿਵਸਥਾਵਾਂ ਵਿਚੋਂ ਇੱਕ ਬਣ ਜਾਵੇਗਾ ਅਤੇ ਇਸ ਸਮੇਂ ਦੌਰਾਨ ਪ੍ਰਤੀ ਵਿਅਕਤੀ ਆਮਦਨ ਦੁੱਗਣੀ ਤੋਂ ਵੀ ਜ਼ਿਆਦਾ ਹੋ ਜਾਵੇਗੀ।
-
The magnitude of the pandemic did startle all of us in India. But I think it's not in India’s DNA to be deterred by a crisis. A crisis is an opportunity for new growth. India faced COVID19 crisis with enormous resilience & resolve: RIL Chairman & MD Mukesh Ambani https://t.co/6kZepTcl6y
— ANI (@ANI) December 15, 2020 " class="align-text-top noRightClick twitterSection" data="
">The magnitude of the pandemic did startle all of us in India. But I think it's not in India’s DNA to be deterred by a crisis. A crisis is an opportunity for new growth. India faced COVID19 crisis with enormous resilience & resolve: RIL Chairman & MD Mukesh Ambani https://t.co/6kZepTcl6y
— ANI (@ANI) December 15, 2020The magnitude of the pandemic did startle all of us in India. But I think it's not in India’s DNA to be deterred by a crisis. A crisis is an opportunity for new growth. India faced COVID19 crisis with enormous resilience & resolve: RIL Chairman & MD Mukesh Ambani https://t.co/6kZepTcl6y
— ANI (@ANI) December 15, 2020
ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਦਾ ਮੱਧ ਵਰਗ, ਜੋ ਦੇਸ਼ ਦੇ ਕੁਲ ਘਰਾਂ ਦਾ ਲਗਭਗ 50 ਫ਼ੀਸਦੀ ਹੈ, ਪ੍ਰਤੀ ਸਾਲ ਤਿੰਨ ਤੋਂ ਚਾਰ ਫ਼ੀਸਦੀ ਦੇ ਵਾਧੇ ਵਾਲਾ ਹੋਵੇਗਾ।
ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰਆਈਐਲ) ਦੇ ਮੁਖੀ ਮੁਕੇਸ਼ ਅੰਬਾਨੀ ਨੇ ਕਿਹਾ, "ਮੇਰਾ ਵਿਸ਼ਵਾਸ ਹੈ ਕਿ ਅਗਲੇ ਦੋ ਦਹਾਕਿਆਂ ਵਿੱਚ ਭਾਰਤ ਦੁਨੀਆ ਦੀਆਂ ਚੋਟੀ ਦੀਆਂ ਤਿੰਨ ਅਰਥਚਾਰਿਆਂ ਵਿੱਚ ਸ਼ਾਮਲ ਹੋ ਜਾਵੇਗਾ।"
ਉਨ੍ਹਾਂ ਕਿਹਾ ਕਿ ਹੋਰ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਦੇਸ਼ ਇੱਕ ਵੱਡਾ ਡਿਜੀਟਲ ਸਮਾਜ ਬਣ ਜਾਵੇਗਾ, ਜਿਸ ਨੂੰ ਨੌਜਵਾਨ ਚਲਾਉਣਗੇ।
ਅੰਬਾਨੀ ਬੋਲੇ, “ਪ੍ਰਤੀ ਵਿਅਕਤੀ ਆਮਦਨ 1,800-2,000 ਡਾਲਰ ਤੋਂ ਵਧ ਕੇ 5000 ਡਾਲਰ ਹੋ ਜਾਏਗੀ।”
ਅੰਬਾਨੀ ਨੇ ਕਿਹਾ ਕਿ ਫੇਸਬੁੱਕ ਅਤੇ ਦੁਨੀਆ ਦੀਆਂ ਕਈ ਹੋਰ ਕੰਪਨੀਆਂ ਅਤੇ ਉੱਦਮੀਆਂ ਨੂੰ ਭਾਰਤ ਵਿੱਚ ਕਾਰੋਬਾਰ ਕਰਨ ਦਾ ਸੁਨਹਿਰੀ ਮੌਕਾ ਹੈ, ਇਸ ਆਰਥਿਕ ਅਤੇ ਸਮਾਜਿਕ ਤਬਦੀਲੀ ਦਾ ਹਿੱਸਾ ਬਣੋ।