ETV Bharat / business

ਐਮਾਜ਼ੌਨ ਇੰਡੀਆ ਨੇ ਰੇਲਵੇ ਨਾਲ ਆਪਣੀ ਸਾਂਝ ਕੀਤੀ ਮਜ਼ਬੂਤ

ਪਿਛਲੇ ਸਾਲ ਐਮਾਜ਼ੌਨ ਇੰਡੀਆ ਨੇ 13 ਮਾਰਗਾਂ ਉੱਤੇ ਸ਼ਹਿਰਾਂ ਦੇ ਵਿਚਕਾਰ ਈ-ਕਾਮਰਸ ਵਸਤੂਆਂ ਦੀ ਆਵਾਜਾਈ ਦੇ ਲਈ ਭਾਰਤੀ ਰੇਲਵੇ ਦੇ ਨਾਲ ਸਾਂਝਦਾਰੀ ਕੀਤੀ ਸੀ। ਕੋਲਕਾਤਾ ਅਤੇ ਮੁੰਬਈ ਵਿੱਚ ਗਾਹਕਾਂ ਦੇ ਲਈ ਵਸਤੂ ਲੈਣ ਦੇ ਕੇਂਦਰ ਵੀ ਬਣਾਏ ਸਨ।

ਐਮਾਜ਼ੋਨ ਇੰਡੀਆ ਨੇ ਰੇਲਵੇ ਦੇ ਨਾਲ ਹਿੱਸੇਦਾਰੀ
ਐਮਾਜ਼ੋਨ ਇੰਡੀਆ ਨੇ ਰੇਲਵੇ ਦੇ ਨਾਲ ਹਿੱਸੇਦਾਰੀ
author img

By

Published : Apr 28, 2020, 12:02 AM IST

ਨਵੀਂ ਦਿੱਲੀ: ਈ-ਕਾਮਰਸ ਖੇਤਰ ਦੀ ਦਿੱਗਜ ਕੰਪਨੀ ਐਮਾਜ਼ੌਨ ਇੰਡੀਆ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਭਾਰਤੀ ਰੇਲਵੇ ਦੇ ਨਾਲ ਆਪਣੀ ਸਾਂਝਦਾਰੀ ਨੂੰ ਮਜ਼ਬੂਤ ਕੀਤੀ ਹੈ ਅਤੇ ਦੇਸ਼-ਵਿਆਪੀ ਲੌਕਡਾਊਨ ਦੇ ਵਿਚਕਾਰ ਗਾਹਕਾਂ ਤੱਕ ਤੇਜ਼ੀ ਨਾਲ ਸਮਾਨ ਪਹੁੰਚਾਉਣ ਦੇ ਲਈ ਆਪਣੀ ਆਵਾਜਾਈ ਨੂੰ 55 ਮਾਰਗਾਂ ਤੱਕ ਵਧਾ ਦਿੱਤਾ ਹੈ।

ਪਿਛਲੇ ਸਾਲ ਐਮਾਜ਼ੌਨ ਇੰਡੀਆ ਨੇ 13 ਮਾਰਗਾਂ ਉੱਤੇ ਸ਼ਹਿਰਾਂ ਦੇ ਵਿਚਕਾਰ ਈ-ਕਾਮਰਸ ਵਸਤੂਆਂ ਦੀ ਆਵਾਜਾਈ ਦੇ ਲਈ ਭਾਰਤੀ ਰੇਲਵੇ ਦੇ ਨਾਲ ਸਾਂਝਾਦਾਰੀ ਕੀਤੀ ਸੀ। ਕੋਲਕਾਤਾ ਅਤੇ ਮੁੰਬਈ ਵਿੱਚ ਗਾਹਕਾਂ ਦੇ ਲਈ ਸਮਾਨ ਲੈਣ ਦੇ ਕੇਂਦਰ ਵੀ ਬਣਾਏ ਸਨ।

