ETV Bharat / business

ਅਮੇਜ਼ਨ ਨੂੰ ਅੰਤਰਿਮ ਰਾਹਤ, ਰਿਲਾਇੰਸ-ਫ਼ਿਊਚਰ ਸੌਦੇ 'ਤੇ ਲੱਗੀ ਰੋਕ - ਫ਼ਿਊਚਰ ਗਰੁੱਪ

ਫ਼ਿਊਚਰ ਗਰੁੱਪ ਨੇ ਰਿਲਾਇੰਸ ਨਾਲ 24,714 ਕਰੋੜ ਰੁਪਏ ਦਾ ਸੌਦਾ ਕਰ ਰੱਖਿਆ ਹੈ। ਅਮੇਜ਼ਨ ਪਿਛਲੇ ਸਾਲ ਫ਼ਿਊਚਰ ਗਰੁੱਪ ਦੀ ਇੱਕ ਅਸੂਚੀਬੱਧ ਕੰਪਨੀ ਦੀ 49 ਫ਼ੀਸਦੀ ਹਿੱਸੇਦਾਰੀ ਖਰੀਦਣ 'ਤੇ ਸਹਿਮਤ ਹੋਈ ਸੀ। ਇਸ ਨਾਲ ਹੀ ਇਹ ਸ਼ਰਤ ਵੀ ਸੀ ਕਿ ਅਮੇਜ਼ਨ ਨੂੰ ਤਿੰਨ ਤੋਂ 10 ਸਾਲ ਦੇ ਸਮੇਂ ਤੋਂ ਬਾਅਦ ਫ਼ਿਊਚਰ ਰਿਟੇਲ ਲਿਮਟਿਡ ਦੀ ਹਿੱਸੇਦਾਰੀ ਖਰੀਦਣ ਦਾ ਹੱਕ ਹੋਵੇਗਾ।

ਅਮੇਜ਼ਨ ਨੂੰ ਅੰਤਰਿਮ ਰਾਹਤ, ਰਿਲਾਇੰਸ-ਫ਼ਿਊਚਰ ਸੌਦੇ 'ਤੇ ਲੱਗੀ ਰੋਕ

author img

By

Published : Oct 26, 2020, 4:31 PM IST

ਨਵੀਂ ਦਿੱਲੀ: ਅਮੇਜ਼ਨ ਨੂੰ ਆਪਣੇ ਭਾਰਤੀ ਸਾਂਝੇਦਾਰ ਫ਼ਿਊਚਰ ਗਰੁੱਪ ਵਿਰੁੱਧ ਐਤਵਾਰ ਨੂੰ ਇੱਕ ਅੰਤਰਿਮ ਰਾਹਤ ਮਿਲੀ ਹੈ। ਸਿੰਗਾਪੁਰ ਦੀ ਅਦਾਲਤ ਨੇ ਫ਼ਿਊਚਰ ਗਰੁੱਪ ਨੂੰ ਆਪਣਾ ਖੁਦਰਾ ਕਾਰੋਬਾਰ ਰਿਲਾਇੰਸ ਇੰਡਸਟਰੀ ਲਿਮਟਿਡ ਨੂੰ ਵੇਚਣ ਤੋਂ ਅੰਤਰਿਮ ਰੂਪ ਵਿੱਚ ਵੇਚਣ ਤੋਂ ਰੋਕ ਦਿੱਤਾ ਹੈ।

ਫ਼ਿਊਚਰ ਗਰੁੱਪ ਨੇ ਰਿਲਾਇੰਸ ਨਾਲ 24,714 ਕਰੋੜ ਰੁਪਏ ਦਾ ਸੌਦਾ ਕਰ ਰੱਖਿਆ ਹੈ। ਅਮੇਜ਼ਨ ਪਿਛਲੇ ਸਾਲ ਫ਼ਿਊਚਰ ਗਰੁੱਪ ਦੀ ਇੱਕ ਅਸੂਚੀਬੱਧ ਕੰਪਨੀ ਦੀ 49 ਫ਼ੀਸਦੀ ਹਿੱਸੇਦਾਰੀ ਖਰੀਦਣ 'ਤੇ ਸਹਿਮਤ ਹੋਈ ਸੀ। ਇਸ ਨਾਲ ਹੀ ਇਹ ਸ਼ਰਤ ਵੀ ਸੀ ਕਿ ਅਮੇਜ਼ਨ ਨੂੰ ਤਿੰਨ ਤੋਂ 10 ਸਾਲ ਦੇ ਸਮੇਂ ਤੋਂ ਬਾਅਦ ਫ਼ਿਊਚਰ ਰਿਟੇਲ ਲਿਮਟਿਡ ਦੀ ਹਿੱਸੇਦਾਰੀ ਖਰੀਦਣ ਦਾ ਹੱਕ ਹੋਵੇਗਾ।

