ਬੈਂਗਲੁਰੂ: ਈ-ਵਪਾਰ ਦੀ ਮਸ਼ਹੂਰ ਕੰਪਨੀ ਐਮਾਜ਼ੋਨ ਇੰਡੀਆ 2025 ਤੱਕ ਆਪਣੇ ਡਿਲਵਿਰੀ ਬੇੜੇ ਵਿੱਚ 10,000 ਬਿਜਲੀ ਨਾਲ ਚੱਲਣ ਵਾਲੇ ਵਾਹਨਾਂ (ਈਵੀ) ਨੂੰ ਸ਼ਾਮਲ ਕਰੇਗੀ। ਕੰਪਨੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਐਮਾਜ਼ੋਨ ਏਸ਼ੀਆ ਪੈਸੀਫ਼ਿਕ ਐਂਡ ਐਮਰਜਿੰਗ ਮਾਰਕਿਟਸ ਵਿੱਚ ਗਾਹਕ ਤਸੱਲੀ ਉਪ-ਮੁਖੀ ਅਖਿਲ ਸਕਸੈਨਾ ਨੇ ਇੱਕ ਬਿਆਨ ਵਿੱਚ ਕਿਹਾ ਕਿ 2025 ਤੱਕ ਸਾਡੇ ਇਲੈਕਟ੍ਰਿਕ ਵਾਹਨ ਬੇੜੇ ਦਾ ਵਿਸਥਾਰ 10,000 ਵਾਹਨਾਂ ਤੱਕ ਪਹੁੰਚਾਉਣਾ ਸਾਡੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ।
ਸਕਸੈਨਾ ਨੇ ਕਿਹਾ ਕਿ ਐਮਾਜ਼ੋਨ ਪਰਿਚਾਲਨ ਦੀ ਪੂਰਤੀ ਲੜੀ ਮਾਡਲ ਦੇ ਨਿਰਮਾਣ ਲਈ ਸਮਰਪਿਤ ਹੈ, ਜੋ ਪ੍ਰਤੀਕੂਲ ਵਾਤਾਵਰਣ ਪ੍ਰਭਾਵ ਨੂੰ ਘੱਟ ਕਰੇਗਾ, ਕਿਉਂਕਿ ਇਸ ਦਾ ਉਦੇਸ਼ ਗ਼ੈਰ-ਨਵੀਨੀਕਰਨ ਸਰੋਤਾਂ ਉੱਤੇ ਨਿਰਭਰਤਾ ਨੂੰ ਘੱਟ ਕਰਦਾ ਹੈ।
ਐਮਾਜ਼ੋਨ ਆਪਣੇ ਸਮਾਨਾਂ ਦੀ ਡਲਿਵਰੀ ਲਈ ਵੱਡੇ ਪੱਧਰ ਉੱਤੇ ਈਵੀ ਦੀ ਵਰਤੋਂ ਕਰ ਕੇ ਵਾਤਾਵਰਣ ਦੇ ਲਿਹਾਜ ਪੱਖੋਂ ਵੀ ਵਧੀਆ ਕਦਮ ਚੁੱਕ ਰਿਹਾ ਹੈ।
ਕੰਪਨੀ ਵੱਲੋਂ ਭਾਰਤ ਵਿੱਚ 10,000 ਈਵੀ ਦੀ ਵਚਨਬੱਧਤਾ 2030 ਤੱਕ ਵਿਤਰਣ ਬੇੜੇ ਵਿੱਚ 1 ਲੱਖ ਇਲੈਕਟ੍ਰਿਕ ਵਾਹਨਾਂ ਨੂੰ ਤਾਇਨਾਤ ਕਰਨ ਦੀ ਵਿਸ਼ਵੀ ਵਚਨਬੱਧਤਾ ਦੇ ਇੱਕ ਹਿੱਸੇ ਦੇ ਰੂਪ ਵਿੱਚ ਹੈ।
ਈ-ਵਪਾਰ ਆਰਡਰ ਲਈ ਈਵੀ ਦੀ ਵਰਤੋਂ ਦਾ ਉਦੇਸ਼ ਕਾਰਬਨ ਉਤਸਰਜਨ ਨੂੰ ਘੱਟ ਕਰ ਕੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣਾ ਹੈ।
10,000 ਈਵੀ ਦੇ ਬੇੜੇ ਵਿੱਚ 3-ਪਹੀਆ ਵਾਹਨਾਂ ਦੇ ਨਾਲ-ਨਾਲ ਭਾਰਤ ਵਿੱਚ ਨਿਰਮਤ 4 ਪਹੀਆ ਵਾਹਨ ਸ਼ਾਮਲ ਹੋਣਗੇ। ਇਥੋਂ ਤੱਕ ਕਿ ਕੰਪਨੀ ਇਲੈਕਟ੍ਰਿਕ ਬੇੜੇ ਵਿੱਚ ਨਿਰਮਾਣ ਲਈ ਕਈ ਭਾਰਤੀ ਨਿਰਮਾਤਾਵਾਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ: ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਤੋਂ ਕਿਉਂ ਖ਼ੁਸ਼ ਨਹੀਂ ਹਨ ਵਪਾਰਕ ਮੰਤਰੀ?
ਐਮਾਜ਼ੋਨ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਵਿੱਚ ਭਾਰਤੀ ਈ-ਮੋਬਿਲਿਟੀ ਉਦਯੋਗ ਵਿੱਚ ਮਹੱਤਵਪੂਰਨ ਪ੍ਰਗਤੀ ਨੇ ਉੱਨਤ ਤਕਨੀਕੀ ਅਤੇ ਬਿਹਤਰ ਮੋਟਰ ਅਤੇ ਬੈਟਰੀ ਘਟਕਾਂ ਨੂੰ ਜਨਮ ਦਿੱਤਾ ਹੈ।
2020 ਵਿੱਚ ਐਮਾਜ਼ੋਨ ਦੇ ਇਲੈਕਟ੍ਰਿਕ ਡਲਿਵਰੀ ਵਾਹਨ ਦਿੱਲੀ, ਬੈਂਗਲੁਰੂ, ਹੈਦਰਾਬਾਦ, ਅਹਿਮਦਾਬਾਦ, ਪੂਣੇ, ਨਾਗਪੁਰ ਅਤੇ ਕੋਇੰਮਟੂਰ ਸਮੇਤ 20 ਭਾਰਤੀ ਸ਼ਹਿਰਾਂ ਵਿੱਚ ਸੰਚਾਲਿਤ ਹੋਣਗੇ। ਇਸ ਤੋਂ ਬਾਅਦ ਇਸ ਨੂੰ ਹੌਲੀ-ਹੌਲੀ ਜ਼ਿਆਦਾ ਸ਼ਹਿਰਾਂ ਵਿੱਚ ਵਿਸਥਾਰ ਕੀਤਾ ਜਾਵੇਗਾ।