ਨਵੀਂ ਦਿੱਲੀ: Daughter's Day 2021: ਹਰ ਸਾਲ ਭਾਰਤ ਵਿੱਚ 22 ਸਤੰਬਰ ਨੂੰ ਬੜੇ ਹੀ ਪਿਆਰ ਨਾਲ ਬੇਟੀ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਖਾਸ ਕਰਕੇ ਧੀਆਂ ਲਈ ਬਣਾਇਆ ਗਿਆ ਹੈ। ਬੇਟੀ ਦਿਵਸ ਦੇ ਦਿਨ ਉਨ੍ਹਾਂ ਦੇ ਮਾਪਿਆਂ ਵੱਲੋਂ ਉਨ੍ਹਾਂ ਨੂੰ ਤੋਹਫ਼ੇ ਦਿੱਤੇ ਜਾਂਦੇ ਹਨ ਅਤੇ ਪੂਰਾ ਦਿਨ ਵਧੀਆ ਢੰਗ ਨਾਲ ਮਨਾਇਆ ਜਾਂਦਾ ਹੈ। ਧੀਆਂ ਨੂੰ ਸਮਰਪਿਤ ਇਹ ਵਿਸ਼ੇਸ਼ ਦਿਨ ਵੱਖ -ਵੱਖ ਦੇਸ਼ਾਂ ਵਿੱਚ ਵੱਖ -ਵੱਖ ਦਿਨਾਂ ਤੇ ਮਨਾਇਆ ਜਾਂਦਾ ਹੈ। ਬੇਟੀ ਦਿਵਸ ਖਾਸ ਤੌਰ 'ਤੇ ਸਤੰਬਰ ਦੇ ਚੌਥੇ ਐਤਵਾਰ ਨੂੰ ਮਨਾਇਆ ਜਾਂਦਾ ਹੈ ਜੋ ਇਸ ਵਾਰ 22 ਸਤੰਬਰ ਨੂੰ ਹੈ। ਇਸ ਦੇ ਨਾਲ ਹੀ ਵਿਸ਼ਵ ਧੀ ਦਿਵਸ 28 ਸਤੰਬਰ ਨੂੰ ਮਨਾਇਆ ਜਾਵੇਗਾ।
ਕਿਉਂ ਮਨਾਇਆ ਜਾਂਦਾ ਹੈ ਬੇਟੀ ਦਿਵਸ ?
ਬੇਟੀਆਂ ਪ੍ਰਤੀ ਪਿਆਰ ਪ੍ਰਗਟ ਕਰਨ ਲਈ ਬੇਟੀ ਦਿਵਸ ਮਨਾਇਆ ਜਾਂਦਾ ਹੈ, ਇਹ ਨਾ ਸਿਰਫ਼ ਧੀਆਂ ਲਈ ਬਲਕਿ ਪੁੱਤਰਾਂ ਲਈ ਵੀ (ਪੁੱਤਰ ਦਿਵਸ, 11 ਅਗਸਤ), ਮਾਂ (ਮਾਂ ਦਿਵਸ, 10 ਮਈ), ਪਿਤਾ (ਪਿਤਾ ਦਿਵਸ, 21 ਜੂਨ) ਅਤੇ ਇੱਥੋਂ ਤਕ ਕਿ ਦਾਦਾ -ਦਾਦੀ (ਦਾਦਾ -ਦਾਦੀ ਦਿਵਸ) ਲਈ ਵੀ ਵਿਸ਼ੇਸ਼ ਦਿਨ ਬਣਾਏ ਗਏ ਹਨ।
ਭਾਰਤ ਵਿੱਚ ਬੇਟੀ ਦਿਵਸ ਮਨਾਉਣ ਦਾ ਇੱਕ ਹੋਰ ਕਾਰਨ ਹੈ ਕਿ ਲੋਕਾਂ ਨੂੰ ਬੇਟੀ ਦੇ ਬਾਰੇ ਜਾਗਰੂਕ ਕਰਨਾ ਹੈ। ਧੀਆਂ ਨੂੰ ਪੜ੍ਹਾਈ ਨਾ ਕਰਵਾਉਣ ਅਤੇ ਜਨਮ ਤੋਂ ਪਹਿਲਾਂ ਉਨ੍ਹਾਂ ਨੂੰ ਮਾਰਨ,ਘਰੇਲੂ ਹਿੰਸਾ, ਦਾਜ ਅਤੇ ਬਲਾਤਕਾਰ ਤੋਂ ਧੀਆਂ ਨੂੰ ਬਚਾਉਣ ਲਈ ਭਾਰਤੀਆਂ ਨੂੰ ਜਾਗਰੂਕ ਕਰਨਾ, ਉਨ੍ਹਾਂ ਨੂੰ ਸਮਝਾਓਣਾ ਕਿ ਧੀਆਂ ਬੋਝ ਨਹੀਂ ਹਨ ਬਲਕਿ ਤੁਹਾਡੇ ਪਰਿਵਾਰ ਦਾ ਮਹੱਤਵਪੂਰਣ ਹਿੱਸਾ ਹਨ।
ਕਿਵੇਂ ਮਨਾਇਆ ਜਾਂਦਾ ਹੈ ਬੇਟੀ ਦਿਵਸ ?
ਇਸ ਦਿਨ ਆਪਣੀਆਂ ਧੀਆਂ ਨੂੰ ਖੁਸ਼ ਕਰਨ ਲਈ ਤੁਸੀਂ ਉਨ੍ਹਾਂ ਨੂੰ ਤੋਹਫ਼ੇ ਦੇ ਸਕਦੇ ਹੋ। ਤੁਸੀਂ ਉਨ੍ਹਾਂ ਨੂੰ ਖਾਣ ਜਾਂ ਫਿਲਮ ਦਿਖਾਉਣ ਲਈ ਬਾਹਰ ਲੈ ਜਾ ਸਕਦੇ ਹੋ। ਉਨ੍ਹਾਂ ਦੀ ਕੋਈ ਵੀ ਇੱਛਾ ਪੂਰੀ ਕਰ ਸਕਦਾ ਹੋ ਅਤੇ ਸਭ ਤੋਂ ਮਹੱਤਵਪੂਰਨ ਗੱਲ ਤੁਸੀਂ ਉਨ੍ਹਾਂ ਨੂੰ ਇਹ ਮਹਿਸੂਸ ਕਰਵਾ ਸਕਦੇ ਹੋ ਕਿ ਉਹ ਤੁਹਾਡੇ ਲਈ ਬਹੁਤ ਖਾਸ ਹਨ ਅਤੇ ਤੁਸੀਂ ਉਨ੍ਹਾਂ ਨੂੰ ਕਿਨ੍ਹਾਂ ਪਿਆਰ ਕਰਦੇ ਹੋ।
ਇਹ ਵੀ ਪੜ੍ਹੋ: ਜ਼ੋਮੈਟੋ ਨੂੰ 356 ਕਰੋੜ ਦਾ ਪਿਆ ਘਾਟਾ, ਜਾਣੋ ਕਿਵੇਂ ?