ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਡਾਬਰੀ ਇਲਾਕੇ 'ਚ ਵੀਰਵਾਰ ਰਾਤ ਨੂੰ ਇਕ ਔਰਤ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਔਰਤ ਨੂੰ ਉਸ ਦੇ ਘਰ ਦੇ ਬਾਹਰ ਗੋਲੀ ਮਾਰੀ ਗਈ। ਜ਼ਖਮੀ ਔਰਤ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਗੋਲੀਬਾਰੀ ਕਾਰਨ ਮੌਕੇ 'ਤੇ ਹਫੜਾ-ਦਫੜੀ ਮੱਚ ਗਈ। ਸੂਚਨਾ ਮਿਲਦੇ ਹੀ, ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨੇ ਬਾਅਦ 'ਚ ਖੁਦ ਨੂੰ ਵੀ ਅਪਣੇ ਆਪ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਲਿਆ।
ਮਾਮਲੇ ਦੀ ਜਾਂਚ ਜਾਰੀ: ਮਾਮਲੇ ਦੀ ਪੁਸ਼ਟੀ ਕਰਦਿਆਂ ਦਵਾਰਕਾ ਦੇ ਡੀਸੀਪੀ ਐਮ ਹਰਸ਼ਵਰਧਨ ਨੇ ਦੱਸਿਆ ਕਿ ਪੁਲਿਸ ਨੂੰ ਰਾਤ 8:45 ਵਜੇ ਦੇ ਕਰੀਬ ਸੂਚਨਾ ਮਿਲੀ ਸੀ। ਦੱਸਿਆ ਗਿਆ ਕਿ 42 ਸਾਲਾ ਔਰਤ ਨੂੰ ਗੋਲੀ ਲੱਗੀ ਹੈ। ਬਾਅਦ ਵਿਚ ਉਸ ਦੀ ਪਛਾਣ ਰੇਣੂ ਵਜੋਂ ਹੋਈ ਹੈ। ਗੋਲੀ ਉਸ ਦੇ ਘਰ ਦੇ ਕੋਲ ਚਲਾਈ ਗਈ ਸੀ। ਇਸ ਮਾਮਲੇ ਦੇ ਹੱਲ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ, ਜੋ ਮਾਮਲੇ ਦੀ ਜਾਂਚ ਕਰ ਰਹੀਆਂ ਹਨ।
ਜਿਮ ਵਿੱਚ ਹੋਈ ਸੀ ਦੋਸਤੀ : ਮੁੱਢਲੀ ਜਾਂਚ ਵਿੱਚ ਪੁਲਿਸ ਨੂੰ ਮਾਮਲਾ ਆਪਸੀ ਦੁਸ਼ਮਣੀ ਦਾ ਲੱਗ ਰਿਹਾ ਹੈ। ਇਸ ਮਾਮਲੇ ਵਿੱਚ ਡਾਬਰੀ ਥਾਣੇ ਤੋਂ ਇਲਾਵਾ ਏ.ਏ.ਟੀ.ਐਸ ਸਮੇਤ ਆਪਰੇਸ਼ਨ ਸੈੱਲ ਦੇ ਵਿਸ਼ੇਸ਼ ਸਟਾਫ਼ ਅਤੇ ਹੋਰ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਆਸ-ਪਾਸ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਪਤਾ ਲੱਗ ਸਕੇ ਕਿ ਹਮਲਾਵਰ ਕਿਵੇਂ ਆਏ ਅਤੇ ਕਿਸ ਪਾਸਿਓਂ ਵਾਰਦਾਤ ਨੂੰ ਅੰਜਾਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਅਤੇ ਔਰਤ ਦੀ ਇੱਕ ਜਿਮ ਵਿੱਚ ਦੋਸਤੀ ਸੀ ਅਤੇ ਦੋਵੇਂ (Dabri murder news) ਇਕੱਠੇ ਜਿੰਮ ਜਾਂਦੇ ਸਨ।
ਦੱਸ ਦੇਈਏ ਕਿ ਪਿਛਲੇ ਮਹੀਨੇ ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ ਦੋ ਔਰਤਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਹ ਪੂਰਾ ਮਾਮਲਾ ਆਰਕੇ ਪੁਰਮ ਇਲਾਕੇ ਦੀ ਅੰਬੇਡਕਰ ਬਸਤੀ ਨਾਲ ਸਬੰਧਤ ਸੀ। ਜਾਣਕਾਰੀ ਮੁਤਾਬਕ ਦੋਵੇਂ ਔਰਤਾਂ ਸਕੀਆਂ ਭੈਣਾਂ ਸਨ। ਗੋਲੀਬਾਰੀ ਦੀ ਇਸ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਸੀ।