ਲਖਨਊ: ਆਯੁਸ਼ਮਾਨ ਖ਼ੁਰਾਣਾ ਦੀ ਫ਼ਿਲਮ 'ਗੁਲਾਬੋ-ਸਿਤਾਬੋ' ਦਾ ਪਹਿਲਾ ਲੁੱਕ ਸਾਹਮਣੇ ਆ ਗਿਆ ਹੈ, ਜੋ ਕਿ ਕਾਫ਼ੀ ਸੁਰਖੀਆਂ ਬਟੋਰ ਰਿਹਾ ਹੈ। ਇਸ ਫ਼ਿਲਮ ਦੀ ਸ਼ੂਟਿੰਗ ਨਵਾਬਾਂ ਦੀ ਸ਼ਹਿਰ ਲਖਨਊ 'ਚ ਸ਼ੁਰੂ ਹੋ ਚੁੱਕੀ ਹੈ, ਤੇ ਕਠਪੁਤਲੀਆਂ 'ਤੇ ਆਧਾਰਿਤ ਉਨ੍ਹਾਂ ਦੀ ਇਸ ਫ਼ਿਲਮ 'ਚ ਕਠਪੁਤਲੀਆਂ ਨਾਲ ਸਬੰਧਿਤ ਇੱਕ ਦਿਲਚਸਪ, ਪ੍ਰੇਰਣਾਦਾਇਕ ਤੇ ਅਸਲ ਜ਼ਿੰਦਗੀ ਜੀ ਕਹਾਣੀ ਸਾਹਮਣੇ ਆਉਂਦੀ ਹੈ।
ਦੱਸ ਦਈਏ, ਗੁਲਾਬੋ-ਸਿਤਾਬੋ ਕਠਪੁਤਲੀਆਂ ਰਾਜਧਾਨੀ ਦੇ ਸਭਿਆਚਾਰ ਦੀ ਪਛਾਣ ਰਹੀਆਂ ਹਨ। ਇਸ ਪਰੰਪਰਾ ਨੂੰ ਸ਼ੁਰੂ ਕਰਨ ਵਾਲੇ ਅਲਖ਼ ਨਾਰਾਇਣ ਸ੍ਰੀਵਾਸਤਵ ਲਖਨਊ ਵਿੱਚ ਹੀ ਰਹਿੰਦੇ ਹਨ।
ਕਿਵੇਂ ਸ਼ੁਰੂ ਕੀਤਾ ਕਠਪੁਤਲੀਆਂ ਦਾ ਕੰਮ
ਅਲਖ ਨਾਰਾਇਣ ਸ੍ਰੀਵਾਸਤਵ ਨੇ ਸਾਲ 1958 ਤੋਂ ਕਠਪੁਤਲੀਆਂ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਲਈ ਉਨ੍ਹਾਂ ਨੇ ਬਕਾਇਦਾ ਨੈਨੀ ਕਲਚਰਲ ਇੰਸਟੀਚਿਊਟ ਤੋਂ ਟ੍ਰੇਨਿੰਗ ਲਈ ਸੀ। ਟ੍ਰੇਨਿੰਗ ਲੈਣ ਤੋਂ ਬਾਅਦ ਉਹ ਦਿੱਲੀ ਚਲੇ ਗਏ ਜਿੱਥੇ ਉਨ੍ਹਾਂ ਨੇ ਇਲਾਹਾਬਾਦ ਦੇ ਡੀਐੱਮ ਜਗਤ ਮੋਹਨ ਰੈਨਾ ਦੀ ਪਤਨੀ ਵਿਮਲਾ ਰੈਨਾ ਦੇ ਰੰਗਮੰਚ ਥਿਏਟਰ ਤੋਂ ਪਪੇਟ ਸ਼ੋਅ ਕਰਨਾ ਸ਼ੁਰੂ ਕੀਤਾ ਸੀ।
ਬਿਗ-ਬੀ ਦੀ ਫ਼ਿਲਮ ਬਾਰੇ ਕੀ ਬੋਲੇ ਅਲਖ਼ ਨਾਰਾਇਣ?
