ETV Bharat / bharat

BRAVE WOMAN: ਰੇਪ ਦੀ ਕੋਸ਼ਿਸ਼ ਕਰਨ ਵਾਲੇ ਦਰਿੰਦੇ ਦਾ ਔਰਤ ਨੇ ਕੀਤਾ ਅਜਿਹਾ ਹਾਲ, ਪੁਲਿਸ ਦੇ ਵੀ ਉੱਡ ਗਏ ਹੋਸ਼ - ਬਲਾਤਕਾਰ ਅਤੇ ਛੇੜਛਾੜ ਦੀ ਕੋਸ਼ਿਸ਼

ਇੱਕ ਹੈਰਾਨ ਕਰਨ ਵਾਲਾ ਮਾਮਲਾ ਮੇਰਠ ਤੋਂ ਸਾਹਮਣੇ ਆਇਆ, ਜਿੱਥੇ ਇੱਕ ਦਰਿੰਦੇ ਵੱਲੋਂ ਔਰਤ ਨਾਲ ਰੇਪ ਦੀ ਕੋਸ਼ਿਸ਼ ਕੀਤੀ ਗਈ ਤਾਂ ਔਰਤ ਨੇ ਆਪਣੇ ਬਚਾਅ ਲਈ ਦਰਿੰਦੇ ਦਾ ਬੁੱਲ੍ਹ ਹੀ ਵੱਡ ਦਿੱਤੇ।

WOMAN BITES LIP OF YOUNG MAN WHO CAME TO RAPE HER IN MEERUT BRAVE MAN

author img

By

Published : Feb 6, 2023, 5:31 PM IST

ਮੇਰਠ- ਉਤਰ ਪ੍ਰਦੇਸ਼ ਦੇ ਮੇਰਠ ਵਿੱਚ ਬਲਾਤਕਾਰ ਕਰਨ ਆਏ ਵਿਅਕਤੀ ਨੂੰ ਇੱਕ ਔਰਤ ਨੇ ਚੰਗਾ ਸਬਕ ਸਿਖਾਇਆ। ਜਦੋਂ ਮੁਲਜ਼ਮ ਨੇ ਔਰਤ ਨੂੰ ਫੜ ਕੇ ਜ਼ਬਰਦਸਤੀ ਚੁੰਮਣ ਦੀ ਕੋਸ਼ਿਸ਼ ਕੀਤੀ ਤਾਂ ਔਰਤ ਨੇ ਆਪਣੇ ਬਚਾਅ ਵਿੱਚ ਦੰਦਾ ਨਾਲ ਉਸ ਦੇ ਬੁੱਲ੍ਹ ਹੀ ਵੱਢ ਦਿੱਤੇ। ਜਿਸ ਤੋਂ ਬਾਅਦ ਦੋਵਾਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ ਅਤੇ ਔਰਤ ਨੇ ਰੌਲਾ ਪਾ ਦਿੱਤਾ। ਪਿੰਡ ਵਾਸੀਆਂ ਦੀ ਮਦਦ ਨਾਲ ਔਰਤ ਨੇ ਮੁਲਜ਼ਮ ਨੂੰ ਫੜ ਕੇ ਥਾਣੇ ਲਿਆਂਦਾ।

ਖੇਤਾਂ 'ਚ ਕੰਮ ਕਰ ਰਹੀ ਸੀ ਔਰਤ: ਇਹ ਘਟਨਾ ਮੇਰਠ ਦੇ ਦੌਰਾਲਾ ਥਾਣਾ ਖੇਤਰ ਦੀ ਹੈ, ਜਿੱਥੇ ਔਰਤ ਖੇਤ ਵਿੱਚ ਕੰਮ ਕਰ ਰਹੀ ਸੀ। ਔਰਤ ਨੂੰ ਇਕੱਲੀ ਦੇਖ ਕੇ ਮੋਹਿਤ ਨਾਂ ਦੇ ਵਿਅਕਤੀ ਦੀ ਨੀਅਤ ਫਿਰ ਗਈ। ਉਸ ਨੇ ਔਰਤ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਔਰਤ ਨੂੰ ਖੇਤ ਵਿੱਚ ਸੁੱਟ ਲਿਆ ਅਤੇ ਜ਼ਬਰਦਸਤੀ ਚੁੰਮਣ ਦੀ ਕੋਸ਼ਿਸ਼ ਕਰਨ ਲੱਗਾ। ਔਰਤ ਨੇ ਸਮਝਦਾਰੀ ਦਿਖਾਉਂਦੇ ਹੋਏ ਆਪਣੇ ਆਪ ਨੂੰ ਬਚਾਉਣ ਲਈ ਮੁਲਜ਼ਮ ਦੇ ਬੁੱਲ੍ਹਾਂ 'ਤੇ ਜੋਰ ਦੀ ਕੱਟ ਮਾਰਿਆ। ਜਿਸ ਤੋਂ ਬਾਅਦ ਲਹੂ-ਲੁਹਾਨ ਹੋ ਕੇ ਲੜਕੇ ਨੇ ਚੀਕਣਾ ਸ਼ੁਰੂ ਕਰ ਦਿੱਤਾ।

