ਨਵੀਂ ਦਿੱਲੀ: ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਨੂੰ ਲੌਕਡਾਊਨ ਤੋਂ ਬਾਹਰ ਕੱਢਣ ਅਤੇ ਅਨਲੌਕ ਵਿੱਚ ਲਿਜਾਉਣ ਦਾ ਸਮਾਂ, ਕੋਰੋਨਾ ਨੂੰ ਹਰਾਉਣ ਅਤੇ ਅਰਥਵਿਵਸਥਾ ਨੂੰ ਮਜ਼ਬੂਤ ਕਰਨ 'ਤੇ ਧਿਆਨ ਦੇਣਾ ਹੋਵੇਗਾ।
ਪ੍ਰਧਾਨਮੰਤਰੀ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਹੀ ਸੰਕਟਾਂ ਨੂੰ ਸਫ਼ਲਤਾ ਦੀਆਂ ਪੌੜੀਆਂ ਵਿੱਚ ਬਦਲਿਆਂ ਹੈ, ਆਪਦਾ ਅਤੇ ਚੁਣੌਤੀਆਂ 'ਤੇ ਜਿੱਤ ਹਾਸਲ ਕੀਤੀ ਹੈ ਤੇ ਇਹ ਪਹਿਲਾਂ ਨਾਲੋਂ ਜ਼ਿਆਦਾ ਨਿਖਰ ਕੇ ਆਉਂਦਾ ਹੈ।
ਉਨ੍ਹਾਂ ਨੇ ਅਕਾਸ਼ਵਾਨੀ ਉੱਤੇ ਆਪਣੇ 'ਮਨ ਕੀ ਬਾਤ' ਪ੍ਰੋਗਰਾਮ ਵਿੱਚ ਕਿਹਾ, "ਇਸ ਅਨਲੌਕ ਦੀ ਅਵਧੀ ਵਿੱਚ 2 ਪਹਿਲੂਆਂ ਉੱਤੇ ਧਿਆਨ ਦੇਣਾ ਹੋਵੇਗਾ--ਕੋਰੋਨਾ ਵਾਇਰਸ ਨੂੰ ਹਰਾਉਣਾ ਤੇ ਅਰਥਵਿਵਸਥਾ ਨੂੰ ਮਜ਼ਬੂਤ ਕਰਨ 'ਤੇ।"
ਪ੍ਰਧਾਨਮੰਤਰੀ ਨੇ ਉਮੀਦ ਜਤਾਈ ਹੈ ਕਿ ਕਈ ਚੁਣੌਤੀਆਂ ਦੇ ਬਾਵਜੂਦ ਦੇਸ਼ ਇਸ ਸਾਲ ਨਵੇਂ ਲਕਸ਼ ਪ੍ਰਾਪਤ ਕਰੇਗਾ, ਨਵੀਆਂ ਉਡਾਣਾ ਭਰੇਗਾ ਤੇ ਨਵੀਆਂ ਉਚਾਈਆਂ ਨੂੰ ਛੋਏਗਾ। ਉਨ੍ਹਾਂ ਕਿਹਾ ਕਿ ਸਕੰਟ ਚਾਹੇ ਜਿਨ੍ਹਾਂ ਵੀ ਵੱਡਾ ਹੋਵੇ, ਭਾਰਤ ਨੇ ਮੁਸ਼ਕਲ ਸਮੇਂ ਵਿੱਚ ਦੁਨੀਆ ਦੀ ਮਦਦ ਕੀਤੀ ਹੈ ਅਤੇ ਦੁਨੀਆ ਨੇ ਵੀ ਭਾਰਤ ਦੀ ਇਸ ਸਰਬ ਵਿਆਪੀ ਭਾਈਚਾਰਾ ਦੀ ਭਾਵਨਾ ਨੂੰ ਮਹਿਸੂਸ ਕੀਤਾ ਹੈ।