ਜਲਗਾਂਵ : ਕੋਰੋਨਾ ਵਾਇਰਸ ਦੇ ਵੱਧਦੇ ਮਾੜੇ ਪ੍ਰਭਾਵ ਕਾਰਨ, ਚੀਨ ਸਰਕਾਰ ਨੇ ਆਯਾਤ ਅਤੇ ਨਿਰਯਾਤ ਵਪਾਰ ਨੂੰ ਲਗਭਗ 80 ਫ਼ੀਸਦੀ ਤੱਕ ਰੋਕ ਦਿੱਤਾ ਹੈ। ਇਸ ਦੇ ਨਾਲ ਹੀ ਚੀਨ ਨੇ ਭਾਰਤ ਤੋਂ ਨਿਰਯਾਤ ਕੀਤੀ ਜਾਣ ਵਾਲੀਆਂ ਕਪਾਹ ਦੀਆਂ ਗੰਢਾਂ ਨੂੰ ਉੱਤੇ ਵੀ ਰੋਕ ਲਾ ਦਿੱਤੀ ਹੈ। ਇਸ ਦਾ ਭਾਰਤੀ ਕਪਾਹ ਨਿਰਯਾਤ ਉੱਤੇ ਨਾਕਾਤਮਕ ਪ੍ਰਭਾਵ ਪਿਆ ਹੈ, ਕਿਉਂਕਿ ਦੇਸ਼ ਵਿੱਚ 3 ਲੱਖ ਕਪਾਹ ਦੀਆਂ ਗੰਢਾਂ ਪਈਆਂ ਹਨ।
ਨਿਰਯਾਤ ਬੰਦ ਹੋਣ ਕਾਰਨ ਭਾਰਤੀ ਕਪਾਹ ਸੰਘ ਨੇ ਕਪਾਹ ਖ਼ਰੀਦ ਕੇਂਦਰ ਬੰਦ ਕਰ ਦਿੱਤਾ ਹੈ। ਜਿਵੇਂ-ਜਿਵੇਂ ਸਰਕਾਰ ਤੋਂ ਕਪਾਹ ਦੀ ਖ਼ਰੀਦ ਬੰਦ ਹੋ ਗਈ ਹੈ, ਨਿੱਜੀ ਵਪਾਰੀ ਕਪਾਹ ਉਤਪਾਦਕਾਂ ਨੂੰ ਲੁੱਟ ਰਹੇ ਹਨ। ਜਿਸ ਨਾਲ ਉਨ੍ਹਾਂ ਕੋਲ ਆਪਣੀ ਉੱਪਜ ਨੂੰ ਗਾਰੰਟੀਸ਼ੁਦਾ ਮੁੱਲ ਦੇ ਵੀ 500 ਰੁਪਏ ਤੋਂ ਹੇਠਾਂ ਤੋਂ ਵੇਚਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ। ਇਸੇ ਪ੍ਰਕਾਰ, ਕਿਸਾਨ ਖ਼ੁਦ ਨੂੰ ਗੰਭੀਰ ਸਥਿਤੀ ਵਿੱਚ ਪਾ ਰਹੇ ਹਨ।
ਚੀਨ ਭਾਰਤ ਦਾ ਇੱਕ ਮੁੱਖ ਕਪਾਹ ਆਯਾਤ ਕਰਨ ਵਾਲਾ ਦੇਸ਼ ਹੈ। ਸਲਾਨਾ ਰੂਪ ਤੋਂ 12 ਤੋਂ 15 ਲੱਖ ਕਪਾਹ ਦੀਆਂ ਗੰਢਾਂ ਚੀਨ ਨੂੰ ਨਿਰਯਾਤ ਕੀਤੀਆਂ ਜਾਂਦੀਆਂ ਹਨ। ਇਸੇ ਸਾਲ ਜਨਵਰੀ ਤੱਕ 6 ਲੱਖ ਕਪਾਹ ਦੀਆਂ ਗੰਢਾਂ ਚੀਨ ਨੂੰ ਨਿਰਯਾਤ ਕੀਤੀਆਂ ਗਈਆਂ ਹਨ। ਲੇਕਿਨ ਕੋਰੋਨਾ ਵਾਇਰਸ ਦੇ ਵੱਧਣ ਕਾਰਨ ਇਸ ਨੇ ਆਯਾਤ ਅਤੇ ਨਿਰਯਾਤ ਵਪਾਰ ਨੂੰ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਕਰ ਦਿੱਤਾ ਹੈ।
ਇਸ ਫ਼ੈਸਲੇ ਨੇ ਭਾਰਤ ਵਿੱਚ ਕਪਾਹ ਉਤਪਾਦਕਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਭਾਰਤ ਅਤੇ ਅਮਰੀਕਾ ਦੇ ਨਾਲ ਹੋਰਨਾਂ ਦੇਸ਼ਾਂ ਤੋਂ ਆਯਾਤ ਦੀ ਰੋਕ ਨੇ ਕੌਮਾਂਤਰੀ ਬਾਜ਼ਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਪਹਿਲਾਂ ਤੋਂ ਹੀ, ਅਮਰੀਕਾ ਅਤੇ ਚੀਨ ਦੇ ਵਪਾਰ ਯੁੱਧ ਨੇ ਚੀਨ ਵਿੱਚ ਨਿਰਯਾਤ ਨੂੰ ਪ੍ਰਭਾਵਿਤ ਕੀਤਾ ਹੈ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਬਾਰੇ ਸਭ ਤੋਂ ਪਹਿਲਾ ਦੁਨੀਆ ਨੂੰ ਦੱਸਣ ਵਾਲੇ ਚੀਨੀ ਡਾਕਟਰ ਦੀ ਹੋਈ ਮੌਤ
ਕਪਾਹ ਖ਼ਰੀਦ ਕੇਂਦਰ ਬੰਦ ਕਰਨ ਦਾ ਅਚਾਨਕ ਫ਼ੈਸਲਾ
ਆਮ ਤੌਰ ਉੱਤੇ ਸੀਸੀਆਈ ਕੇਂਦਰ ਹਰ ਸਾਲ ਮਾਰਚ-ਅਪ੍ਰੈਲ ਤੱਕ ਚੱਲਦਾ ਹੈ। ਪਰ ਅਚਾਨਕ 30 ਜਨਵਰੀ ਨੂੰ ਉਸ ਨੇ 5 ਫ਼ਰਵਰੀ ਤੋਂ ਕਪਾਹ ਦੀ ਖਰੀਦ ਬੰਦ ਕਰਨ ਦਾ ਇੱਕ ਫ਼ੁਰਮਾਨ ਜਾਰੀ ਕੀਤਾ ਹੈ। ਸੀਸੀਆਈ ਪ੍ਰਸ਼ਾਨਸ ਨੇ ਵੀ ਇੱਕ ਹੁਕਮ ਜਾਰੀ ਕੀਤਾ ਹੈ ਕਿ ਅਗਲੇ ਹੁਕਮਾਂ ਤੱਕ ਕਪਾਹ ਦੀ ਖ਼ਰੀਦ ਨਹੀਂ ਹੋਣੀ ਚਾਹੀਦੀ।
ਗਾਰੰਟੀ ਮੁੱਲ ਵਿੱਚ 100 ਰੁਪਏ ਦੀ ਕਮੀ
