ਨਵੀਂ ਦਿੱਲੀ: ਦੋ ਵੱਡੇ ਜਹਾਜ਼ ਹਾਦਸਿਆਂ ਤੋਂ ਬਾਅਦ ਸਵਾਲਾਂ 'ਚ ਘਿਰੇ ਬੋਇੰਗ 737 ਮੈਕਸ ਜਹਾਜ਼ਾਂ ਦੀਆਂ ਉੜਾਣਾਂ ਬੁੱਧਵਾਰ ਤੋਂ ਭਾਰਤ ਵਿੱਚ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਸਪਾਇਸਜੈੱਟ ਦੀਆਂ 14 ਉੜਾਣਾਂ ਰੱਦ ਹੋਣ ਤੋਂ ਬਾਅਦ ਰੱਦ ਉੜਾਣਾਂ ਦੀ ਗਿਣਤੀ 30 ਤੋਂ 35 ਹੋ ਸਕਦੀ ਹੈ।
ਸਰਕਾਰ ਨੇ ਮੰਨਿਆ ਹੈ ਕਿ ਵੀਰਵਾਰ ਦਾ ਦਿਨ ਚੁਣੌਤੀ ਭਰਿਆ ਹੋ ਸਕਦਾ ਹੈ ਅਤੇ ਯਾਤਰੀਆਂ ਦੀਆਂ ਮੁਸ਼ਕਲਾਂ ਹੱਲ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਹਨ। ਏਅਰ ਲਾਇਨਜ਼ ਕੰਪਨੀਆਂ ਨੂੰ ਕਰਾਇਆ ਨਾ ਵਧਾਉਣ ਨੂੰ ਵੀ ਕਿਹਾ ਗਿਆ ਹੈ।
ਐਵਿਏਸ਼ਨ ਰੈਗੂਲੇਟਰ ਡੀਜੀਸੀਏ ਨੇ ਕਿਹਾ ਹੈ ਕਿ ਬੋਇੰਗ 737 ਮੈਕਸ ਜਹਾਜ਼ਾਂ ਨੂੰ ਲੈ ਕੇ ਸਥਿਤੀ ਸਾਫ਼ ਹੋਣ ਤੱਕ ਇਹ ਰੋਕ ਜਾਰੀ ਰਹੇਗੀ। ਐਥੀਓਪੀਆ ਵਿੱਚ ਬੋਇੰਗ 737 ਮੈਕਸ ਜਹਾਜ਼ ਦੇ ਕ੍ਰੈਸ਼ ਹੋਣ ਤੋਂ ਬਾਅਦ ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ ਨੇ ਬੋਇੰਗ ਜਹਾਜ਼ਾਂ ਦਾ ਉਡਣਾਂ ਬੰਦ ਕਰ ਦਿੱਤਾਐਂ ਹਨ।