ਨਵੀਂ ਦਿੱਲੀ : ਗੂਗਲ ਵੱਲੋਂ ਇਹ ਐਲਾਨ ਕਰਨ ਦੇ ਇੱਕ ਦਿਨ ਬਾਅਦ ਇਹ ਹੌਲੀ-ਹੌਲੀ ਭਾਰਤ ਦੇ 415 ਰੇਲਵੇ ਸਟੇਸ਼ਨਾਂ ਉੱਤੇ ਉਪਲੱਭਧ ਮੁਫ਼ਤ ਜਨਤਕ ਵਾਈ-ਫ਼ਾਈ ਸਟੇਸ਼ਨ ਨੂੰ ਬੰਦ ਕਰ ਰਿਹਾ ਹੈ, ਰੇਲਵੇ ਨੇ ਇੰਨ੍ਹਾਂ ਸਟੇਸ਼ਨਾਂ ਉੱਤੇ ਮੁਫ਼ਤ ਵਾਈ-ਫ਼ਾਈ ਸੇਵਾਵਾਂ ਨੂੰ ਜਾਰੀ ਰੱਖਣ ਦਾ ਭਰੋਸਾ ਦਿੱਤਾ ਹੈ।
ਗੂਗਲ ਨੇ ਕਿਹਾ ਸੀ ਕਿ ਇਹ ਭਾਰਤੀ ਰੇਲਵੇ ਅਤੇ ਰੇਲਟੇਲ ਕਾਰਪੋਰੇਸ਼ਨ ਦੇ ਨਾਲ ਮੌਜੂਦਾ ਸਾਇਟਾਂ ਉੱਤੇ ਕੰਮ ਕਰੇਗਾ ਤਾਂਕਿ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ ਅਤੇ ਉਹ ਲੋਕਾਂ ਦੇ ਲਈ ਉਪਯੋਗੀ ਸਾਧਨ ਬਣ ਸਕੇ। ਗੂਗਲ ਦੇ ਨਾਲ ਰੇਲਵੇ ਦਾ ਇਕਰਾਰਨਾਮਾ 2020 ਵਿੱਚ ਖ਼ਤਮ ਹੋ ਰਿਹਾ ਹੈ।
ਰੇਲ ਮੰਤਰਾਲੇ ਦੇ ਤਹਿਤ ਇੱਕ ਮਿਨੀਰਤਨ ਪੀਐੱਸਯੂ, ਰੇਲਟੇਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਗੂਗਲ ਦੇ ਨਾਲ ਕੇਵਲ 415 ਸਟੇਸ਼ਨਾਂ ਉੱਤੇ ਵਾਈ-ਫ਼ਾਈ ਸਥਾਪਿਤ ਕਰਨ ਦੇ ਲਈ ਅਸੀਂ 5 ਸਾਲ ਦੇ ਇਕਰਾਰਨਾਮੇ ਵਿੱਚ ਪ੍ਰਵੇਸ਼ ਕੀਤਾ ਅਤੇ ਇਕਰਾਰਨਾਮਾ ਮਈ 2020 ਵਿੱਚ ਖ਼ਤਮ ਹੋਣ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਰੇਲਟੇਲ ਮਈ 2020 ਤੋਂ ਬਾਅਦ ਇੰਨਾਂ 415 ਸਟੇਸ਼ਨਾਂ ਉੱਤੇ ਯਾਤਰੀਆਂ ਨੂੰ ਬਰਾਬਰ ਗਤੀ ਅਤੇ ਨੈੱਟਵਰਕ ਗੁਣਵੱਤਾ ਦੇ ਨਾਲ ਵਾਈ-ਫ਼ਾਈ ਸੇਵਾ ਪ੍ਰਦਾਨ ਕਰਨਾ ਜਾਰੀ ਰੱਖੇਗਾ। ਅਸੀਂ ਇਸ ਯਾਤਰਾ ਵਿੱਚ ਗੂਗਲ ਤੋਂ ਪ੍ਰਾਪਤ ਸਮਰੱਥਣ ਦਾ ਈਮਾਨਦਾਰੀ ਨਾਲ ਮੁੱਲ ਰੱਖਦੇ ਹਾਂ।