ਮਾਮਲਾ ਦਰਜ: ਦੌਰਾਲਾ ਥਾਣਾ ਇੰਚਾਰਜ ਸੰਜੇ ਕੁਮਾਰ ਸ਼ਰਮਾ ਨੇ ਦੱਸਿਆ ਕਿ ਵਿਆਹੁਤਾ ਔਰਤ ਨੂੰ ਇਕੱਲੀ ਦੇਖ ਕੇ ਮੁਲਜਮ ਨੇ ਉਸ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਔਰਤ ਨੂੰ ਕੁਝ ਸਮਝ ਨਹੀਂ ਆਇਆ ਤਾਂ ਉਸ ਨੇ ਆਪਣੇ ਦੰਦਾਂ ਨਾਲ ਦੋਸ਼ੀ ਦੇ ਬੁੱਲ੍ਹ ਵੱਢ ਦਿੱਤੇ। ਇੰਸਪੈਕਟਰ ਨੇ ਦੱਸਿਆ ਕਿ ਸਥਾਨਕ ਲੋਕਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਦੋਸ਼ੀ ਨੂੰ ਫੜ ਕੇ ਹਿਰਾਸਤ 'ਚ ਲੈ ਲਿਆ ਅਤੇ ਜ਼ਮੀਨ 'ਤੇ ਪਏ ਉਸ ਦੇ ਬੁੱਲ੍ਹ ਦੇ ਟੁਕੜੇ ਨੂੰ ਵੀ ਪੁਲਿਸ ਨੇ ਇਕ ਪੈਕਟ 'ਚ ਸੀਲ ਕਰ ਲਿਆ। ਥਾਣਾ ਇੰਚਾਰਜ ਸੰਜੇ ਕੁਮਾਰ ਸ਼ਰਮਾ ਨੇ ਦੱਸਿਆ ਕਿ ਮਹਿਲਾ ਦੇ ਪਤੀ ਦੀ ਸ਼ਿਕਾਇਤ ’ਤੇ ਮੁਲਜ਼ਮ ਖ਼ਿਲਾਫ਼ ਬਲਾਤਕਾਰ ਅਤੇ ਛੇੜਛਾੜ ਦੀ ਕੋਸ਼ਿਸ਼ ਦਾ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਔਰਤ ਦੀ ਹਿੰਮਤ: ਇਸ ਘਟਨਾ ਤੋਂ ਬਾਅਦ ਜਿੱਥੇ ਹਰ ਕੋਈ ਔਰਤ ਦੀ ਹਿੰਮਤ ਦੀ ਸ਼ਲਾਘਾ ਕਰ ਰਿਹਾ ਹੈ । ਉੱਥੇ ਹੀ ਦੂਜੇ ਪਾਸੇ ਅਜਿਹੇ ਘਟੀਆ ਲੋਕਾਂ ਲਈ ਸਬਕ ਵੀ ਹੈ ਜੋ ਇਕੱਲੀ ਔਰਤ ਨੂੰ ਵੇਖ ਕੇ ਆਪਣਾ ਸ਼ਿਕਾਰ ਬਣਾਉਣਾ ਚਾਹੁੰਦੇ ਨੇ।

ਇਹ ਵੀ ਪੜ੍ਹੋ: Brave Woman: ਔਰਤ ਨੇ ਲੁਟੇਰੇ ਨਾਲ ਕੀਤਾ ਕੁੱਝ ਅਜਿਹਾ, ਪੁਲਿਸ ਵੀ ਹੈਰਾਨ !

ETV Bharat Logo

Copyright © 2025 Ushodaya Enterprises Pvt. Ltd., All Rights Reserved.