ਨਵੀਂ ਦਿੱਲੀ: ਪਿਛਲੇ ਕੁੱਝ ਸਮੇਂ ਤੋਂ ਆਰਥਿਕਾ ਸੁਸਤੀ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਰਹੀ ਕੇਂਦਰ ਸਰਕਾਰ ਹੁਣ ਆਪਣੀ ਕਮਰ ਕੱਸਦੀ ਹੋਈ ਨਜ਼ਰ ਆ ਰਹੀ ਹੈ ਜਿਸ ਨੂੰ ਲੈ ਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਰਥ ਵਿਵਸਥਾ ਵਿੱਚ ਤੇਜ਼ੀ ਲਿਆਉਣ ਲਈ ਕਈ ਵੱਡੇ ਫ਼ੈਸਲਿਆਂ ਦਾ ਐਲਾਨ ਕਰ ਸਕਦੀ ਹੈ।
-
Press Conference by Union Finance Minister @nsitharaman to announce important decisions of the government.
— PIB India (@PIB_India) September 14, 2019 " class="align-text-top noRightClick twitterSection" data="
⏰: 2:30 PM, Today
📍: National Media Centre, New Delhi
Watch on PIB's
YouTube: https://t.co/vCVF7r3Clo
Facebook: https://t.co/7bZjpgpznY
">Press Conference by Union Finance Minister @nsitharaman to announce important decisions of the government.
— PIB India (@PIB_India) September 14, 2019
⏰: 2:30 PM, Today
📍: National Media Centre, New Delhi
Watch on PIB's
YouTube: https://t.co/vCVF7r3Clo
Facebook: https://t.co/7bZjpgpznYPress Conference by Union Finance Minister @nsitharaman to announce important decisions of the government.
— PIB India (@PIB_India) September 14, 2019
⏰: 2:30 PM, Today
📍: National Media Centre, New Delhi
Watch on PIB's
YouTube: https://t.co/vCVF7r3Clo
Facebook: https://t.co/7bZjpgpznY
