ਨਵੀਂ ਦਿੱਲੀ: ਸਰਕਾਰ ਨੇ 24 ਮਾਰਚ 2020 ਜਾਂ ਇਸ ਤੋਂ ਪਹਿਲਾਂ ਦੇ ਈ-ਵੇਅ ਬਿੱਲਾਂ ਦੀ ਮਿਆਦ ਨੂੰ 30 ਜੂਨ ਤੱਕ ਵਧਾ ਦਿੱਤਾ ਹੈ। ਇਹ ਤੀਜੀ ਵਾਰ ਹੈ ਜਦੋਂ ਇਨ੍ਹਾਂ ਬਿੱਲਾਂ ਦੀ ਮਿਆਦ ਵਧਾ ਦਿੱਤੀ ਗਈ ਹੈ।
ਕੇਂਦਰੀ ਅਸਿੱਧੇ ਟੈਕਸ ਬੋਰਡ (ਸੀਬੀਆਈਸੀ) ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਹੈ, “ਕੇਂਦਰੀ ਵਸਤੂ ਅਤੇ ਸੇਵਾਵਾਂ ਟੈਕਸ ਨਿਯਮ 2017 ਦੇ ਨਿਯਮ 138 ਦੇ ਤਹਿਤ, ਜੋ ਈ-ਵੇਅ ਬਿੱਲ 24 ਮਾਰਚ 2020 ਜਾਂ ਉਸ ਤੋਂ ਪਹਿਲਾਂ ਬਣਾਏ ਗਏ ਸੀ ਅਤੇ ਜਿਨ੍ਹਾਂ ਦੀ ਮਿਆਦ 20 ਮਾਰਚ ਜਾਂ ਇਸ ਤੋਂ ਬਾਅਦ ਤੱਕ ਹੈ, ਅਜਿਹੇ ਈ-ਵੇਅ ਬਿੱਲਾਂ ਦੀ ਮਿਆਦ 30 ਜੂਨ, 2020 ਤੱਕ ਵਧਾ ਦਿੱਤੀ ਗਈ ਹੈ।"
ਇਹ ਵੀ ਪੜ੍ਹੋ: ਨੀਰਵ ਮੋਦੀ ਤੇ ਚੋਕਸੀ 'ਤੇ ਈਡੀ ਦੀ ਕਾਰਵਾਈ, 1350 ਕਰੋੜ ਦੇ ਹੀਰੇ ਜ਼ਬਤ
ਦੱਸ ਦਈਏ ਕਿ ਸੀਬੀਆਈਸੀ ਨੇ ਪਹਿਲਾਂ 24 ਮਾਰਚ ਜਾਂ ਇਸ ਤੋਂ ਪਹਿਲਾਂ ਤਿਆਰ ਈ-ਵੇਅ ਅਤੇ 20 ਮਾਰਚ ਤੋਂ 15 ਅਪ੍ਰੈਲ ਦੇ ਵਿਚਕਾਰ ਖ਼ਤਮ ਹੋਣ ਵਾਲੇ ਈ-ਵੇਅ ਬਿੱਲਾਂ ਦੀ ਮਿਆਦ 30 ਅਪ੍ਰੈਲ 2020 ਤੱਕ ਵਧਾ ਦਿੱਤੀ ਸੀ। ਪਿਛਲੇ ਮਹੀਨੇ ਇਸ ਮਿਆਦ ਨੂੰ 31 ਮਈ ਤੱਕ ਵਧਾ ਦਿੱਤਾ ਗਿਆ ਸੀ।
ਏਐਮਆਰਜੀ ਐਂਡ ਐਸੋਸੀਏਟਸ ਦੇ ਸੀਨੀਅਰ ਸਾਥੀ ਰਜਤ ਮੋਹਨ ਨੇ ਇਸ ਮਾਮਲੇ ਵਿੱਚ ਕਿਹਾ ਕਿ ਇਸ ਨਾਲ ਟੈਕਸ ਅਧਿਕਾਰੀਆਂ ਨੂੰ ਗੁਣਵੱਤਾ ਦੇ ਹੁਕਮਾਂ ਨੂੰ ਪਾਸ ਕਰਨ ਵਿੱਚ ਕਾਫ਼ੀ ਸਮਾਂ ਮਿਲ ਜਾਵੇਗਾ। ਇਸ ਵਿੱਚ ਟੈਕਸ ਭਰਨ ਵਾਲਿਆਂ ਨੂੰ ਵੀ ਉਨ੍ਹਾਂ ਦੀ ਗੱਲ ਸੁਣਨ ਦਾ ਉਚਿਤ ਮੌਕਾ ਮਿਲੇਗਾ।"