ਰੇਲਵੇ ਪੀਐੱਸਯੂ ਨੇ ਅੱਗੇ ਕਿਹਾ ਕਿ ਡਿਜ਼ੀਟਲ ਦੇ ਲਈ ਰੇਲਵੇ ਸਟੇਸ਼ਨਾਂ ਨੂੰ ਪਲੇਟਫ਼ਾਰਮ ਵਿੱਚ ਬਦਲਣ ਦੀ ਉਨ੍ਹਾਂ ਦੀ ਕੋਸ਼ਿਸ਼ ਜਾਰੀ ਰਹੇਗੀ ਅਤੇ ਰੇਲਟੇਲ ਦੇਸ਼ ਭਰ ਦੇ 5,600 ਤੋਂ ਜ਼ਿਆਦਾ ਰੇਲਵੇ ਸਟੇਸ਼ਨਾਂ ਉੱਤੇ ਮੁਫ਼ਤ ਵਾਈ-ਫ਼ਾਈ ਦੇਣਾ ਜਾਰੀ ਰੱਖੇਗਾ, ਜਿਸ ਵਿੱਚ 415 ਸਟੇਸ਼ਨ ਸ਼ਾਮਲ ਹਨ ਜਿੰਨ੍ਹਾਂ ਨੂੰ ਗੂਗਲ ਦੇ ਤਕਨੀਕੀ ਸਮਰੱਥਨ ਦੇ ਨਾਲ ਕਮੀਸ਼ਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਹਵਾਈ ਅੱਡਿਆਂ ਦੀ ਤਰਜ਼ 'ਤੇ ਭਾਰਤੀ ਰੇਲਵੇ ਲੋਕ-ਸੁਵਿਧਾਵਾਂ ਲਈ ਵਸੂਲੇਗਾ ਟੈਕਸ
ਰੇਲਟੇਲ ਨੇ ਕਿਹਾ ਕਿ ਯਾਤਰੀਆਂ ਨੂੰ ਵਾਈ-ਫ਼ਾਈ ਦੀ ਉਪਲੱਭਤਾ ਦੇ ਮਾਮਲੇ ਵਿੱਚ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਅਸੀਂ ਬਾਕੀਆਂ ਉੱਤੇ ਵੀ ਵਾਈ-ਫ਼ਾਈ ਕੁਨੈਕਟੀਵਿਟੀ ਜਾਰੀ ਰੱਖਾਂਗੇ।
ਗੂਗਲ ਨੇ 2020 ਦੇ ਮੱਧ ਤੱਕ ਦੇਸ਼ ਦੇ ਸਭ ਤੋਂ ਵਿਅਸਤ ਰੇਲਵੇ ਸਟੇਸ਼ਨਾਂ ਵਿੱਚੋਂ 415 ਸਟੇਸ਼ਨਾਂ ਉੱਤੇ ਤੇਜ਼, ਮੁਫ਼ਤ ਜਨਤਕ ਵਾਈ-ਫ਼ਾਈ ਲਾਉਣ ਲਈ ਭਾਰਤ ਵਿੱਚ ਆਪਣੀ ਸਟੇਸ਼ਨ ਪਹਿਲੀ 2015 ਵਿੱਚ ਸ਼ੁਰੂ ਕੀਤੀ ਸੀ।
ਗੂਗਲ ਮੁਤਾਬਕ, ਸਟੇਸ਼ਨਾਂ ਉੱਤੇ ਵਾਈ-ਫ਼ਾਈ ਨੂੰ ਬੰਦ ਕਰਨ ਦੇ ਫ਼ੈਸਲਾ ਕਿਫ਼ਾਇਤੀ ਮੋਬਾਈਲ ਡਾਟਾ ਯੋਜਨਾਵਾਂ ਅਤੇ ਮੋਬਾਈਲ ਕਨੈਕਟੀਵਿਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ ਜੋ ਭਾਰਤ ਸਮੇਤ ਵਿਸ਼ਵ ਪੱਧਰ ਉੱਤੇ ਸੁਧਾਰ ਕਰ ਰਿਹਾ ਹੈ।
ਗੂਗਲ ਦੇ ਪੇਮੈਂਟਜ਼ ਅਤੇ ਨੈਕਸਟ ਬਿਲੀਅਨ ਯੂਜ਼ਰਾਂ ਦੇ ਉਪ-ਪ੍ਰਧਾਨ, ਸੀਜ਼ਰ ਸੇਨ ਗੁਪਤਾ ਨੇ ਕਿਹਾ ਕਿ ਭਾਰਤ ਖ਼ਾਸ ਕਰ ਕੇ ਹੁਣ ਦੁਨੀਆਂ ਵਿੱਚ ਪ੍ਰਤੀ ਜੀਬੀ ਸਭ ਤੋਂ ਸਸਤਾ ਮੋਬਾਈਲ ਡਾਟਾ ਦੇ ਰਿਹਾ ਹੈ, 2019 ਵਿੱਚ ਟ੍ਰਾਈ ਮੁਤਾਬਕ ਪਿਛਲੇ 5 ਸਾਲਾਂ ਵਿੱਚ ਮੋਬਾਈਲ ਡਾਟੇ ਦੀਆਂ ਕੀਮਤਾਂ 95 ਫ਼ੀਸਦੀ ਤੱਕ ਘੱਟ ਹੋ ਗਈਆਂ ਹਨ।
ਰਿਪੋਰਟਾਂ ਮੁਤਾਬਕ ਭਾਰਤੀ ਗਾਹਕ ਹਰ ਮਹੀਨੇ ਔਸਤਨ 10 ਜੀਬੀ ਡਾਟੇ ਦੀ ਵਰਤੋਂ ਕਰਦੇ ਹਨ। (ਪੀਟੀਆਈ)