ਨਵੀਂ ਦਿੱਲੀ: ਪੈਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਨਵੇਂ ਸਾਲ ਵਿੱਚ ਲਗਾਤਾਰ 6 ਦਿਨਾਂ ਤੱਕ ਵਾਧੇ ਤੋਂ ਬਾਅਦ ਬੁੱਧਵਾਰ ਨੂੰ ਸਥਿਰਤਾ ਬਣੀ ਰਹੀ। ਹਾਲਾਂਕਿ, ਅੰਤਰ-ਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਨੂੰ ਦੇਖਦੇ ਹੋਏ ਪੈਟਰੋਲ ਅਤੇ ਡੀਜ਼ਲ ਦੀ ਮਹਿੰਗਾਈ ਨਾਲ ਆਉਣ ਵਾਲੇ ਦਿਨਾਂ ਵਿੱਚ ਰਾਹਤ ਮਿਲਣ ਦੇ ਆਸਾਰ ਨਹੀਂ ਦਿਖ ਰਹੇ ਹਨ।
ਤੇਲ ਵਪਾਰਕ ਕੰਪਨੀਆਂ ਨੇ ਬੁੱਧਵਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ।
ਇੰਡੀਅਨ ਆਇਲ ਵੈਬਸਾਇਟ ਮੁਤਾਬਕ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨੱਈ ਵਿੱਚ ਪੈਟਰੋਲ ਦੀਆਂ ਕੀਮਤਾਂ ਬਿਨਾਂ ਕਿਸੇ ਬਦਲਾਅ ਦੇ ਕ੍ਰਮਵਾਰ 75.74 ਰੁਪਏ, 78.33 ਰੁਪਏ, 81.33 ਰੁਪਏ ਅਤੇ 78.69 ਰੁਪਏ ਪ੍ਰਤੀ ਲੀਟਰ ਹੀ ਰਿਹਾ।
ਉੱਥੇ ਹੀ ਚਾਰੋ ਮਹਾਂਨਗਰਾਂ ਵਿੱਚ ਡੀਜ਼ਲ ਦੀਆਂ ਕੀਮਤਾਂ ਵੀ ਲੜੀਵਾਰ 86.79 ਰੁਪਏ, 71.15 ਰੁਪਏ, 72.14 ਰੁਪਏ ਅਤੇ 72.69 ਰੁਪਏ ਪ੍ਰਤੀ ਲੀਟਰ ਉੱਤੇ ਸਥਿਰ ਬਣੀਆਂ ਰਹੀਆਂ।
ਅੰਤਰ-ਰਾਸ਼ਟਰੀ ਵਾਇਦਾ ਬਾਜ਼ਾਰ ਇੰਟਰਕਾਂਟਿਨੈਂਟਲ ਐਕਸਚੇਂਜ ਯਾਨਿ ਕਿ ਆਈਸੀਈ ਉੱਤੇ ਬ੍ਰੈਂਟ ਕ੍ਰੂਡ ਦੇ ਮਾਰਚ ਡਲਿਵਰੀ ਇਕਰਾਰਨਾਮੇ ਵਿੱਚ ਪਿਛਲੇ ਸੈਸ਼ਨ ਮੁਕਾਬਲੇ 2.20 ਫ਼ੀਸਦੀ ਦੀ ਤੇਜ਼ੀ ਦੇ ਨਾਲ 69.90 ਡਾਲਰ ਪ੍ਰਤੀ ਬੈਰਲ ਉੱਤੇ ਕਾਰੋਬਾਰ ਚੱਲ ਰਿਹਾ ਸੀ ਜਦਕਿ ਕਾਰੋਬਾਰ ਦੌਰਾਨ ਬ੍ਰੈਂਟ ਕਰੂਡ 71.28 ਡਾਲਰ ਪ੍ਰਤੀ ਬੈਰਲ ਤੱਕ ਉੱਛਲਿਆ, ਇਸ ਤੋਂ ਪਹਿਲਾਂ ਬ੍ਰੈਂਟ ਦੀ ਕੀਮਤ 16 ਦਸੰਬਰ 2019 ਨੂੰ 71.95 ਡਾਲਰ ਪ੍ਰਤੀ ਬੈਰਲ ਤੱਕ ਚਲਾ ਗਿਆ ਸੀ।
ਉੱਥੇ ਹੀ ਨਿਊਯਾਰਕ ਮਰਕੇ ਟਾਇਲ ਐਕਸਚੇਂਜ ਯਾਨਿ ਕਿ ਨਾਇਮੈਕਸ ਉੱਤੇ ਅਮਰੀਕੀ ਲਾਇਟ ਕਰੂ਼ਡ ਵੇਸਟ ਟੈਕਸਾਸ ਇੰਟਰਮਿਡੇਇਟ ਯਾਨਿ ਕਿ ਡਬਲਿਊਟੀਆਈ ਦੇ ਫ਼ਰਵਰੀ ਇਕਰਾਰਨਾਮੇ ਵਿੱਚ 1.98 ਫ਼ੀਸਦੀ ਦੀ ਤੇਜ਼ੀ ਦੇ ਨਾਲ 63.94 ਡਾਲਰ ਪ੍ਰਤੀ ਬੈਰਲ ਉੱਤੇ ਕਾਰੋਬਾਰ ਚੱਲ ਰਿਹਾ ਸੀ ਜਦਕਿ ਇਸ ਤੋਂ ਪਹਿਲਾਂ ਡਬਲਿਊਟੀਆਈ ਦੀ ਕੀਮਤ 65.65 ਡਾਲਰ ਪ੍ਰਤੀ ਬੈਰਲ ਤੱਕ ਚਲਾ ਗਿਆ ਸੀ।