ਖੰਨਾਂ: ਬੀਤੇ ਕੁਝ ਦਿਨ ਪਹਿਲਾਂ ਯੂਥ ਅਕਾਲੀ ਨੇਤਾ ਗੁਰਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ ਸੀ ਇਸ ਦੇ ਸਬੰਧ ਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆਂ ਨੇ ਮ੍ਰਿਤਕ ਪਰਿਵਾਰ ਨਾਲ ਦੁਖ ਸਾਝਾਂ ਕਰਨ ਆਏ , ਜਿੱਥੇ ਮਜੀਠੀਆਂ ਨੇ ਪਰਿਵਾਰ ਨੂੰ ਹੌਸਲਾ ਦਿੱਤਾ , ਕਿਹਾ ਕਿ ਪਰਿਵਾਰ ਨੂੰ ਇਸ ਸਿਆਸੀ ਕਤਲ ਦਾ ਇਨਸਾਫ ਦਿਵਾਉਣ ਲਈ ਉਹ ਹਰ ਤਰ੍ਹਾਂ ਪਰਿਵਾਰ ਦੇ ਨਾਲ ਹਨ ,ਅਤੇ ਹਰ ਤਰਾਂ ਦੇ ਸ਼ੰਘਰਸ਼ ਲਈ ਤਿਆਰ ਹਨ।
ਮਜੀਠੀਆਂ ਨੇ ਕੱਸਿਆਂ ਸਰਕਾਰ 'ਤੇ ਨਿਸ਼ਾਨਾਂ
ਮਜੀਠੀਆਂ ਨੇ ਕਿਹਾ ਕਿ, "ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਚ ਕਾਨੂੰਨ ਨਾਮ ਦੀ ਚੀਜ਼ ਹੀ ਨਹੀ।"
ਮ੍ਰਿਤਕ ਦੇ ਭਰਾ ਅਤੇ ਮਾਂ ਨੇ ਕਿਹਾ ਕਿ ਸਾਨੂੰ ਗੁਰਪ੍ਰੀਤ ਦੇ ਕਤਲ ਦਾ ਇੰਨਸਾਫ਼ ਮਿਲਣਾ ਚਾਹੀਦਾ , ਮੌਜੂਦਾ ਕਾਂਗਰਸੀ ਵਿਧਾਇਕ ਕਾਤਿਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ,ਜੇਕਰ ਸਾਨੂੰ ਇੰਨਸਾਫ਼ ਨਾਂ ਮਿਲਿਆ ਤਾਂ ਸਾਨੂੰ ਫ਼ਿਰ ਸ਼ੰਘਰਸ਼ ਦੇ ਰਸਤੇ ਚੱਲਣਾ ਪਵੇਗਾ। ਉਨ੍ਹਾਂ ਕਿਹਾ ਕਿ ਕਾਤਲਾਂ ਨੂੰ ਫਾਸੀਂ ਤੋ ਘੱਟ ਸਜ਼ਾ ਨਹੀ ਚਾਹੀਦੀ ।