ਸੰਗਰੂਰ: ਕੱਲ੍ਹ ਦੁਪਹਿਰ ਸੁਨਾਮ ਦੇ ਪਿੰਡ ਭਾਲਵਾਨਪੁਰ 'ਚ 2 ਸਾਲਾਂ ਬੱਚਾ ਫ਼ਤਿਹਵੀਰ ਤਕਰੀਬਨ 200 ਫੁਟ ਦੇ ਡੂੰਘੇ ਬੋਰਵੈਲ 'ਚ ਡਿੱਗ ਗਿਆ। ਜਿਸ ਤੋ ਬਾਅਦ ਪ੍ਰਸ਼ਾਸਨ ਲਗਾਤਾਰ ਬੱਚੇ ਨੂੰ ਕੱਢਣ ਲਈ ਰਾਹਤ ਕਾਰਜ ਕਰ ਰਿਹਾ ਹੈ। ਪ੍ਰਸ਼ਾਸਨ ਵੱਲੋਂ ਬੋਰੇ ਦੇ ਨਾਲ ਹੀ ਇਕ ਹੋਰ ਬੋਰ ਬਣਾਇਆ ਜਾ ਰਿਹਾ ਹੈ ਤਾਂ ਜੋ ਉਸ ਰਾਹੀਂ ਬੱਚੇ ਨੂੰ ਕੱਢਿਆ ਜਾ ਸਕੇ।
ਉੱਥੇ ਹੀ SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਬੱਚੇ ਦੀ ਸਥਿਤੀ ਦਾ ਜਾਇਜ਼ਾ ਲੈਣ ਅਤੇ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਸੁਨਾਮ ਪੁਹੰਚੇ। ਉਨ੍ਹਾਂ ਕਿਹਾ ਕਿ SGPC ਹਰ ਤਰ੍ਹਾਂ ਦਾ ਸਹਿਯੋਗ ਪਰਿਵਾਰ ਨੂੰ ਦਿੱਤਾ ਜਾਵੇਗਾ। ਅਸੀਂ ਅਰਦਾਸ ਕਰਦੇ ਹਾਂ ਕਿ ਬੱਚਾ ਸਹੀ ਸਲਾਮਤ ਨਿਕਲ ਆਵੇ।
ਸੰਗਰੂਰ ਦੇ ਡੀਸੀ ਘਨਸ਼ਿਆਮ ਥੋੜੀ ਨੇ ਕਿਹਾ ਕਿ NDRF ਫੋਰਸ ਅਤੇ ਸਿਵਲ ਪ੍ਰਸ਼ਾਸਨ ਬੱਚੇ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਫ਼ਿਲਹਾਲ ਪੁਟਾਈ ਦਾ ਕੰਮ ਵੀ ਚੱਲਦਾ ਰਹੇਗਾ। ਇਸ ਦੇ ਨਾਲ ਹੀ ਪ੍ਰਸ਼ਾਸਨ ਦੀ ਅਣਗਹਿਲੀ 'ਤੇ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਾਡੇ ਲਈ ਬੱਚੇ ਨੂੰ ਕੱਢਣਾ ਜਰੂਰੀ ਹੈ।