ਨਵੀਂ ਦਿੱਲੀ: ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਵੀਰਵਾਰ ਨੂੰ ਕਿਹਾ ਕਿ ਕੋਵਿਡ ਤੋਂ ਪਹਿਲਾਂ ਦੇ ਪੱਧਰ ਦੇ ਮੁਕਾਬਲੇ ਭਾਰਤੀ ਹਵਾਬਾਜ਼ੀ ਕੰਪਨੀਆਂ ਲਈ ਘਰੇਲੂ ਉਡਾਣ ਸੰਚਾਲਨ ਦੀ ਗਿਣਤੀ 70 ਫ਼ੀਸਦੀ ਤੋਂ ਵਧਾ ਕੇ 80 ਫ਼ੀਸਦੀ ਕਰ ਦਿੱਤੀ ਗਈ ਹੈ।
ਮੰਤਰੀ ਨੇ 11 ਨਵੰਬਰ ਨੂੰ ਕਿਹਾ ਕਿ ਏਅਰਪੋਰਟਸ ਕੋਵਿਡ ਤੋਂ ਪਹਿਲਾਂ ਦੇ ਪੱਧਰ ਦੇ ਮੁਕਾਬਲੇ 80 ਫ਼ੀਸਦੀ ਘਰੇਲੂ ਯਾਤਰੀ ਉਡਾਣਾਂ ਦਾ ਸੰਚਾਲਨ ਕਰ ਸਕਦੀਆਂ ਹਨ।
-
Domestic operations recommenced with 30K passengers on 25 May & have now touched a high of 2.52 lakhs on 30 Nov 2020. @MoCA_GoI is now allowing domestic carriers to increase their operations from existing 70% to 80% of pre-COVID approved capacity.@PMOIndia @DGCAIndia
— Hardeep Singh Puri (@HardeepSPuri) December 3, 2020 " class="align-text-top noRightClick twitterSection" data="
">Domestic operations recommenced with 30K passengers on 25 May & have now touched a high of 2.52 lakhs on 30 Nov 2020. @MoCA_GoI is now allowing domestic carriers to increase their operations from existing 70% to 80% of pre-COVID approved capacity.@PMOIndia @DGCAIndia
— Hardeep Singh Puri (@HardeepSPuri) December 3, 2020Domestic operations recommenced with 30K passengers on 25 May & have now touched a high of 2.52 lakhs on 30 Nov 2020. @MoCA_GoI is now allowing domestic carriers to increase their operations from existing 70% to 80% of pre-COVID approved capacity.@PMOIndia @DGCAIndia
— Hardeep Singh Puri (@HardeepSPuri) December 3, 2020
ਪੁਰੀ ਨੇ ਵੀਰਵਾਰ ਨੂੰ ਟਵੀਟ ਕੀਤਾ, "ਘਰੇਲੂ ਅਪ੍ਰੇਸ਼ਨ 25 ਮਈ ਨੂੰ 30,000 ਯਾਤਰੀਆਂ ਨਾਲ ਸ਼ੁਰੂ ਹੋਇਆ ਅਤੇ ਹੁਣ 30 ਨਵੰਬਰ, 2020 ਨੂੰ ਇਹ 2.52 ਲੱਖ ਦੇ ਅੰਕੜੇ ਨੂੰ ਛੂਹ ਗਈ ਹੈ।"
ਉਨ੍ਹਾਂ ਕਿਹਾ, "ਸ਼ਹਿਰੀ ਹਵਾਬਾਜ਼ੀ ਮੰਤਰਾਲਾ ਹੁਣ ਘਰੇਲੂ ਆਪ੍ਰੇਟਰਾਂ ਲਈ ਕੋਵਿਡ ਤੋਂ ਪਹਿਲਾਂ ਦੇ ਮੁਕਾਬਲੇ ਮਨਜ਼ੂਰਸ਼ੁਦਾ ਸਮਰੱਥਾ ਨੂੰ 70 ਫ਼ੀਸਦੀ ਤੋਂ ਵਧਾ ਕੇ 80 ਫ਼ੀਸਦੀ ਕਰਨ ਦੀ ਇਜਾਜ਼ਤ ਦੇ ਰਿਹਾ ਹੈ।
ਮੰਤਰਾਲੇ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦੇ ਦੋ ਮਹੀਨਿਆਂ ਬਾਅਦ 25 ਮਈ ਤੋਂ ਅਨੁਸੂਚਿਤ ਘਰੇਲੂ ਯਾਤਰੀ ਸੇਵਾਵਾਂ ਮੁੜ ਤੋਂ ਸ਼ੁਰੂ ਕਰ ਦਿੱਤੀਆਂ ਸਨ।
ਹਾਲਾਂਕਿ ਉਸ ਸਮੇਂ ਏਅਰਲਾਇੰਸ ਨੂੰ ਉਨ੍ਹਾਂ ਦੀਆਂ ਪ੍ਰੀ-ਕੋਵਿਡ ਘਰੇਲੂ ਉਡਾਣਾਂ ਦਾ 33 ਫ਼ੀਸਦੀ ਤੋਂ ਵੱਧ ਸੰਚਾਲਨ ਦੀ ਇਜਾਜ਼ਤ ਨਹੀਂ ਸੀ ਅਤੇ ਫਿਰ ਹੌਲੀ ਹੌਲੀ ਇਸ ਨੂੰ ਵਧਾ ਦਿੱਤਾ ਗਿਆ।