ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਹਿਮ ਬੈਠਕ ਐਸ.ਜੀ.ਪੀ.ਸੀ ਦੇ ਮੁੱਖ ਦਫ਼ਤਰ ਵਿੱਖੇ 2 ਵਜੇ ਹੋਵੇਗੀ। ਇਸ ਬੈਠਕ ਦਾ ਮੁੱਖ ਟੀਚਾ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਗਾਇਬ ਹੋਏ ਦਸਤਾਵੇਜ਼ਾ 'ਤੇ ਚਰਚਾ ਕੀਤੀ ਜਾਵੇਗੀ ਤੇ ਨਾਲ ਹੀ ਇਸ ਬੈਠਕ 'ਚ ਫ਼ੌਜ ਵਲੋਂ ਵਾਪਸ ਦਿੱਤੇ ਗਏ ਸਮਾਨ ਦਾ ਬਿਓਰਾ ਲਿਆ ਜਾਵੇਗਾ।
ਐਸ.ਜੀ.ਪੀ.ਸੀ. ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਦੀ ਅਗਵਾਈ ਹੇਠ ਇਹ ਬੈਠਕ ਕੀਤੀ ਜਾਵੇਗੀ। ਐਸ.ਜੀ.ਪੀ.ਸੀ ਨੇ ਇਸ ਬੈਠਕ 'ਚ ਸਾਰੇ ਸਾਬਕਾ ਆਧਿਕਾਰੀਆਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।