ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੇ ਕੰਪਾਰਟਮੈਂਟ ਅਤੇ ਸੁਧਾਰ ਪ੍ਰੀਖਿਆਵਾਂ ਦੀ ਤਾਰੀਖ ਮੰਗਲਵਾਰ ਨੂੰ ਜਾਰੀ ਕਰ ਦਿੱਤੀ ਹੈ। 10ਵੀਂ ਜਮਾਤ ਦੀਆਂ ਕੰਪਾਰਟਮੈਂਟ ਪ੍ਰੀਖਿਆਵਾਂ 25 ਅਗਸਤ ਤੋਂ ਸ਼ੁਰੂ ਹੋਣਗੀਆਂ।
ਇਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਬੋਰਡ ਦੇ ਨਤੀਜਿਆਂ ਵਿੱਚ ਘੱਟ ਅੰਕਾਂ ਨਾਲ ਖ਼ੁਸ ਨਹੀਂ ਹਨ ਜਾਂ ਜਿਹੜੇ ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ, ਉਹ 25 ਅਗਸਤ ਤੋਂ ਹੋਣ ਵਾਲੀ ਪ੍ਰੀਖਿਆ ਲਈ 11 ਅਗਸਤ ਤੋਂ 15 ਅਗਸਤ ਦੇ ਵਿਚਕਾਰ ਫਾਰਮ ਭਰ ਸਕਦੇ ਹਨ। ਬੋਰਡ ਵੱਲੋਂ ਜਾਰੀ ਤਰੀਕਾਂ ਅਨੁਸਾਰ 10ਵੀਂ ਜਮਾਤ ਦੀ ਕੰਪਾਰਟਮੈਂਟ ਪ੍ਰੀਖਿਆ 25 ਅਗਸਤ ਤੋਂ ਸ਼ੁਰੂ ਹੋਵੇਗੀ ਅਤੇ 8 ਸਤੰਬਰ ਤੱਕ ਚੱਲੇਗੀ।
ਇਨ੍ਹਾਂ ਵਿੱਚੋਂ ਪਹਿਲਾ ਪੇਪਰ 25 ਅਗਸਤ ਨੂੰ ਆਈ.ਟੀ. 27 ਅਗਸਤ ਨੂੰ ਅੰਗਰੇਜ਼ੀ, 31 ਅਗਸਤ ਨੂੰ ਸਾਇੰਸ, 2 ਸਤੰਬਰ ਨੂੰ ਹਿੰਦੀ, 3 ਸਤੰਬਰ ਨੂੰ ਗ੍ਰਹਿ ਵਿਗਿਆਨ, 4 ਸਤੰਬਰ ਨੂੰ ਸਾਇੰਸ (ਥਿਉਰੀ), 7 ਸਤੰਬਰ ਨੂੰ ਕੰਪਿਉਟਰ ਅਤੇ 8 ਨੂੰ ਗਣਿਤ ਦਾ ਪੇਪਰ ਹੋਵੇਗਾ।
ਇਹ ਵੀ ਪੜੋ: ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਚ ਕੀਤਾ ਇਹ ਵੱਡਾ ਉਪਰਾਲਾ