ਕੰਪਨੀ ਨੇ ਇੱਕ ਬਿਆਨ ਨੇ ਕਿਹਾ ਕਿ ਐਮਾਜ਼ੌਨ ਇੰਡੀਆ ਦੇਸ਼ ਭਰ ਵਿੱਚ ਰੇਲ ਦੇ ਮਾਧਿਅਮ ਰਾਹੀਂ ਸਮਾਨ ਪਹੁੰਚਾਏਗੀ ਅਤੇ ਉਹ ਭਾਰਤੀ ਰੇਲਵੇ ਵੱਲੋਂ ਸ਼ੁਰੂ ਕੀਤੀ ਕੋਵਿਡ-19 ਪਾਰਸਲ ਸਪੈਸ਼ਲ ਟ੍ਰੇਨ ਦੇ 55 ਮਾਰਗਾਂ ਦੀ ਵਰਤੋਂ ਕਰ ਰਹੀ ਹੈ।

ਭਾਰਤੀ ਰੇਲਵੇ ਨੇ ਰੇਲਵੇ ਬੋਰਡ ਅਤੇ ਰੇਲਵੇ ਦੇ ਪੱਛਮੀ, ਮੱਧ, ਉੱਤਰੀ, ਪੂਰਬੀ, ਦੱਖਣੀ ਮੱਧ, ਦੱਖਣੀ, ਦੱਖਣੀ ਪੂਰਬੀ, ਉੱਤਰ-ਪੂਰਬੀ ਸੀਮਾ, ਉੱਤਰ-ਪੱਛਮੀ ਅਤੇ ਦੱਖਣ-ਪੱਛਮੀ ਜੋਨ ਦੀ ਮਦਦ ਨਾਲ ਲੌਕਡਾਊਨ ਦੌਰਾਨ ਆਵਾਜਾਈ ਸਹਾਇਤਾ ਦੇਣ ਦੀ ਸ਼ੁਰਆਤ ਕੀਤੀ ਹੈ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਵਧੇ ਹੋਏ ਨੈਟਵਰਕ ਦੇ ਨਾਲ ਐਮਾਜ਼ੌਨ ਇੰਡੀਆ ਭਰ ਵਿੱਚ ਆਪਣੇ ਉਤਪਾਦਾਂ ਦੀ ਪੂਰਤੀ ਕਰ ਸਕੇਗੀ ਅਤੇ ਵਪਾਰ ਨੂੰ ਚਾਲੂ ਰੱਖਿਆ ਜਾ ਸਕੇਗਾ। ਇਸ ਨਾਲ ਲੋਕਾਂ ਤੱਕ ਜ਼ਰੂਰੀ ਉਤਪਾਦਾਂ ਦੀ ਪੂਰਤੀ ਵਿੱਚ ਮਦਦ ਮਿਲੇਗੀ।

ਐਮਾਜ਼ੌਨ ਇੰਡੀਆ ਦੇ ਨਿਰਦੇਸ਼ਕ (ਐਮਾਜ਼ੌਨ ਟ੍ਰਾਂਸਪੋਰਟੇਸ਼ਨ ਸਰਵਿਸਿਜ਼) ਅਭਿਨਵ ਸਿੰਘ ਨੇ ਕਿਹਾ ਕਿ ਕੰਪਨੀ ਨੂੰ ਭਰੋਸਾ ਹੈ ਕਿ ਉਹ ਜ਼ਿਆਦਾ ਗਤੀ ਅਤੇ ਸਮਰੱਥਾ ਦੇ ਨਾਲ ਗਾਹਕ ਨੂੰ ਸਮਾਨ ਪਹੁੰਚਾ ਸਕੇਗੀ।

ਪੀਟੀਆਈ-ਭਾਸ਼ਾ

ETV Bharat Logo

Copyright © 2024 Ushodaya Enterprises Pvt. Ltd., All Rights Reserved.