ਨਵੀਂ ਦਿੱਲੀ: ਭਾਜਪਾ ਨੇ ਲੋਕ ਸਭਾ ਚੋਣਾਂ ਦੌਰਾਨ ਆਪਣੇ ਘੋਸ਼ਣਾ ਪੱਤਰ 'ਚ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਦੁਬਾਰਾ ਆਉਂਦੀ ਹੈ ਤਾਂ ਉਹ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਸਕੀਮ (Pradhan mantri Kisan Samman Nidhi Scheme) ਦਾ ਲਾਭ ਦੇਵੇਗੀ। ਹੁਣ ਜੇਕਰ ਨਰਿੰਦਰ ਮੋਦੀ ਸਰਕਾਰ ਦੁਬਾਰਾ ਬਣ ਗਈ ਹੈ ਤਾਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਪਾਰਟੀ ਆਪਣਾ ਵਾਅਦਾ ਜਲਦੀ ਹੀ ਪੂਰਾ ਕਰੇਗੀ।
ਚੋਣਾਂ ਤੋਂ ਪਹਿਲਾਂ ਤੱਕ ਇਸ ਸਕੀਮ ਦੇ ਤਹਿਤ 12 ਕਰੋੜ ਕਿਸਾਨ ਪਰਿਵਾਰਾਂ ਨੂੰ ਲਾਭ ਮਿਲਣਾ ਸੀ ਪਾਰ ਬਦਲਦੇ ਹਲਾਂਟਾਂ ਨੂੰ ਦੇਖਦਿਆਂ ਹੁਣ ਦੇਸ਼ ਦੇ ਸਾਰੇ 14 ਕਰੋੜ ਕਿਸਾਨ ਪਰਿਵਾਰਾਂ ਨੂੰ ਇਸਦਾ ਲਾਭ ਮਿਲੇਗਾ। ਸਾਰੇ ਹੀ ਕਿਸਾਨਾਂ ਨੂੰ 6-6 ਹਜਾਰ ਰੁਪਏ ਸਲਾਨਾ ਦਿੱਤੇ ਜਾਣਗੇ।
ਨਰਿੰਦਰ ਮੋਦੀ ਨੇ 24 ਫ਼ਰਵਰੀ ਨੂੰ ਗੋਰਖਪੁਰ 'ਚ ਇਸ ਸਕੀਮ ਦੀ ਸ਼ੁਰੂਆਤ ਕੀਤੀ ਸੀ ਤਾਂ ਇਸ ਦੇ ਲਈ ਇਹ ਸ਼ਰਤ ਵੀ ਰੱਖੀ ਗਈ ਸੀ ਕਿ ਜਿਨ੍ਹਾਂ ਕਿਸਾਨ ਪਰਿਵਾਰਾਂ ਕੋਲ ਕਰੀਬ 5 ਏਕੜ ਦੀ ਜਮੀਨ ਹੈ, ਉਨ੍ਹਾਂ ਨੂੰ ਹੀ ਇਸਦਾ ਫ਼ਾਇਦਾ ਮਿਲੇਗਾ। ਇਸ ਯੋਜਨਾਂ 'ਤੇ ਕਿਸਾਨਾਂ ਵੱਲੋਂ ਮਿਲ ਰਹੇ ਭਰਵੇਂ ਹੁੰਗਾਰੇ ਨੂੰ ਦੇਖਦਿਆਂ ਭਾਜਪਾ ਨੇ ਆਪਣੇ ਸੰਕਲਪ ਪੱਤਰ 'ਚ ਇਸ ਦੇ ਦਾਇਰੇ ਨੂੰ ਵਧਾਉਣ ਦਾ ਵਾਅਦਾ ਕੀਤਾ ਹੈ। ਭਾਜਪਾ ਦੇ ਬੁਲਾਰੇ ਰਾਜੀਵ ਜੇਟਲੀ ਦਾ ਕਹਿਣਾ ਹੈ ਕਿ ਜ ਵਾਅਦਾ ਕੀਤਾ ਗਿਆ ਹੈ, ਉਸਨੂੰ ਪੂਰਾ ਕੀਤਾ ਜਾਵੇਗਾ।