ETV Bharat / bharat

ਕੀ 2022 ਤੋਂ ਪਹਿਲਾਂ ਰੱਦ ਹੋਣਗੇ ਬਿਜਲੀ ਖਰੀਦ ਸਮਝੌਤੇ ? - ਡਾ. ਦਲਜੀਤ ਸਿੰਘ ਚੀਮਾ

ਸਿੱਧੂ ਨੇ ਕਿਹਾ ਕਿ 2017 ਦੀਆਂ ਚੋਣਾਂ ਮੌਕੇ ਨੁਕਸਦਾਰ ਬਿਜਲੀ ਖਰੀਦ ਸਮਝੌਤਿਆਂ (PPAs) ਨੂੰ ਰੱਦ ਕਰਨ ਦੇ ਤੁਹਾਡੇ ਕੀਤੇ ਵਾਅਦਿਆਂ ਨੂੰ ਵੀ ਸਾਡੀ ਸਰਕਾਰ ਨੂੰ ਤੁਰੰਤ ਪੂਰਾ ਕਰਨਾ ਚਾਹੀਦਾ ਹੈ ਤਾਂ ਕਿ ਪੰਜਾਬ ਦੇ ਖਜ਼ਾਨੇ ਨੂੰ ਹੋਰ ਖੋਰਾ ਨਾ ਲੱਗੇ। ਵੇਖੋ ਇਹ ਖਾਸ ਰਿਪੋਰਟ...

ਕੀ 2022 ਤੋਂ ਪਹਿਲਾਂ ਰੱਦ ਹੋਣਗੇ ਬਿਜਲੀ ਖਰੀਦ ਸਮਝੌਤੇ

author img

By

Published : Jul 28, 2021, 10:37 PM IST

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਪਹਿਲੀ ਮੁਲਾਕਾਤ ਹੋਈ ਹੈ। ਮੁਲਾਕਾਤ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਹਾਈ ਕਮਾਨ ਵੱਲੋਂ ਦਿੱਤੇ 18 ਨੁਕਤਿਆਂ ਵਿੱਚੋਂ ਉਹ ਪੰਜ ਨੁਕਤਿਆਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ 'ਤੇ ਪਹਿਲ ਦੇ ਆਧਾਰ 'ਤੇ ਕਾਰਵਾਈ ਕਰਨ ਦੀ ਲੋੜ ਹੈ।

ਕੀ 2022 ਤੋਂ ਪਹਿਲਾਂ ਰੱਦ ਹੋਣਗੇ ਬਿਜਲੀ ਖਰੀਦ ਸਮਝੌਤੇ

ਇਹ ਵੀ ਪੜੋ: ਕੀ ਚੋਣਾਂ ਤੋਂ ਪਹਿਲਾਂ ਖ਼ਤਮ ਹੋਣਗੇ ਧਰਨੇ ?

ਪੰਜਾ ਮੁੱਦਿਆਂ ਵਿੱਚ ਇੱਕ ਬਿਜਲੀ ਦਾ ਮੁੱਦਾ ਵੀ ਹੈ। ਸਿੱਧੂ ਨੇ ਕਿਹਾ ਕਿ 2017 ਦੀਆਂ ਚੋਣਾਂ ਮੌਕੇ ਨੁਕਸਦਾਰ ਬਿਜਲੀ ਖਰੀਦ ਸਮਝੌਤਿਆਂ (PPAs) ਨੂੰ ਰੱਦ ਕਰਨ ਦੇ ਤੁਹਾਡੇ ਕੀਤੇ ਵਾਅਦਿਆਂ ਨੂੰ ਵੀ ਸਾਡੀ ਸਰਕਾਰ ਨੂੰ ਤੁਰੰਤ ਪੂਰਾ ਕਰਨਾ ਚਾਹੀਦਾ ਹੈ ਤਾਂ ਕਿ ਪੰਜਾਬ ਦੇ ਖਜ਼ਾਨੇ ਨੂੰ ਹੋਰ ਖੋਰਾ ਨਾ ਲੱਗੇ।

