ਮੱਲਾਪੁਰਮ: ਸੂਰ ਦੇ ਸ਼ਿਕਾਰ ਦੌਰਾਨ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਇਰਸ਼ਾਦ (ਸਾਨੂ, 27) ਵਜੋਂ ਹੋਈ ਹੈ, ਜੋ ਮੱਲਾਪੁਰਮ ਜ਼ਿਲ੍ਹੇ ਦੇ ਛੱਤੀਪਰੰਬੂ ਦਾ ਰਹਿਣ ਵਾਲਾ ਸੀ। ਇਰਸ਼ਾਦ ਸੂਰ ਦੇ ਸ਼ਿਕਾਰ ਲਈ ਗਈ ਤਿੰਨ ਮੈਂਬਰੀ ਟੀਮ ਦਾ ਮੈਂਬਰ ਸੀ। ਪਤਾ ਲੱਗਾ ਹੈ ਕਿ ਇਰਸ਼ਾਦ ਦੇ ਸਾਥੀਆਂ ਸਨੀਸ਼ ਅਤੇ ਅਕਬਰ ਅਲੀ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ।
ਘਟਨਾ ਐਤਵਾਰ ਦੁਪਹਿਰ 3 ਵਜੇ ਦੇ ਕਰੀਬ ਵਾਪਰੀ। ਤਿੰਨੋਂ ਛੱਤੀਪਰੰਬੂ ਵਿੱਚ ਚੇਂਗੋਟੂਰ ਰੋਡ ਨੇੜੇ ਦੇ ਜੰਗਲੀ ਖੇਤਰ ਵਿੱਚ ਸ਼ਿਕਾਰ ਕਰਨ ਗਏ ਸਨ। ਪਤਾ ਲੱਗਾ ਹੈ ਕਿ ਸੂਰ ਨੂੰ ਸ਼ੂਟ ਕਰਦੇ ਸਮੇਂ ਇਰਸ਼ਾਦ ਨੂੰ ਗਲਤੀ ਨਾਲ ਗੋਲੀ ਲੱਗ ਗਈ ਸੀ। ਪੇਟ ਵਿੱਚ ਗੋਲੀ ਲੱਗਣ ਤੋਂ ਬਾਅਦ ਸਨੀਸ਼ ਅਤੇ ਅਕਬਰ ਅਲੀ ਨੇ ਇਰਸ਼ਾਦ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਜਿਥੇ ਇਲਾਜ ਦੌਰਾਨ ਪੀੜਤ ਦੀ ਮੌਤ ਹੋ ਗਈ |
ਦੱਸ ਦਈਏ ਕਿ ਸੂਰ ਦੇ ਸ਼ਿਕਾਰ ਲਈ ਵਰਤੀ ਗਈ ਬੰਦੂਕ ਦਾ ਲਾਇਸੈਂਸ ਵੀ ਨਹੀਂ ਸੀ। ਕੋਟਕਕਲ ਪੁਲਿਸ ਨੇ ਘਟਨਾ ਸਬੰਧੀ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰ ਕਰ ਦਿੱਤੀ ਹੈ |
ਇਹ ਵੀ ਪੜ੍ਹੋ : ਨੇਪਾਲ ਫੌਜ ਨੇ ਭੌਤਿਕ ਤੌਰ 'ਤੇ ਜਹਾਜ਼ ਦੇ ਹਵਾਈ ਹਾਦਸੇ ਵਾਲੀ ਥਾਂ ਦਾ ਪਤਾ ਲਗਾਇਆ