ਨਵੀਂ ਦਿੱਲੀ: ਯੂਪੀ ਅਤੇ ਗੁਰੂਗ੍ਰਾਮ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ ਦੇ ਪੱਛਮੀ ਵਿਹਾਰ ਵੈਸਟ ਇਲਾਕੇ ਵਿੱਚ ਵੀ ਇੱਕ ਔਰਤ ਵੱਲੋਂ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹ ਹੈ।
ਇਹ ਘਟਨਾ 6 ਅਗਸਤ ਦੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਤੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਨ੍ਹੀਂ ਦਿਨੀਂ ਦੇਸ਼ ਦੇ ਵੱਖ -ਵੱਖ ਹਿੱਸਿਆਂ ਤੋਂ ਮਹਿਲਾਵਾਂ ਵੱਲੋਂ ਕੁੱਟਮਾਰ ਕੀਤੇ ਜਾਣ ਦੀ ਵੀਡੀਓ ਵਾਇਰਲ ਹੋ ਰਹੀ ਹੈ।
ਹੁਣ ਰਾਜਧਾਨੀ ਦਿੱਲੀ ਦੇ ਪੱਛਮੀ ਵਿਹਾਰ ਇਲਾਕੇ ਤੋਂ ਹਮਲੇ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸਿਵਲ ਡਿਫੈਂਸ ਦੇ ਕਰਮਚਾਰੀਆਂ ਨੇ ਬਿਨਾਂ ਮਾਸਕ ਪਾਏ ਸਕੂਟੀ 'ਤੇ ਜਾ ਰਹੀ ਔਰਤ ਨੂੰ ਰੋਕਣਾ ਭਾਰੀ ਪੈ ਗਿਆ। ਉਹ ਔਰਤ ਨੇ ਆਪਣੀ ਮਹਿਲਾ ਸਹਿਯੋਗੀ ਨਾਲ ਮਿਲ ਕੇ ਸਿਵਲ ਡਿਫੈਂਸ ਕਰਮਚਾਰੀਆਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ । ਜਿਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ : ਜਾਣੋਂ ਕਿੱਥੇ ਗਧੀ ਦਾ ਦੁੱਧ ਵਿਕਦਾ ਹੈ 10 ਹਜ਼ਾਰ ਰੁਪਏ ਪ੍ਰਤੀ ਲਿਟਰ ?