ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਨਰਿੰਦਰ ਮੋਦੀ ਨੂੰ 'ਭਾਰਤ ਦਾ ਡਿਵਾਈਡਰ ਇਨ ਚੀਫ਼' ਕਹਿਣ ਵਾਲੀ ਮਸ਼ਹੂਰ ਅੰਤਰ-ਰਾਸ਼ਟਰੀ 'Time' ਮੈਗਜ਼ੀਨ ਨੇ ਹੁਣ ਨਤੀਜਿਆਂ ਤੋਂ ਬਾਅਦ ਮੋਦੀ 'ਤੇ ਇੱਕ ਹੋਰ ਲੇਖ ਛਾਪਿਆ ਹੈ। 28 ਮਈ ਨੂੰ Time ਮੈਗਜ਼ੀਨ ਦੀ ਵੈੱਬਸਾਈਟ 'ਤੇ ਛਪੇ ਲੇਖ ਦੀ ਹੈੱਡਲਾਈਨ 10 ਮਈ ਦੇ ਮੈਗਜ਼ੀਨ ਦੇ ਕਵਰ ਪੇਜ ਨੂੰ ਬਿਲਕੁਲ ਉਲਟ ਹੈ। 28 ਮਈ ਦੇ ਲੇਖ ਦੀ ਹੈੱਡਲਾਇਨ ਹੈ- 'Modi Has United India like No Prime Minister In decades' ਯਾਨੀ ਮੋਦੀ ਨੇ ਭਾਰਤ ਨੂੰ ਇਸ ਤਰ੍ਹਾਂ ਇਕਜੁੱਟ ਕੀਤਾ, ਜਿਨਾਂ ਦਹਾਕਿਆਂ ਤੋਂ ਕਿਸੇ ਵੀ ਪ੍ਰਧਾਨ ਮੰਤਰੀ ਨੇ ਨਹੀਂ ਕੀਤਾ।'
ਇਸ ਲੇਖ ਨੂੰ ਮਨੋਜ ਲਾਡਵਾ ਨੇ ਲਿਖਿਆ ਹੈ, ਜਿਨ੍ਹਾਂ ਨੂੰ 2014 ਲੋਕ ਸਭ ਚੋਣਾਂ ਦੇ ਦੌਰਾਨ 'ਨਰਿੰਦਰ ਮੋਦੀ ਫ਼ਾਰ ਪੀਐਮ' ਦਾ ਅਭਿਆਨ ਚਲਾਇਆ ਸੀ। ਲੇਖ ਵਿੱਚ ਲਿਖਿਆ ਗਿਆ ਹੈ, ਉਨ੍ਹਾਂ ਦੀ ਸਮਾਜਿਕ ਰੂਪ 'ਚ ਪ੍ਰਗਤੀਸ਼ੀਲ ਨੀਤੀਆਂ ਨੇ ਤਮਾਮ ਭਾਰਤੀਆਂ ਨੂੰ ਜਿਨ੍ਹਾਂ 'ਚ ਹਿੰਦੂ ਅਤੇ ਧਾਰਮਿਕ ਘੱਟ ਗਿਣਤੀ ਵੀ ਸ਼ਾਮਿਲ ਹਨ, ਨੂੰ ਗ਼ਰੀਬੀ ਤੋਂ ਬਾਹਰ ਕੱਢਿਆ ਹੈ। ਇਹ ਕਿਸੇ ਵੀ ਪਿਛੜੀ ਹੋਈ ਪੀੜ੍ਹੀ ਦੇ ਮੁਕਾਬਲੇ ਤੇਜ਼ ਗਤੀ ਨਾਲ ਹੋਇਆ ਹੈ।'