ਚੰਡੀਗੜ੍ਹ: ਬਹੁ ਚਰਚਿਤ 6 ਹਜ਼ਾਰ ਕਰੋੜ ਦੇ ਭੋਲਾ ਡੱਰਗ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਖ਼ਤ ਰਵੱਇਆ ਅਪਣਾ ਲਿਆ ਹੈ। ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਸਖ਼ਤ ਟਿੱਪਣੀ ਕੀਤੀ ਹੈ। ਹਾਈ ਕੋਰਟ ਨੇ ਕਿਹਾ ਕਿ ਜਗਦੀਸ਼ ਭੋਲਾ ਪੁਲਿਸ ਦੀ ਡਿਊਟੀ 'ਤੇ ਤਾਇਨਾਤ ਰਹਿੰਦਿਆਂ ਡੱਰਗ ਤਸਕਰੀ ਵਰਗੇ ਮਾਮਲੇ 'ਚ ਸ਼ਾਮਲ ਸੀ। ਚੀਫ਼ ਜਸਟਿਸ ਮੁਤਾਬਿਕ ਭੋਲੇ ਦੀ ਜ਼ਿੰਮੇਵਾਰੀ ਅਪਰਾਧ ਨੂੰ ਰੋਕਣ ਦੀ ਸੀ ਪਰ ਉਹ ਖ਼ੁਦ ਅਪਰਾਧ 'ਚ ਸ਼ਾਮਲ ਸੀ। ਹਾਲਾਂਕਿ ਭੋਲੇ ਦੇ ਵਕੀਲ ਨੇ ਕਿਹਾ ਕਿ ਇਸ ਕੇਸ ਵਿੱਚ 2 ਲੋਕਾਂ ਨੂੰ ਸਸਪੈਂਡ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ: ਨੌਜਵਾਨਾਂ ਤੋਂ ਬਾਅਦ ਹੁਣ ਨਸ਼ੇ ਦੀ ਗ੍ਰਿਫ਼ਤ 'ਚ ਬੱਚੇ
ਹਾਈ ਕੋਰਟ ਦੇ ਮੁਤਾਬਿਕ ਜਗਦੀਸ਼ ਭੋਲਾ ਦਾ ਅਪਰਾਧ ਜ਼ਿਆਦਾ ਗੰਭੀਰ ਹੈ। ਹੁਣ ਮਾਮਲੇ ਦੀ ਅਗਲੀ ਸੁਣਵਾਈ 24 ਜੁਲਾਈ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਜਗਦੀਸ਼ ਭੋਲਾ ਪੰਜਾਬ ਪੁਲਿਸ ਦੇ ਡੀਐਸਪੀ ਅਹੁਦੇ 'ਤੇ ਤਾਇਨਾਤ ਰਹਿੰਦੀਆਂ ਨਸ਼ਾ ਤਸਕਰੀ ਵਿੱਚ ਸ਼ਾਮਿਲ ਸੀ। ਜਗਦੀਸ਼ ਭੋਲਾ ਨੂੰ ਹੇਠਲੀ ਅਦਾਲਤ ਵੱਲੋਂ ਦੋਸ਼ੀ ਠਹਿਰਾਇਆ ਗਿਆ ਸੀ, ਜਿਸ ਤੋਂ ਬਾਅਦ ਇਹ ਮਾਮਲਾ ਹਾਈ ਕੋਰਟ ਪਹੁੰਚ ਗਿਆ ਸੀ।