ਚੰਡੀਗੜ੍ਹ: ਹਾਲ ਹੀ ਦੇ ਦਿਨਾਂ ਵਿੱਚ ਸਾਹਮਣੇ ਆਈ ਪੰਜਾਬੀ ਫਿਲਮ 'ਹੇ ਸੀਰੀ ਵੇ ਸੀਰੀ' ਦਾ ਹਿੱਸਾ ਰਹੇ ਬਾਲੀਵੁੱਡ ਅਦਾਕਾਰ ਆਰਿਆ ਬੱਬਰ ਜਲਦ ਹੀ ਅਪਣੀ ਇੱਕ ਹੋਰ ਨਵੀਂ ਪੰਜਾਬੀ ਫਿਲਮ 'ਚੋਰਾਂ ਨਾਲ ਯਾਰੀਆਂ' ਦੁਆਰਾ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਇਸ ਦਿਲਚਸਪ ਫਿਲਮ ਦਾ ਪਹਿਲਾਂ ਲੁੱਕ ਜਾਰੀ ਕਰ ਦਿੱਤਾ ਗਿਆ ਹੈ, ਜੋ ਜਲਦ ਦੇਸ਼-ਵਿਦੇਸ਼ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।
'ਅਲਪਾਈਨ' ਅਤੇ 'ਸਿੱਧੂ ਮੋਸ਼ਨ ਪਿਕਚਰਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 17 ਜਨਵਰੀ 2025 ਰਿਲੀਜ਼ ਕੀਤੀ ਜਾ ਰਹੀ ਇਸ ਕਾਮੇਡੀ ਡ੍ਰਾਮੈਟਿਕ ਫਿਲਮ ਦਾ ਨਿਰਮਾਣ ਗੁਰਦਿਆਲ ਸਿੰਘ ਸਿੱਧੂ ਵੱਲੋਂ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਨਸੀਬ ਰੰਧਾਵਾ ਅਤੇ ਗੁਰਦਿਆਲ ਸਿੰਘ ਸਿੱਧੂ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ।
ਇੰਗਲੈਂਡ ਦੀਆਂ ਮਨਮੋਹਕ ਲੋਕੇਸ਼ਨਜ ਉਪਰ ਫਿਲਮਾਈ ਗਈ ਇਸ ਸ਼ਾਨਦਾਰ ਫਿਲਮ ਦਾ ਲੇਖਨ ਰਿਸ਼ੀ ਮੱਲ੍ਹੀ ਵੱਲੋਂ ਕੀਤਾ ਗਿਆ ਹੈ, ਜੋ ਬਿਹਤਰੀਨ ਲੇਖਕ ਦੇ ਰੂਪ ਵਿੱਚ ਅੱਜਕੱਲ੍ਹ ਪੰਜਾਬੀ ਫਿਲਮ ਉਦਯੋਗ ਵਿੱਚ ਨਿਵੇਕਲੀ ਪਹਿਚਾਣ ਸਥਾਪਿਤ ਕਰਦੇ ਜਾ ਰਹੇ ਹਨ।
ਸਹਿ ਨਿਰਮਾਣਕਾਰ ਸਤਵੰਤ ਸਿੰਘ ਮਾਨ, ਦੀਪਕ ਜੋਤ ਸਿੰਘ, ਦਵਿੰਦਰ ਸਿੰਘ, ਗਗਨਦੀਪ ਸਿੰਘ ਵੱਲੋਂ ਬਿੱਗ ਸੈੱਟਅੱਪ ਅਧੀਨ ਵਜ਼ੂਦ ਵਿੱਚ ਲਿਆਂਦੀ ਗਈ ਇਸ ਫਿਲਮ ਵਿੱਚ ਆਰਿਆ ਬੱਬਰ, ਪ੍ਰਭ ਗਰੇਵਾਲ ਅਤੇ ਮਨਰੀਤ ਸਰਾਂ ਲੀਡਿੰਗ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਮਲਕੀਤ ਰੌਣੀ, ਗੁਰਪ੍ਰੀਤ ਭੰਗੂ, ਰੂਪ ਖਟਕੜ, ਰੁਪਿੰਦਰ ਰੂਪੀ, ਦਲਜੀਤ ਸਿੰਘ ਯੂਕੇ, ਅਮਨ ਕੋਟਿਸ਼, ਕਮਲ ਹੀਰਾ, ਗੁਰਦਿਆਲ ਸਿੰਘ ਸਿੱਧੂ, ਅਨੀਤਾ ਮੀਤ, ਗੁਰਪ੍ਰੀਤ ਮੰਡ, ਦਲਜੀਤ ਕੌਰ ਸਿੱਧੂ, ਮਨਰਾਜ ਸਿੰਘ ਸਿੱਧੂ, ਗੁਰਲੀਨ ਕੌਰ, ਹਨੀ ਅਲਬੇਲਾ, ਸ਼ਾਜਾਬ ਮਿਰਜਾ ਅਤੇ ਲਖਵਿੰਦਰ ਸੰਧੂ ਆਦਿ ਵੱਲੋਂ ਵੀ ਮਹੱਤਵਪੂਰਨ ਕਿਰਦਾਰ ਅਦਾ ਕੀਤੇ ਗਏ ਹਨ।
'ਦਿ ਨੈਕਸਟ ਫਿਲਮ ਸਟੂਡਿਓਜ਼' ਵੱਲੋਂ ਵਰਲਡ-ਵਾਈਡ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਦਾ ਸੰਗੀਤ ਗੁਰਮੀਤ ਸਿੰਘ ਅਤੇ ਜੀ ਸਕਿਲਜ਼ ਨੇ ਤਿਆਰ ਕੀਤਾ ਗਿਆ ਹੈ, ਜਦਕਿ ਗੀਤਾਂ ਦੇ ਬੋਲ ਰਿਸ਼ੀ ਮੱਲ੍ਹੀ ਅਤੇ ਬੇਅੰਤ ਸੰਧੂ ਨੇ ਰਚੇ ਹਨ, ਜਿੰਨ੍ਹਾਂ ਦੁਆਰਾ ਪ੍ਰਭਾਵਪੂਰਨ ਰੂਪ ਵਿੱਚ ਸਿਰਜੇ ਗਏ ਇੰਨ੍ਹਾਂ ਗਾਣਿਆ ਨੂੰ ਨਾਮਵਰ ਗਾਇਕਾਂ ਵੱਲੋਂ ਪਿੱਠਵਰਤੀ ਅਵਾਜ਼ਾਂ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ:
- ਆਪਸ 'ਚ ਭਿੜੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਅਤੇ ਏਪੀ ਢਿੱਲੋਂ, 'ਬ੍ਰਾਊਨ ਮੁੰਡੇ' ਨੇ 'ਬੌਰਨ ਨੂੰ ਸ਼ਾਈਨ' ਬਾਰੇ ਕਹੀ ਇਹ ਵੱਡੀ ਗੱਲ, ਬੋਲੇ-ਪਹਿਲਾਂ ਅਨਬਲੌਕ ਕਰ...
- ਪੱਗ ਬੰਨ੍ਹ ਕੇ ਦਿਲਜੀਤ ਦੁਸਾਂਝ ਦੇ ਸ਼ੋਅ 'ਚ ਪਹੁੰਚੀ ਔਰਤ, ਗਾਇਕ ਨੇ ਆਪਣੀ ਮਹਿੰਗੀ ਚੀਜ਼ ਦੇ ਕੇ ਕੀਤਾ ਸੁਆਗਤ
- ਕੀ ਸੱਚਮੁੱਚ ਮਾਰਿਆ ਸੀ ਸ਼ਾਹਰੁਖ ਖਾਨ ਨੇ ਇਸ ਪੰਜਾਬੀ ਗਾਇਕ ਦੇ ਥੱਪੜ? ਹੁਣ ਖੁਦ ਕਲਾਕਾਰ ਨੇ ਕੀਤਾ ਖੁਲਾਸਾ