ਅੰਤਰ-ਰਾਸ਼ਟਰੀ ਬਾਜ਼ਾਰ ਵਿੱਚ ਮੰਦੀ ਨਾਲ ਕਪਾਹ ਦੀਆਂ ਕੀਮਤਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਕਿਉਂਕਿ ਘਰੇਲੂ ਬਾਜ਼ਾਰਾਂ ਵਿੱਚ ਲੱਖਾਂ ਕਪਾਹ ਦੀਆਂ ਗੰਢਾਂ ਪਈਆਂ ਹਨ, ਜਿਸ ਕਾਰਨ 1 ਹਫ਼ਤੇ ਦੀ ਮਿਆਦ ਵਿੱਚ ਗਾਰੰਟੀ ਮੁੱਲ 100 ਰੁਪਏ ਘੱਟ ਹੋ ਗਿਆ ਹੈ। ਸਰਕਾਰ ਨੇ ਕਪਾਹ ਦੇ ਲਈ ਗਾਰੰਟੀ ਮੁੱਲ 5,500 ਰੁਪਏ ਤੱਕ ਤੈਅ ਕੀਤਾ ਸੀ। ਹੁਣ ਕਪਾਹ 5,450 ਰੁਪਏ ਦੀ ਦਰ ਨਾਲ ਖ਼ਰੀਦੀ ਜਾ ਰਹੀ ਹੈ। ਭਲੇ ਹੀ ਸੀਸੀਆਈ ਨੇ ਕਪਾਹ ਖਰੀਦਣਾ ਬੰਦ ਕਰ ਦਿੱਤਾ ਹੈ, ਪਰ ਮਾਰਕੀਟਿੰਗ ਮਹਾਂਸੰਘ ਕੇਂਦਰ ਹਮੇਸ਼ਾ ਦੀ ਤਰ੍ਹਾਂ ਚੱਲ ਰਿਹਾ ਹੈ।
ਸੀਸੀਆਈ ਕੇਂਦਰ ਬੰਦ ਹੋਣ ਕਾਰਨ, ਕਾਰਵਾਈ ਵਿੱਚ ਆਏ ਟ੍ਰੇਡਰਜ਼
ਸਰਕਾਰੀ ਖ਼ਰੀਦ ਕੇਂਦਰਾਂ ਨੇ ਹੁਣ ਤੱਕ 15 ਲੱਕ ਕੁਵਿੰਟਲ ਕਪਾਹ ਦੀ ਖ਼ਰੀਦਦਾਰੀ ਕੀਤੀ ਹੈ। ਪਰ ਖੇਤਾਂ ਵਿੱਚ 50 ਫ਼ੀਸਦੀ ਕਪਾਹ ਦੀਆਂ ਗੰਢਾਂ ਪਈਆਂ ਹਨ। ਜਿਵੇਂ ਕਿ ਸਰਕਾਰ ਨੇ ਖ਼ਰੀਦਣਾ ਬੰਦ ਕਰ ਦਿੱਤਾ ਹੈ, ਇਸ ਦੇ ਫ਼ਿਰ ਤੋਂ ਸ਼ੁਰੂ ਹੋਣ ਬਾਰੇ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਇਸ ਦੇ ਲਈ ਕਿਸਾਨਾਂ ਦੇ ਕੋਲ ਆਪਣਾ ਮਾਲ ਨਿੱਜੀ ਕਾਰਖ਼ਾਨਿਆਂ ਅਤੇ ਵਪਾਰੀਆਂ ਨੂੰ ਵੇਚਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ।
ਵਪਾਰੀ ਇਸ ਸਥਿਤੀ ਦਾ ਲਾਭ ਚੁੱਕ ਰਹੇ ਹਨ ਅਤੇ ਉਹ ਪ੍ਰਤੀ ਕੁਵਿੰਟਲ 4,700 ਤੋਂ 4,800 ਰੁਪਏ ਵਿੱਚ ਕਪਾਹ ਖ਼ਰੀਦ ਰਹੇ ਹਨ। ਇਸ ਤਰ੍ਹਾਂ ਕਿਸਾਨਾਂ ਨੂੰ 500 ਰੁਪਏ ਤੋਂ 600 ਰੁਪਏ ਦਾ ਨੁਕਸਾਨ ਹੋ ਰਿਹਾ ਹੈ।