ਨਵੀਂ ਦਿੱਲੀ : ਸਰਕਾਰ ਵਸਤੂ ਅਤੇ ਸੇਵਾ ਕਰ (ਜੀਐੱਸਟੀ) ਰਿਟਰਨ ਨਾ ਭਰਨ ਵਾਲਿਆਂ ਉੱਤੇ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਵਿੱਚ ਹੈ।
ਯੋਜਨਾ ਬਣਾਈ ਜਾ ਰਹੀ ਹੈ ਕਿ ਜੋ ਲਗਾਤਾਰ 2 ਵਾਰ ਰਿਟਰਨ ਨਹੀਂ ਭਰਦਾ ਤਾਂ ਉਸਦਾ ਪੰਜੀਕਰਨ ਰੱਦ ਕਰ ਦਿੱਤਾ ਜਾਵੇਗਾ। ਚਾਲੂ ਵਿੱਤੀ ਸਾਲ ਦੇ ਕੁੱਝ ਮਹੀਨਿਆਂ ਵਿੱਚ ਜੀਐੱਸਟੀ ਜਮ੍ਹਾ ਉਮੀਦ ਤੋਂ ਘੱਟ ਹੋਣ ਕਾਰਨ ਕੇਂਦਰੀ ਅਪ੍ਰਤੱਖ ਕਰ ਅਤੇ ਸੀਮਾ ਕਰ ਬੋਰਡ (ਸੀਬੀਆਈਸੀ) ਨੇ ਜੋਨਲ ਦਫ਼ਤਰਾਂ ਨੂੰ ਰਿਟਰਨਾਂ ਨਾ ਭਰਨ ਵਾਲਿਆਂ ਵਿਰੁੱਧ ਸਖ਼ਤੀ ਨਾਲ ਨਿਪਟਣ ਦੇ ਹੁਕਮ ਦਿੱਤੇ ਹਨ।
ਇਸੇ ਮੁਤਾਬਕ ਜੀਐੱਸਟੀ ਤੇ ਸੈਂਟਰਲ ਐਕਸਾਇਜ਼ ਦੇ ਮੁੰਬਈ ਦੇ ਮੁੱਖ ਚੀਫ਼ ਕਮਿਸ਼ਨਰ ਦਫ਼ਤਰ ਨੇ ਰਿਟਰਨਾਂ ਭਰਨ ਲਈ ਸਖ਼ਤੀ ਨਾਲ ਪਾਲਣ ਕਰਨ ਲਈ ਫ਼ੀਲਡ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਹਨ।
ਸੀਬੀਆਈਸੀ ਮੁਖੀ ਪੀ ਕੇ ਦਾਸ ਨੇ ਜਦੋਂ ਜੀਐੱਸਟੀ ਪੰਜੀਕਰਨ ਕਰਨ ਵਾਲਿਆਂ ਵੱਲੋਂ ਨਿਯਮਾਂ ਦੀ ਉਲੰਘਣਾ ਕੀਤੇ ਜਾਣ ਬਾਰੇ ਚਿੰਤਾ ਪ੍ਰਗਟ ਕੀਤੀ ਤਾਂ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਗਏ।
ਮੁੱਖ ਚੀਫ਼ ਕਮਿਸ਼ਨਰ ਤੇ ਜੀਐੱਸਟੀ ਦੇ ਮੁੱਖ ਕਮਿਸ਼ਨਰਾਂ ਤੇ ਕਸਟਮ ਦੇ 13 ਨਵੰਬਰ ਨੂੰ ਇੱਕ ਵੀਡੀਓ ਕਾਨਫ਼ਰੰਸ ਵਿੱਚ ਸੀਬੀਆਈਸੀ ਮੁਖੀ ਨੇ ਉਨ੍ਹਾਂ ਵਪਾਰੀਆਂ ਦੇ ਪੰਜੀਕਰਨ ਨੂੰ ਰੱਦ ਕਰਨ ਦੀ ਪ੍ਰਕਿਰਿਆ ਨੂੰ ਲੈ ਕੇ ਨਮੋਸ਼ੀ ਪ੍ਰਗਟਾਈ ਸੀ, ਜਿੰਨ੍ਹਾਂ ਨੇ ਜੀਐੱਸਟੀਆਰ-3ਬੀ ਰਿਟਰਨਾਂ 6 ਵਾਰ ਜਾਂ 6 ਤੋਂ ਜ਼ਿਆਦਾ ਸਮੇਂ ਉੱਤੇ ਰਿਟਰਨਾਂ ਦਾਖ਼ਲ ਨਹੀਂ ਕੀਤੀਆਂ ਸਨ।