ਲੰਡਨ: ਨਿਊਜ਼ੀਲੈਂਡ ਦੀ ਟੀਮ ਨੇ ਵਿਸ਼ਵ ਕੱਪ ਦੇ 9ਵੇਂ ਮੁਕਾਬਲੇ 'ਚ ਬੰਗਲਾਦੇਸ਼ ਨੂੰ 2 ਵਿਕਟਾਂ ਨਾਲ ਹਰਾ ਦਿੱਤਾ। ਦਿ ਓਵਲ ਦੇ ਮੈਦਾਨ 'ਚ ਖੇਡੇ ਗਏ ਮੈਚ 'ਚ ਬੰਗਲਾਦੇਸ਼ ਨੇ ਪਹਿਲੇ ਬੱਲੇਬਾਜ਼ੀ ਕਰਦਿਆਂ 49.2 ਓਵਰਾਂ ਵਿੱਚ 10 ਵਿਕਟਾਂ ਦੇ ਨੁਕਸਾਨ 'ਤੇ 244 ਦੌੜਾਂ ਬਣਾਈਆਂ। ਨਿਊਜ਼ੀਲੈਂਡ ਨੇ 245 ਦੌੜਾਂ ਦਾ ਟੀਚਾ 47.1 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ ਨਾਲ ਪੂਰਾ ਕਰ ਲਿਆ। ਰੌਸ ਟੇਲਰ ਨੇ 82 ਦੌੜਾਂ ਬਣਾਈਆਂ ਅਤੇ ਉਨ੍ਹਾਂ ਨੂੰ ਮੈਨ ਆਫ਼ ਚੁਣਿਆ ਗਿਆ।
ਇਸੇ ਤਰ੍ਹਾਂ ਬੰਗਲਾਦੇਸ਼ ਚੋਂ ਸ਼ਾਕਿਬ-ਅਲ-ਹਸਨ ਨੇ ਸਭ ਤੋਂ ਜ਼ਿਆਦਾ 64 ਦੌੜਾਂ ਬਣਾਈਆਂ। ਕੀਵੀ ਟੀਮ ਲਈ ਮੈਟ ਹੈਨਰੀ ਨੇ 4 ਵਿਕਟ ਲਏ। ਲੌਕੀ ਫਰਗੂਸਨ, ਕੋਲਿਨ ਡੀ ਗ੍ਰੈਂਡਹੋਮ ਅਤੇ ਸੈਂਟਨਰ ਨੂੰ 1-1 ਸਫ਼ਲਤਾ ਮਿਲੀ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲੇ ਗੇਂਦਬਾਜ਼ੀ ਦਾ ਫ਼ੈਸਲਾ ਲਿਆ।