ETV Bharat / business

ਬਜਟ 2019 :  ਵਿੱਤ ਮੰਤਰੀ ਦਾ ਐਲਾਨ, ਹੁਣ ਇਨਕਮ ਟੈਕਸ ਰਿਟਰਨ ਲਈ ਪੈਨ ਕਾਰਡ ਦੀ ਜ਼ਰੂਰਤ ਨਹੀਂ - Nirmala Sitaraman

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਮਦਨ ਕਰ ਸਲੈਬ ਵਿੱਚ ਵੀ ਰਾਹਤ ਦਿੱਤੀ ਹੈ। ਹੁਣ 5 ਲੱਖ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ।

ਵਿੱਤੀ ਬਜਟ 2019 ।
author img

By

Published : Jul 5, 2019, 3:05 PM IST

ਨਵੀਂ ਦਿੱਲੀ : ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਦੇ ਪਹਿਲੇ ਬਜਟ ਵਿੱਚ ਜੋ ਸਭ ਤੋਂ ਵੱਡੀ ਉਮੀਦ ਸੀ ਉਹ ਟੈਕਸ ਵਿੱਚ ਰਾਹਤ ਦਿੱਤੀ । ਹੁਣ ਤੱਕ 5 ਲੱਖ ਤੱਕ ਦੀ ਆਮਦਨ ਤੇ ਕਿਸੇ ਵੀ ਤਰ੍ਹਾਂ ਦਾ ਟੈਕਸ ਨਹੀਂ ਦੇਣਾ ਪਵੇਗਾ। ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਟੈਕਸ ਦੇਣ ਵਾਲਿਆਂ ਦਾ ਧੰਨਵਾਦ ਕੀਤਾ, ਨਾਲ ਹੀ ਕਿਹਾ ਕਿ ਟੈਕਸ ਦੇਣਾ ਹਰ ਨਾਗਰਿਕ ਦੀ ਪਹਿਲੀ ਜਿੰਮੇਵਾਰੀ ਹੈ।

ਉਨ੍ਹਾਂ ਨੇ ਐਲਾਨ ਕੀਤਾ ਕਿ ਹੁਣ ਈ-ਵਾਹਨ ਖ੍ਰੀਦਣ ਤੇ ਟੈਕਸ ਵਿੱਚ ਛੂਟ ਮਿਲੇਗਾ। ਹੁਣ ਇਲੈਕਟਰੋ ਕਾਰ 'ਤੇ 4 ਫ਼ੀਸਦੀ ਟੈਕਸ ਦੇਣਾ ਹੋਵੇਗਾ, ਉਥੇ ਹੀ 400 ਕਰੋੜ ਦੇ ਟਰਨ ਓਵਰ ਵਾਲਿਆਂ ਨੂੰ ਹੁਣ ਕਮਰਸ਼ਿਅਲ ਟੈਕਸ ਸਿਰਫ਼ 25 ਫ਼ੀਸਦੀ ਦੇਣਾ ਹੋਵੇਗਾ, ਨਾਲ ਹੀ ਸਟਾਰਟ ਅੱਪ ਨੂੰ ਏਂਜਲ ਟੈਕਸ ਵਿੱਚ ਵੀ ਰਾਹਤ ਦਿੱਤੀ ਗਈ ਹੈ।

ਉੱਥੇ ਹੀ 45 ਲੱਖ ਰੁਪਏ ਤੱਕ ਦਾ ਘਰ ਖ੍ਰੀਦਣ ਤੇ 1.5 ਲੱਖ ਤੱਕ ਦੀ ਛੂਟ ਮਿਲੇਗੀ। ਉਥੇ ਹੀ ਹਾਉਸਿੰਗ ਲੋਨ ਵਿੱਚ 3.5 ਲੱਖ ਰੁਪਏ ਤੱਕ ਦੀ ਛੂਟ ਮਿਲੇਗੀ।

ਉੱਥੇ ਹੀ ਸਰਕਾਰ ਨੇ ਇੱਕ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਜਿੰਨ੍ਹਾਂ ਕੋਲ ਪੈਨ ਕਾਰਡ ਨਹੀਂ ਹੈ ਉਹ ਵੀ ਆਪਣਾ ਆਧਾਰ ਨੰਬਰ ਪਾ ਕੇ ਆਪਣੀ ਆਮਦਨ ਅਤੇ ਵਪਾਰ ਦਾ ਵੇਰਵਾ ਦੇ ਸਕਦੇ ਹਨ। ਭਾਵ ਕੇ ਹੁਣ ਆਧਾਰ ਨਾਲ ਵੀ ਇਨਕਮ ਟੈਕਸ ਰਿਟਰਨ ਭਰੀ ਜਾ ਸਕਦੀ ਹੈ।

ਜੇ ਸਾਲ ਵਿੱਚ 1 ਕਰੋੜ ਤੋਂ ਜ਼ਿਆਦਾ ਨਿਕਾਸੀ ਤੇ 2 ਫ਼ੀਸਦੀ ਟੀਡੀਐੱਸ ਕਟੇਗਾ। ਨਾਲ ਹੀ ਸਰਕਾਰ ਨੇ ਐਲਾਨ ਕੀਤਾ ਕਿ ਲੋਨ ਦੇਣ ਵਾਲੀਆਂ ਕੰਪਨੀਆਂ ਨੂੰ ਹੁਣ ਸਿੱਧਾ ਕੰਟਰੋਲ ਕਰੇਗੀ।

Intro:Body:

dk

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.