ਨਵੀਂ ਦਿੱਲੀ: ਇੰਗਲੈਂਡ 'ਚ ਖੇਡੇ ਜਾ ਰਹੇ ਆਈਸੀਸੀ ਵਿਸ਼ਵ ਕੱਪ 2019 'ਚ ਭਾਰਤ ਵੱਲੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਪਾਕਿਸਤਾਨ ਕ੍ਰਿਕੇਟ ਟੀਮ ਦੇ ਕੋਚ ਮਿਕੀ ਆਰਥਰ ਆਤਮ ਹੱਤਿਆ ਕਰਨਾ ਚਾਹੁੰਦੇ ਸੀ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਖ਼ੁਦ ਦਿੱਤੀ। ਪਾਕਿਸਤਾਨ ਟੀਮ ਦੇ ਕੋਚ ਮਿਕੀ ਆਰਥਰ ਵਿਸ਼ਵ ਕੱਪ 'ਚ ਦੱਖਣੀ ਅਫ਼ਰੀਕਾ ਨੂੰ ਹਰਾਉਣ ਤੋਂ ਬਾਅਦ ਟੀਮ ਦੀ ਤਰੀਫ਼ ਵੀ ਕੀਤੀ।
ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਤੋਂ ਮਿਲੀ ਹਾਰ ਤੋਂ ਬਾਅਦ ਟੀਮ ਨੂੰ ਬਹੁਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਇਸ ਕਾਰਨ ਟੀਮ ਕਾਫ਼ੀ ਦਬਾਅ 'ਚ ਆ ਗਈ ਸੀ। ਉਨ੍ਹਾਂ ਕਿਹਾ ਕਿ ਉਹ ਇੰਨਾ ਪ੍ਰੇਸ਼ਾਨ ਹੋ ਗਏ ਸੀ ਕਿ ਆਤਮ ਹੱਤਿਆ ਕਰਨਾ ਚਾਹੁੰਦੇ ਸਨ।