ETV Bharat / bharat

ਅਕਾਲੀ ਦਲ ਯੂਥ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਗੋਸ਼ਾ ਸਣੇ ਕਈ ਆਗੂ ਭਾਜਪਾ ਵਿੱਚ ਸ਼ਾਮਲ - ਗਜੇਂਦਰ ਸ਼ੇਖਵਤ ਦਾ ਫਿਰੋਜ਼ਪੁਰ ਰੈਲੀ ਨੂੰ ਲੈਕੇ ਬਿਆਨ

ਸਾਬਕਾ ਵਿਧਾਇਕ ਅਰਵਿੰਦ ਖੰਨਾ, ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਅਤੇ ਅੰਮ੍ਰਿਤਸਰ ਦੇ ਸਾਬਕਾ ਕੌਂਸਲਰ ਧਰਮਵੀਰ ਸਰੀਨ ਸਮੇਤ ਪੰਜਾਬ ਦੇ ਕਈ ਆਗੂ ਕੇਂਦਰੀ ਮੰਤਰੀਆਂ ਹਰਦੀਪ ਪੁਰੀ ਅਤੇ ਗਜੇਂਦਰ ਸਿੰਘ ਸ਼ੇਖਾਵਤ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ।

ਪੰਜਾਬ ਦੇ ਵੱਡੇ ਲੀਡਰ ਭਾਜਪਾ ਵਿੱਚ ਸ਼ਾਮਿਲ
ਪੰਜਾਬ ਦੇ ਵੱਡੇ ਲੀਡਰ ਭਾਜਪਾ ਵਿੱਚ ਸ਼ਾਮਿਲ
author img

By

Published : Jan 11, 2022, 12:54 PM IST

Updated : Jan 11, 2022, 1:25 PM IST

ਦਿੱਲੀ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਸੂਬੇ ਦਾ ਸਿਆਸੀ ਮਾਹੌਲ ਗਰਮਾ ਗਿਆ ਹੈ। ਚੋਣਾਂ ਨੂੰ ਲੈਕੇ ਭਾਜਪਾ ਪੰਜਾਬ ਵਿੱਚ ਆਪਣੀਆਂ ਸਰਗਰਮੀਆਂ ਤੇਜ਼ ਕਰ ਰਹੀ ਹੈ। ਲਗਾਤਾਰ ਇੱਕ ਤੋਂ ਬਾਅਦ ਇੱਕ ਲੀਡਰ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ। ਹੁਣ ਵੱਡੀ ਗਿਣਤੀ ਪੰਜਾਬ ਦੇ ਵੱਡੇ ਲੀਡਰ ਭਾਜਪਾ ਵਿੱਚ ਸ਼ਾਮਿਲ ਹੋਏ ਹਨ।

ਸਾਬਕਾ ਵਿਧਾਇਕ ਅਰਵਿੰਦ ਖੰਨਾ, ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਅਤੇ ਅੰਮ੍ਰਿਤਸਰ ਦੇ ਸਾਬਕਾ ਕੌਂਸਲਰ ਧਰਮਵੀਰ ਸਰੀਨ ਸਮੇਤ ਪੰਜਾਬ ਦੇ ਕਈ ਆਗੂ ਕੇਂਦਰੀ ਮੰਤਰੀਆਂ ਹਰਦੀਪ ਪੁਰੀ ਅਤੇ ਗਜੇਂਦਰ ਸਿੰਘ ਸ਼ੇਖਾਵਤ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ।

  • Delhi: Several leaders from Punjab including former MLA Arvind Khanna, SAD leader Gurdeep Singh Gosha, and former Amritsar councillor Dharamveer Sarin join BJP in presence of Union Ministers Hardeep Puri and Gajendra Singh Shekhawat. pic.twitter.com/08VZ7ETz7j

    — ANI (@ANI) January 11, 2022 " class="align-text-top noRightClick twitterSection" data=" ">

ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਗੋਸ਼ਾ ਵੱਲੋਂ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫਾ

ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਅਕਾਲੀ ਦਲ ਦੇ ਸਮੁੱਚੇ ਅਹੁਦਿਆਂ ਤੋਂ ਗੁਰਦੀਪ ਸਿੰਘ ਗੋਸ਼ਾ ਵੱਲੋਂ ਅਸਤੀਫਾ ਦਿੱਤਾ ਗਿਆ ਸੀ। ਉਨ੍ਹਾਂ ਆਪਣੇ ਅਸਤੀਫੇ ਦਾ ਐਲਾਨ ਕਰਦਿਆਂ ਕਿਹਾ ਕਿ ਮੈ ਸ਼੍ਰੋਮਣੀ ਅਕਾਲੀ ਦਲ ਅਤੇ ਸਮਾਜ ਦੀ ਸੇਵਾ ਤਨ, ਮਨ, ਧਨ ਤੇ ਆਪਣੇ ਖੂਨ ਪਸੀਨੇ ਨਾਲ ਕਰਦਾ ਰਿਹਾ ਹਾਂ। ਉਨ੍ਹਾਂ ਅੱਗੇ ਕਿਹਾ ਕਿ ਕੁੱਝ ਕਾਰਨਾਂ ਕਰਕੇ ਅੱਜ ਮੈਂ ਅਸਤੀਫਾ ਦੇ ਰਿਹਾ ਹਾਂ ਅਤੇ ਉਸ ਦਾ ਆਉਣ ਵਾਲੇ ਵਕਤ ਵਿੱਚ ਖੁਲਾਸੇ ਕਰਾਂਗਾ। ਗੋਸ਼ਾ ਨੇ ਕਿਹਾ ਕਿ ਮੈਂ ਸਮਾਜ ਪ੍ਰਤੀ ਅਪਣੀ ਸੇਵਾ ਜਾਰੀ ਰੱਖਾਂਗਾ।

ਸ਼ੇਖਾਵਤ ਦਾ ਫਿਰੋਜ਼ਪੁਰ ਰੈਲੀ ਨੂੰ ਲੈਕੇ ਬਿਆਨ

  • Ferozepur was going to witness highest ever turnout at any political rally in Punjab. But political workers, in collusion with police, stopped not only the public but also PM from attending the rally. It has only strengthened resolve of BJP workers: Union Minister GS Shekhawat pic.twitter.com/o4A6cesGL6

ਇਸ ਦੌਰਾਨ ਹੀ ਗਜੇਂਦਰ ਸ਼ੇਖਾਵਤ ਦਾ ਫਿਰੋਜ਼ਪੁਰ ’ਚ ਪੀਐਮ ਮੋਦੀ ਦੀ ਸੁਰੱਖਿਆ ਨੂੰ ਲੈਕੇ ਹੋਈ ਕੁਤਾਹੀ ਸਬੰਧੀ ਬਿਆਨ ਸਾਹਮਣੇ ਆਇਆ ਹੈ। ਸ਼ੇਖਾਵਤ ਨੇ ਕਿਹਾ ਕਿ ਸਭ ਤੋਂ ਵੱਧ ਇਕੱਠ ਪੀਐਮ ਮੋਦੀ ਦੀ ਰੈਲੀ ਵਿੱਚ ਹੋਣ ਜਾ ਰਿਹਾ ਸੀ ਪਰ ਸਿਆਸੀ ਵਿਰੋਧੀਆਂ ਵੱਲੋਂ ਇਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਲੋਕਾਂ ਦੇ ਨਾਲ ਨਾਲ ਪੀਐਮ ਮੋਦੀ ਨੂੰ ਵੀ ਰੈਲੀ ਵਿੱਚ ਜਾਣ ਤੋਂ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਇਸ ਨਾਲ ਭਾਜਪਾ ਨੂੰ ਫਾਇਦਾ ਹੀ ਹੋਵੇਗਾ ਨਾ ਕਿ ਨੁਕਸਾਨ।

ਰਾਣਾ ਸੋਢੀ, ਫਤਿਹਜੰਗ ਬਾਜਵਾ ਤੇ ਮਨਜਿੰਦਰ ਸਿਰਸਾ ਭਾਜਪਾ ਚ ਪਹਿਲਾਂ ਹੀ ਹੋ ਚੁੱਕੇ ਨੇ ਸ਼ਾਮਿਲ

ਇਸ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ, ਫਤਿਹਜੰਗ ਬਾਜਵਾ ਅਤੇ ਮਨਜਿੰਦਰ ਸਿਰਸਾ ਵੀ ਭਾਜਪਾ ਵਿੱਚ ਸ਼ਾਮਿਲ ਹੋ ਚੁੱਕੇ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਭਾਜਪਾ ਨਾਲ ਗੱਠਜੋੜ ਕਰ ਚੁੱਕੇ ਹਨ। ਭਾਜਪਾ ਪੰਜਾਬ ਵਿੱਚ ਮਜ਼ਬੂਤੀ ਨਾਲ ਉਭਰਦੀ ਵਿਖਾਈ ਦੇ ਰਹੀ ਹੈ।

ਇਹ ਵੀ ਪੜ੍ਹੋ: ਰਾਘਵ ਚੱਢਾ ਦਾ ਅਕਾਲੀ ਦਲ ’ਤੇ ਹਮਲਾ, ਕਿਹਾ- ਤੁਸੀਂ ਪੰਜਾਬ ਵੇਚ ਦਿੱਤਾ

Last Updated : Jan 11, 2022, 1:25 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.