ਨਵੀਂ ਦਿੱਲੀ: ਟਿਕਟੌਕ ਸਟਾਰ ਸਾਮੰਥਾ ਨੇ ਸਭ ਤੋਂ ਵੱਡਾ ਮੁੰਹ ਹੋਣ ਦਾ ਵਰਲਡ ਰਿਕਾਰਡ ਬਣਾਇਆ ਹੈ। 31 ਸਾਲ ਦੀ ਸਾਮੰਥਾ 2.56 ਇੰਚ ਤੱਕ ਆਪਣਾ ਮੁੰਹ ਖੋਲ੍ਹ ਸਕਦੀ ਹੈ। ਇਨ੍ਹਾਂ ਦਾ ਮੂੰਹ ਇਨ੍ਹਾਂ ਜਿਆਦਾ ਵੱਡਾ ਹੈ ਕਿ ਇੱਕ ਵਾਰ ’ਚ ਪੂਰਾ ਵੱਡਾ ਸੇਬ ਮੂੰਹ ਚ ਰੱਖ ਸਕਦੀ ਹੈ।
ਹੁਣ ਸਾਮੰਥਾ ਦਾ ਨਾਂ ਸਭ ਤੋਂ ਵੱਡਾ ਮੂੰਹ ਖੋਲ੍ਹਣ ਦੇ ਲਈ ਗਿਨੀਜ਼ ਵਰਲਡ ਰਿਕਾਰਡ ਚ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਸਾਮੰਥਾ ਨੇ ਟਿਕਟੌਕ ’ਤੇ ਆਪਣਾ ਵੀਡੀਓ ਬਣਾਉਣਾ ਸ਼ੁਰੂ ਕੀਤਾ ਸੀ। ਦੇਖਦੇ ਹੀ ਦੇਖਦੇ ਉਨ੍ਹਾਂ ਦੀਆਂ ਵੀਡੀਓਜ਼ ਦੇ ਵਿਉਜ਼ ਲੱਖਾਂ ਤੱਕ ਪਹੁੰਚ ਗਏ।
ਇਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਲੱਗੀ ਅਤੇ ਲੋਕਾਂ ਵੱਲੋਂ ਪਸੰਦ ਵੀ ਕੀਤਾ ਜਾਣ ਲੱਗਾ। ਹੁਣ ਸਾਮੰਥਾ ਸਭ ਤੋਂ ਵੱਡਾ ਮੂੰਹ ਖੋਲ੍ਹਣ ਵਾਲੀ ਮਹਿਲਾ ਦੇ ਤੌਰ ’ਤੇ ਮਸ਼ਹੂਰ ਹੋ ਗਈ ਹੈ।
ਇਹ ਵੀ ਪੜੋ: ਵਿਆਹ ਵਾਲੇ ਦਿਨ ਕੀ ਭਾਰੀ ਲਹਿੰਗਾ ਪਾ ਕਰਨ ਲੱਗੀ ਲਾੜੀ: ਵੇਖੋ ਵੀਡੀਓ
ਸਾਮੰਥਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ’ਤੇ ਅਜਿਹੇ ਕਈ ਵੀਡੀਓ ਪੋਸਟ ਕੀਤੇ ਹਨ ਜਿਨ੍ਹਾਂ ਚ ਉਹ ਆਪਣੇ ਵੱਡੇ ਆਕਾਰ ਦੇ ਮੂੰਹ ਨੂੰ ਦਿਖਾਉਂਦੀ ਹੋਈ ਨਜਰ ਆ ਰਹੀ ਹੈ। ਉਨ੍ਹਾਂ ਦਾ ਮੂੰਹ 6.52 ਸੈਂਟੀਮੀਟਰ ਤੱਕ ਖੁੱਲ੍ਹ ਸਕਦਾ ਹੈ।