ਚੰਡੀਗੜ੍ਹ: ਅੱਜ ਦੁਨੀਆ ਭਰ ਦੇ ਵਿੱਚ ਵਿਸ਼ਵ ਇਮੋਜੀ ਦਿਵਸ ਮਨਾਇਆ ਜਾ ਰਿਹਾ ਹੈ। ਵਿਸ਼ਵ ਇਮੋਜੀ ਦਿਵਸ ਹਰ ਸਾਲ 17 ਜੁਲਾਈ ਨੂੰ ਮਨਾਇਆ ਜਾਂਦਾ ਹੈ। ਸੋਸ਼ਲ ਮੀਡੀਆ ‘ਤੇ ਇੱਕ ਤੋਂ ਦੂਜੇ ਤੱਕ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਪੋਸਟ ਪਾਉਣ ਸਮੇਂ ਇਮੋਜੀ ਦੀ ਵਰਤੋਂ ਇੱਕ ਆਮ ਗੱਲ ਹੋ ਗਈ ਹੈ ਕਿਉਂਕਿ ਇਮੋਜੀ ਨਾਲ ਹਰ ਕਿਸੇ ਵੱਲੋਂ ਆਪਣੇ ਹਾਵ-ਭਾਵ ਸਾਂਝੇ ਕੀਤੇ ਜਾਂਦੇ ਹਨ। ਜਿਵੇਂ- ਖੁਸ਼ੀ, ਗਮੀ, ਉਦਾਸੀ, ਗੁੱਸਾ, ਡਰ ਤੇ ਹੋਰ ਬਹੁਤ ਸਾਰੇ ਇਮੋਜੀ ਹਨ ।
ਸੋਸ਼ਲ ਮੀਡੀਆ ਦੇ ਇਸ ਸਮੇਂ ਦੇ ਵਿੱਚ ਇਮੋਜੀ ਤੋਂ ਬਿਨਾਂ ਜ਼ਿੰਦਗੀ ਨੂੰ ਅਧੂਰੀ ਮੰਨਿਆ ਜਾ ਰਿਹਾ ਹੈ ਕਿਉਂਕਿ ਕਿਸੇ ਵੀ ਆਪਣੇ ਹਾਵ-ਭਾਵ ਨੂੰ ਸਾਂਝਾ ਕਰਨ ਦੇ ਲਈ ਇਮੋਜੀ ਦੀ ਵਰਤੋਂ ਕੀਤੀ ਜਾਂਦੀ ਹੈ। ਇੱਥੇ ਦੱਸ ਦਈਏ ਕਿ ਪੂਰੀ ਦੁਨੀਆ ‘ਚ ਇਮੋਜੀ ਦੀ ਵਰਤੋਂ ਦਿਨ ਭਰ ਦੇ ਵਿੱਚ ਬਿਲੀਅਨ ਵਿੱਚ ਹੋ ਰਹੀ ਹੈ।
ਇਮੋਜੀ ਸਬੰਧੀ ਕੁਝ ਰੋਚਕ ਗੱਲਾਂ
- ਇਮੋਜੀ ਦੀ ਵਰਤੋਂ ਕਰਕੇ ਤੁਸੀਂ ਆਪਣੇ ਦੋਸਤ, ਰਿਸ਼ਤੇਦਾਰ ਜਾਂ ਕਿਸੇ ਖਾਸ ਅਜ਼ੀਜ਼ ਨਾਲ ਆਪਣੇ ਹਾਵ-ਭਾਵ ਸਾਂਝੇ ਕਰ ਸਕਦੇ ਹੋ।
- ਬਿਨ੍ਹਾਂ ਕੁਝ ਕਹੇ ਸਿਰਫ ਇਮੋਜੀ ਨਾਲ ਤੁਸੀਂ ਆਪਣੀ ਗੱਲ ਕਹਿ ਸਕਦੇ ਹੋ।
- ਵੱਖਰੇ ਵੱਖਰੇ ਟੂਲਸ ਅਤੇ ਐਪਸ ਦੇ ਜ਼ਰੀਏ ਆਪਣਾ ਖੁਦ ਦਾ ਇਮੋਜੀ ਵੀ ਤਿਆਰ ਕੀਤਾ ਜਾ ਸਕਦਾ ਹੈ।
- ਤੁਸੀਂ ਆਪਣੀ ਕਮੀਜ਼ ‘ਤੇ ਮਨਪਸੰਦੀਦਾ ਇਮੋਜੀ ਛਪਵਾ ਸਕਦੇ ਹੋ।