ਇਸ ਮਸਲੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਿੱਧੂ ਨੇ ਚਿੱਠੀ ਵਿੱਚ ਇਹ ਵੀ ਲਿਖਿਆ ਕਿ ਜਿਹੜੇ ਨਿਜੀ ਕੰਪਨੀਆਂ ਦੇ ਨਾਲ ਸਮਝੌਤੇ ਬਿਜਲੀ ਦੇ ਹੋਏ ਹਨ ਉਨ੍ਹਾਂ ਨੂੰ ਰੱਦ ਕੀਤਾ ਜਾਵੇ, ਪਰ ਇਨ੍ਹਾਂ ਮੁੱਦਿਆਂ ’ਤੇ ਜਿਹੜੇ ਰਲ ਮਿਲ ਕੇ ਸਰਕਾਰ ਅਤੇ ਅਫ਼ਸਰਾਂ ਨੇ ਕੇਸ ਹਾਰੇ, ਜਿਸ ਕਰ ਕੇ ਢਾਈ ਹਜ਼ਾਰ ਕਰੋੜ ਰੁਪਿਆ ਕੰਪਨੀਆਂ ਨੂੰ ਦੇਣਾ ਪਿਆ। ਤੁਸੀਂ ਉਸ ਵਿੱਚ ਇਨਕੁਆਰੀ ਦੀ ਮੰਗ ਕਿਉਂ ਨਹੀਂ ਕੀਤੀ, ਕੀ ਕੌਣ-ਕੌਣ ਅਫ਼ਸਰ ਅਤੇ ਕੌਣ-ਕੌਣ ਲੀਡਰ ਇਸ ਵਿੱਚ ਸ਼ਾਮਲ ਹਨ।

ਉਧਰ ਦੂਸਰੇ ਪਾਸੇ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਦੇ ਆਪਣੇ ਪਲਾਂਟ ਪਹਿਲਾਂ ਹੀ ਨਹੀਂ ਚੱਲ ਰਹੇ ਉੱਤੋਂ ਜੇ ਪਾਵਰ ਪ੍ਰਚੇਜ਼ ਵੀ ਬੰਦ ਕਰ ਦਿੱਤੀ ਜਾਏਗੀ ਤਾਂ ਪੰਜਾਬ ਸਰਕਾਰ ਲੋਕਾਂ ਨੂੰ ਬਿਜਲੀ ਕਿੱਥੋਂ ਦੇਵੇਗੀ।

ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਸਾਢੇ ਚਾਰ ਸਾਲ ਵਿੱਚ ਕੋਈ ਵਾਅਦਾ ਪੂਰਾ ਨਹੀਂ ਕੀਤਾ ਹੈ ਹੁਣ ਸਿਰਫ਼ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਹ ਢੰਗ ਤਰੀਕੇ ਵਰਤੇ ਜਾ ਰਹੇ ਹਨ ਤਾਂ ਜੋ 2022 ਵਿੱਚ ਵੋਟਾਂ ਮੰਗੀਆਂ ਜਾ ਸਕਣ।

ਨਵਜੋਤ ਸਿੰਘ ਸਿੱਧੂ ਵੱਲੋਂ ਮੁੱਖ ਮੰਤਰੀ ਨੂੰ ਲਿਖੇ ਗਏ ਪੱਤਰ ਅਤੇ ਮੁੱਖ ਮੰਤਰੀ ਨੇ ਸਪਸ਼ਟੀ ਕਰਨ ਨੂੰ ਲੈ ਕੇ ਕਾਂਗਰਸ ਦੇ ਬੁਲਾਰੇ ਜੀਐਸ ਬਾਲੀ ਨੇ ਕਿਹਾ ਕਿ ਇਹ ਮੁਲਾਕਾਤ ਮਹੱਤਵਪੂਰਨ ਸੀ ਇਸ ਤੋਂ ਕਾਂਗਰਸ ਦੇ ਲੋਕ ਕਾਫੀ ਖੁਸ਼ ਹੋਏ ਹਨ ਕਿ ਹੁਣ ਪੰਜਾਬ ਦੀ ਜਨਤਾ ਦੇ ਮੁੱਦਿਆਂ ਦਾ ਹੱਲ ਕੱਢਿਆ ਜਾਵੇਗਾ।

ਇਹ ਵੀ ਪੜੋ: ਕੀ ਬੇਅਦਬੀ ਦੇ ਦੋਸ਼ੀ ਜਾਣਗੇ ਅੰਦਰ ?

ETV Bharat Logo

Copyright © 2025 Ushodaya Enterprises Pvt. Ltd., All Rights Reserved.