ਇਸ ਵਿਚਕਾਰ ਕਰਜ਼ ਵਿੱਚ ਦੱਬੇ ਕਿਸ਼ੋਰ ਬਿਆਨੀ ਦੇ ਗਰੁੱਪ ਨੇ ਆਪਣੇ ਖੁਦਰਾ ਸਟੋਰ, ਥੋਕ ਅਤੇ ਲਾਜੀਸਟਿਕ ਕਾਰੋਬਾਰ ਨੂੰ ਹਾਲ ਹੀ ਵਿੱਚ ਰਿਲਾਇੰਸ ਇੰਡਸਟਰੀਜ਼ ਨੂੰ ਵੇਚਣ ਦਾ ਕਰਾਰ ਕਰ ਲਿਆ। ਇਸਦੇ ਵਿਰੁੱਧ ਅਮੇਜ਼ਨ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ।

ਅਮੇਜ਼ਨ ਬਨਾਮ ਫ਼ਿਊਚਰ ਬਨਾਮ ਰਿਲਾਇੰਸ ਇੰਡਸਟਰੀਜ਼ ਦੇ ਇਸ ਮਾਮਲੇ ਵਿੱਚ ਇਕੋ-ਇੱਕ ਵਿਚੋਲੀਏ ਵੀਕੇ ਰਾਜਾ ਨੇ ਅਮੇਜ਼ਨ ਦੇ ਪੱਖ ਵਿੱਚ ਅੰਤਰਿਮ ਫ਼ੈਸਲਾ ਸੁਣਾਇਆ। ਉਨ੍ਹਾਂ ਫ਼ਿਊਚਰ ਗਰੁੱਪ ਨੂੰ ਫ਼ਿਲਹਾਲ ਸੌਦੇ ਨੂੰ ਰੋਕਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਸ ਮਸਲੇ ਵਿੱਚ ਅਦਾਲਤ ਆਖ਼ਰੀ ਫ਼ੈਸਲੇ 'ਤੇ ਨਹੀਂ ਪੁੱਜ ਜਾਂਦੀ ਹੈ, ਉਦੋਂ ਤੱਕ ਸੌਦਾ ਨਹੀਂ ਕੀਤਾ ਜਾ ਸਕਦਾ ਹੈ।

ਅਮੇਜ਼ਨ ਦੇ ਇੱਕ ਬੁਲਾਰੇ ਨੇ ਵੀ ਅਦਾਲਤ ਦੇ ਇਸ ਫ਼ੈਸਲੇ ਦੀ ਪੁਸ਼ਟੀ ਕੀਤੀ ਹੈ। ਉਸ ਨੇ ਕਿਹਾ ਕਿ ਅਦਾਲਤ ਨੇ ਕੰਪਨੀ ਵੱਲੋਂ ਮੰਗੀ ਗਈ ਰਾਹਤ ਪ੍ਰਦਾਨ ਕੀਤੀ ਹੈ। ਉਸ ਨੇ ਕਿਹਾ ਕਿ ਅਮੇਜ਼ਨ ਵਿਚੋਲਗੀ ਪ੍ਰਕਿਰਿਆ ਦੀ ਤੇਜ਼ੀ ਨਾਲ ਪੂਰਨ ਹੋਣ ਦੀ ਉਮੀਦ ਕਰਦੀ ਹੈ।