ਅਮਿਤਾਭ ਬਚਨ ਗੁਲਾਬੋ-ਸਿਤਾਬੋ ਦੀ ਸ਼ੂਟਿੰਗ ਕਰਨ ਲਈ ਲਖਨਊ ਗਏ ਹੋਏ ਹਨ। ਜਦੋਂ ਇਸ ਬਾਰੇ ਸ੍ਰੀਵਾਸਤਵ ਜੀ ਨੂੰ ਪੁੱਛਿਆ ਗਿਆ ਕਿ ਉਹ ਕਦੇ ਅਮਿਤਾਭ ਬਚਨ ਨੂੰ ਮਿਲੇ ਹਨ ਤਾਂ ਉਨ੍ਹਾਂ ਨੇ ਦੱਸਿਆ ਕਿ ਕਾਫ਼ੀ ਸਮਾਂ ਪਹਿਲਾਂ ਪੁਣੇ ਵਿੱਚ ਪਪੇਟ ਸ਼ੋਅ ਦੌਰਾਨ ਉਨ੍ਹਾਂ ਦੀ ਮੁਲਾਕਾਤ ਅਮਿਤਾਭ ਬਚਨ ਨਾਲ ਹੋਈ ਸੀ। ਉਨ੍ਹਾਂ ਕਿਹਾ ਕਿ ਈਟੀਵੀ ਭਾਰਤ ਨਾਲ ਗੱਲਬਾਤ ਕਰਨ ਦੌਰਾਨ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਉਨ੍ਹਾਂ ਦੇ ਸ਼ਹਿਰ ਲਖਨਊ ਵਿੱਚ ਆਏ ਹੋਏ ਹਨ।
ਈਟੀਵੀ ਭਾਰਤ ਦੀ ਪੱਤਰਕਾਰ ਰਿਮਾਂਸ਼ੀ ਮਿਸ਼ਰਾ ਨੇ ਕਠਪੁਤਲੀ ਨੂੰ ਬਣਾਉਣ ਵਾਲੇ ਅਲਖ ਨਾਰਾਇਣ ਸ਼੍ਰੀਵਾਸਤਵ ਨਾਲ ਖ਼ਾਸ ਗੱਲਬਾਤ ਕੀਤੀ। ਅਲਖ ਨਾਰਾਇਣ ਸ਼੍ਰੀਵਾਸਤਵ ਦੇ ਦੱਸਿਆ ਕਿ ਉਹ 1958 ਤੋਂ ਕਠਪੁਤਲੀ ਬਣਾਉਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਨੂੰ ਬਣਾਉਣ ਲਈ ਖ਼ਾਸ ਟਰੇਨਿੰਗ ਵੀ ਲਈ ਹੈ। ਲਖਨਊ 'ਚ ਚੱਲ ਰਹੀ ਫ਼ਿਲਮ 'ਗੁਲਾਬੋ ਸਿਤਾਬੋ' ਦੀ ਸ਼ੂਟਿੰਗ 'ਚ ਅਮਿਤਾਭ ਬੱਚਨ ਖ਼ੁਦ ਉਨ੍ਹਾਂ ਮੌਜੂਦ ਹਨ। ਉਨ੍ਹਾਂ ਕਿਹਾ ਕਿ ਉਹ ਬੇਸ਼ੱਕ ਇਸ ਫ਼ਿਲਮ ਦੀ ਸ਼ੂਟਿੰਗ ਲਖਨਊ ਕਰ ਰਹੇ ਹਨ ਪਰ ਉਹ ਇਸ ਦੌਰਾਨ ਉਨ੍ਹਾਂ ਨੂੰ ਨਹੀਂ ਮਿਲੇ।