ਨਵੀਂ ਦਿੱਲੀ : ਹੌਲੀ ਮੌਕੇ ਘੁੰਮਣ ਦੀ ਸੋਚ ਰਹੇ ਹੋ ਜਾਂ ਗਰਮੀ ਦੀਆਂ ਛੁੱਟੀਆਂ ਵਿੱਚ ਕਿਤੇ ਘੁੰਮਣ ਦਾ ਵਿਚਾਰ ਹੈ ਤਾਂ ਇਸ ਵਾਰ ਤੁਹਾਨੂੰ ਆਪਣੀ ਜੇਬ ਕਰਨੀ ਹੋਵੇਗੀ ਢਿੱਲੀ ਕਿਉਂਕਿ ਹਵਾਈ ਸਫ਼ਰ ਦਾ ਕਿਰਾਇਆ ਅਸਮਾਨ ਛੂਹ ਸਕਦਾ ਹੈ।
ਛੁੱਟੀਆਂ ਵਿੱਚ ਬਾਹਰ ਘੁੰਮਣ ਜਾ ਰਹੇ ਹੋ ਤਾਂ ਜਹਾਜ਼ਾਂ ਦਾ ਵੱਧਦਾ ਕਿਰਾਇਆ ਰੋੜਾ ਬਣ ਸਕਦਾ ਹੈ। ਅਸਲ ਵਿੱਚ ਬੋਇੰਗ ਦੇ 737 ਮੈਕਸ ਜਹਾਜ਼ਾਂ 'ਤੇ ਰੋਕ ਤੋਂ ਪਹਿਲਾ ਹੀ ਮੁਸ਼ਕਿਲ ਵਿੱਚ ਚੱਲ ਰਹੇ ਐਵਿਏਸ਼ਨ ਸੈਕਟਰ ਦੀਆਂ ਦਿੱਕਤਾਂ ਹੋਰ ਵੱਧ ਗਈਆਂ ਹਨ।
ਜਾਣਕਾਰੀ ਮੁਤਾਬਕ ਕਈ ਕਾਰਨਾਂ ਕਰ ਕੇ ਜਹਾਜ਼ ਕੰਪਨੀਆਂ ਦੇ ਕੋਲ ਇੱਕ ਚੌਥਾਈ ਜਹਾਜ਼ ਖੜੇ ਹਨ ਜਿਸ ਕਾਰਨ ਕਿਰਾਏ ਵਿੱਚ ਲਗਾਤਾਰ ਵਾਧੇ ਹੋ ਰਹੇ ਹਨ। ਦਿੱਲੀ-ਮੁੰਬਈ, ਮੁੰਬਈ-ਕੋਲਕਾਤਾ, ਮੁੰਬਈ-ਚੇਨੱਈ ਆਦਿ ਵਰਗੇ ਮੁੱਖ ਮਾਰਗਾਂ 'ਤੇ ਹਵਾਈ ਕਿਰਾਏ ਲਗਾਤਾਰ ਪਿਛਲੇ ਹਫ਼ਤੇ ਦੇ ਮੁਕਾਬਲੇ 50 ਫ਼ੀਸਦੀ ਵੱਧ ਰਹੇ ਹਨ। ਦਿੱਲੀ-ਮੁੰਬਈ ਦਾ ਕਿਰਾਇਆ 12 ਹਜ਼ਾਰ ਤੋਂ ਸ਼ੁਰੂ ਹੋ ਕੇ 30 ਹਜ਼ਾਰ ਰੁਪਏ ਤੱਕ ਜਾ ਰਿਹਾ ਹੈ। ਮੁੰਬਈ-ਚੇਨੱਈ 9 ਹਜ਼ਾਰ ਤੋਂ ਸ਼ੁਰੂ ਹੋ ਕੇ 15 ਹਜ਼ਾਰ ਤੱਕ ਜਾ ਰਿਹਾ ਹੈ।