ਅਮੇਜ਼ਨ ਦੇ ਬੁਲਾਰੇ ਨੇ ਕਿਹਾ, ''ਅਸੀਂ ਤੁਰੰਤ ਵਿਚੋਲਗੀ ਦੇ ਫ਼ੈਸਲਾ ਦਾ ਸਵਾਗਤ ਕਰਦੇ ਹਾਂ। ਅਸੀਂ ਇਸ ਹੁਕਮ ਲਈ ਧੰਨਵਾਦੀ ਹਾਂ, ਜਿਹੜਾ ਉਮੀਦ ਅਨੁਸਾਰ ਰਾਹਤ ਦਿੰਦਾ ਹੈ। ਅਸੀਂ ਵਿਚੋਲਗੀ ਪ੍ਰਕਿਰਿਆ ਦੇ ਤੇਜ਼ੀ ਨਾਲ ਨਿਪਟਾਰੇ ਲਈ ਦ੍ਰਿੜ ਹਾਂ।''

ਅਮੇਜ਼ਨ ਦਾ ਮੰਨਣਾ ਹੈ ਕਿ ਫ਼ਿਊਚਰ ਗਰੁੱਪ ਨੇ ਰਿਲਾਇੰਸ ਇੰਡਸਟਰੀਜ਼ ਨਾਲ ਸਮਝੌਤਾ ਕਰਕੇ ਉਸ ਨਾਲ ਕਰਾਰ ਦੀ ਉਲੰਘਣਾ ਕੀਤੀ ਹੈ। ਜੇਕਰ ਇਹ ਸੌਦਾ ਪੂਰਾ ਹੁੰਦਾ ਹੈ ਤਾਂ ਰਿਲਾਇੰਸ ਨੂੰ ਭਾਰਤ ਦੇ ਖੁਦਰਾ ਖੇਤਰ ਵਿੱਚ ਆਪਣੀ ਮੌਜੂਦਗੀ ਨੂੰ ਕਰੀਬ ਦੁੱਗਣਾ ਕਰਨ ਵਿੱਚ ਮਦਦ ਮਿਲਦੀ।

ਇੱਕ ਸੂਤਰ ਨੇ ਕਿਹਾ ਕਿ ਤਿੰਨ ਮੈਂਬਰਾਂ ਵਾਲੀ ਇੱਕ ਅਦਾਲਤ 90 ਦਿਨਾਂ ਵਿੱਚ ਇਸ ਮਾਮਲੇ 'ਚ ਆਖ਼ਰੀ ਫ਼ੈਸਲਾ ਲਵੇਗੀ। ਆਖ਼ਰੀ ਫ਼ੈਸਲਾ ਸੁਣਾਉਣ ਵਾਲੀ ਸੰਮਤੀ ਵਿੱਚ ਫ਼ਿਊਚਰ ਅਤੇ ਅਮੇਜ਼ਨ ਵੱਲੋਂ ਚੁਣੇ ਇੱਕ-ਇੱਕ ਮੈਂਬਰ ਹੋਣਗੇ ਅਤੇ ਇੱਕ ਨਿਰਪੱਖ ਮੈਂਬਰ ਹੋਵੇਗਾ।

ਸੂਤਰਾਂ ਨੇ ਕਿਹਾ ਕਿ ਅਮੇਜ਼ਨ ਦੀ ਟੀਮ ਦਾ ਪੱਖ ਗੋਪਾਲ ਸੁਬਰਾਮਨੀਅਮ, ਗੌਰਵ ਬੈਨਰਜ਼ੀ, ਅਮਿਤ ਸਿੱਬਲ ਅਤੇ ਇਲੀਵਨ ਯੇਓ ਨੇ ਰੱਖਿਆ। ਫ਼ਿਊਚਰ ਰਿਟੇਲ ਦੇ ਪੱਖ ਵਿੱਚ ਹਰੀਸ਼ ਸਾਲਵੇ ਖੜੇ ਸਨ। ਇਸਤੋਂ ਪਹਿਲਾਂ ਅਦਾਲਤ ਨੇ ਸਿੰਗਾਪੁਰ ਕੌਮਾਂਤਰੀ ਕੇਂਦਰ ਵਿੱਚ 16 ਅਕਤੂਬਰ ਨੂੰ ਸੁਣਵਾਈ ਪੂਰੀ ਕੀਤੀ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.