ਲੰਡਨ: ਕੇਨਿੰਗਟਨ ਦੇ ਦਿ ਓਵਲ ਕ੍ਰਿਕੇਟ ਸਟੇਡੀਅਮ 'ਚ ਅੱਜ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਮੈਚ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ 3 ਵਜੇ ਖੇਡਿਆ ਜਾਵੇਗਾ। ਵਿਸ਼ਵ ਕੱਪ 2019 'ਚ ਭਾਰਤ ਐਤਵਾਰ ਨੂੰ ਆਪਣਾ ਦੂਸਰਾ ਮੈਚ ਖੇਡੇਗਾ ਜਦੋਂ ਆਸਟ੍ਰਲਿਆ ਦਾ ਇਹ ਤੀਸਰਾ ਮੈਚ ਹੈ।
ਆਪਣੇ ਪਹਿਲੇ ਮੈਚ 'ਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਦੂਜੇ ਪਾਸੇ ਆਸਟ੍ਰੇਲੀਆ ਨੇ ਆਪਣੇ ਪਹਿਲੇ ਮੈਚ 'ਚ ਅਫ਼ਗਾਨਿਸਤਾਨ ਅਤੇ ਦੂਜੇ ਮੈਚ 'ਚ ਵਿੰਡੀਜ਼ ਨੂੰ ਮਾਤ ਦਿੱਤੀ ਸੀ।