ਇਸ ਸਬੰਧੀ ਅੱਜ ਇੱਕ ਪ੍ਰੈੱਸ ਕਾਨਫ਼ਰੰਸ ਵੀ ਰੱਖੀ ਗਈ ਹੈ। ਹਾਲਾਂਕਿ ਪ੍ਰੈੱਸ ਕਾਨਫ਼ਰੰਸ ਦੇ ਵਿਸ਼ਿਆਂ ਬਾਰੇ ਸਿਰਫ਼ ਮਹੱਤਵਪੂਰਨ ਫ਼ੈਸਲਿਆਂ ਬਾਰੇ ਹੀ ਦੱਸਿਆ ਗਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਹ ਪ੍ਰੈੱਸ ਕਾਨਫ਼ਰੰਸ ਅੱਜ ਬਾਅਦ ਦੁਪਹਿਰ 2.30 ਵਜੇ ਦਿੱਲੀ ਦੇ ਨੈਸ਼ਨਲ ਮੀਡੀਆ ਸੈਂਟਰ ਵਿਖੇ ਕਰਨ ਜਾ ਰਹੀ ਹੈ।
ਇਸ ਤੋਂ ਪਹਿਲਾਂ ਵੀ ਕਈ ਹੋ ਚੁੱਕੇ ਹਨ ਕਈ ਐਲਾਨ
ਪਿਛਲੇ ਕੁੱਝ ਸਮੇਂ ਤੋਂ ਮੰਦੀ ਦੀ ਮਾਰ ਝੱਲ ਰਹੇ ਸੈਕਟਰਾਂ ਵਿੱਚ ਤੇਜ਼ੀ ਲਿਆਉਣ ਲਈ ਵਿੱਤ ਮੰਤਰੀ ਪਹਿਲਾਂ ਵੀ ਕਈ ਅਹਿਮ ਐਲਾਨ ਕਰ ਚੁੱਕੀ ਹੈ। ਇਸ ਵਿੱਚ ਜੀਐੱਸਟੀ ਰਿਫ਼ੰਡ, ਬੈਂਕਾਂ ਨੂੰ 70 ਹਜ਼ਾਰ ਕਰੋੜ ਰੁਪਏ ਦੀ ਆਰਥਿਕ ਸਹਾਇਤਾ, ਆਟੋ ਇੰਡਸਟਰੀ ਨੂੰ ਰਾਹਤ ਦੇਣ ਵਰਗੇ ਕਈ ਅਹਿਮ ਕਦਮ ਸ਼ਾਮਿਲ ਹਨ।
ਸ਼ੇਅਰ ਬਾਜ਼ਾਰ ਦੀ ਸਥਿਤੀ ਮਜ਼ਬੂਤ ਕਰਨ ਲਈ ਵਿੱਤ ਮੰਤਰੀ ਨੇ ਫ਼ਾਰਨ ਪੋਰਟਫ਼ੋਲਿਓ ਇੰਨਵੈਸਟਰਜ਼ (ਐੱਫ਼ਪੀਆਈ) ਅਤੇ ਘਰੇਲੂ ਸੰਸਥਾਗਤ ਨਿਵੇਸ਼ਕਾਂ (ਡੀਆਈਆਈ) ਉੱਤੇ ਚੜ੍ਹੇ ਸਰਚਾਰਜ ਨੂੰ ਵੀ ਵਾਪਸ ਲੈਣ ਦਾ ਐਲਾਨ ਕੀਤਾ ਹੈ।
ਮੰਦੀ ਦੇ ਪਿੱਛੇ ਓਲਾ ਅਤੇ ਊਬਰ ਜ਼ਿੰਮੇਵਾਰ
ਦੱਸ ਦਈਏ ਕਿ ਇਸ ਤੋਂ ਪਹਿਲਾਂ ਨਿਰਮਲਾ ਸੀਤਾਰਮਨ ਨੇ ਆਟੋ ਸੈਟਕਰ ਵਿੱਚ ਆਈ ਮੰਦੀ ਪਿੱਛੇ ਓਲਾ ਅਤੇ ਊਬਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉਨ੍ਹਾਂ ਕਿਹਾ ਕਿ ਅੱਜ ਨੌਜਵਾਨ ਗੱਡੀਆਂ ਖ਼ਰੀਦਣ ਦੀ ਬਜਾਇ ਟੈਕਸੀ ਸਰਵਿਸ ਦੀ ਵਰਤੋਂ ਕਰ ਰਹੇ ਹਨ, ਇਸ ਲਈ ਆਟੋ ਸੈਕਟਰ ਵਿੱਚ ਨਰਮੀ ਆਈ ਹੈ। ਚੇਨੱਈ ਵਿੱਚ ਵਿੱਤ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ ਸੀ।
ਜਾਣਕਾਰੀ ਮੁਤਾਬਕ ਦੇਸ਼ ਦੀ ਆਰਥਿਕ ਵਾਧਾ ਦਰ (ਜੀਡੀਪੀ ਗ੍ਰੋਥ ਰੇਟ) 2019-20 ਦੀ ਅਪ੍ਰੈਲ-ਜੂਨ ਤਿਮਾਹੀ ਵਿੱਚ ਘੱਟ ਕੇ 5 ਫ਼ੀਸਦੀ ਰਹਿ ਗਈ। ਇਹ ਪਿਛਲੇ 6 ਸਾਲ ਤੋਂ ਜ਼ਿਆਦਾ ਸਮੇਂ ਵਿੱਚ ਨਿਊਨਤਮ ਪੱਧਰ ਹੈ।
ਇਹ ਵੀ ਪੜ੍ਹੋ : ਕਿਸਾਨਾਂ ਅਤੇ ਵਪਾਰੀਆਂ ਲਈ ਪੈਨਸ਼ਨ ਸਕੀਮ ਦਾ ਹੋਇਆ ਸ਼੍ਰੀਗਣੇਸ਼