ਚੰਡੀਗੜ੍ਹ: ਇਨ੍ਹਾਂ ਦਿਨਾਂ ‘ਚ ਭਾਰਤ ਵਿੱਚ ਟੂਲਕਿੱਟ ਸ਼ਬਦ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਹਾਲਾਂਕਿ ਇਸ ਤੋਂ ਪਹਿਲਾਂ ਸ਼ਾਇਦ ਘੱਟ ਹੀ ਲੋਕਾਂ ਨੂੰ ਪਤਾ ਹੋਵੇ ਕਿ ਟੂਲਕਿੱਟ ਕੀ ਹੈ ਤੇ ਅਤੇ ਇਹ ਕਿਥੇ ਇਸਤੇਮਾਲ ਕੀਤਾ ਜਾਂਦਾ ਹੈ ਪਰ ਕਿਸਾਨੀ ਅੰਦੋਲਨ ਦੇ ਵਿੱਚ ਟੂਲ ਕਿੱਟ ਸ਼ਬਦ ਦਾ ਇਸਤੇਮਾਲ ਹੋਇਆ ਅਤੇ ਕਈ ਲੋਕਾਂ ਦੀ ਇਸ ਮਾਮਲੇ ‘ਚ ਗ੍ਰਿਫ਼ਤਾਰੀਆਂ ਵੀ ਹੋਈਆਂ ।
ਭਾਰਤ ਸਰਕਾਰ ਦੇ ਵਕੀਲ ਚੇਤਨ ਮਿੱਤਲ ਨੇ ਦੱਸਿਆ ਕਿ ਟੂਲਕਿੱਟ ਇਕ ਪ੍ਰੋਗਰਾਮ ਹੈ ਜਿਸ ਨੂੰ ਇੱਕ ਪ੍ਰਚਾਰ ਚਲਾਉਂਦਾ ਹੈ ।ਜਿਵੇਂ ਹਾਲ ਹੀ ਵਿੱਚ ਸਾਹਮਣੇ ਆਇਆ ਹੈ ਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਕਈ ਵਿਦੇਸ਼ੀ ਸੰਸਥਾਵਾਂ ਦੇਸ਼ ਦੀ ਅਖੰਡਤਾ ਨੂੰ ਪ੍ਰਭਾਵਿਤ ਕਰਨ ਦੇ ਲਈ ਲੱਗੀਆਂ ਹਨ। ਜਿਸ ਨੂੰ ਵੇਖਦੇ ਹੋਏ ਭਾਰਤ ਵਿੱਚ ਵੀ ਨੌਜਵਾਨ ਪੀੜ੍ਹੀ ਖ਼ਾਸਕਰ ਜਿਹੜੀ ਕਿ ਕਿਸੀ ਐੱਨ.ਜੀ.ਓ ਦੇ ਨਾਲ ਜੁੜੀ ਹੋਈ ਹੈ। ਉਨ੍ਹਾਂ ਤੱਕ ਪਹੁੰਚ ਕਰਦੀ ਹੈ, ਉਨ੍ਹਾਂ ਦਾ ਬਰੇਨ ਵਾਸ਼ ਕੀਤਾ ਜਾਂਦਾ ਹੈ , ਤੇ ਟੂਲਕਿੱਟ ਦਾ ਪ੍ਰੋਗਰਾਮ ਤਿਆਰ ਕੀਤਾ ਜਾਂਦਾ ਹੈ।
ਯੂ.ਏ.ਪੀ.ਏ ਦੀ ਜਾਣਕਾਰੀ ਦਿਸ਼ਾ ਰਵੀ ਨੂੰ ਸੀ, ਉਨ੍ਹਾਂ ਨੇ ਕਿਹਾ ਹਾਲਾਂਕਿ ਜਿਹੜੀ ਇਸ ਮਾਮਲੇ ਵਿੱਚ ਕਲਾਈਮੇਟ ਐਕਟੀਵਿਸਟ ਦਿਸ਼ਾ ਰਵੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਟੂਲਕਿੱਟ ਮਾਮਲੇ ਦੇ ਵਿੱਚ ਉਨ੍ਹਾਂ ਦੀ ਭੂਮਿਕਾ ਵੀ ਨਜ਼ਰ ਆਈ ,ਹਾਲਾਂਕਿ ਦੇਖਣ ਵਾਲੀ ਗੱਲ ਇਹ ਵੀ ਜਿਹੜੇ ਵੀ ਲੋਕ ਇਸ ਮਾਮਲੇ ਦੇ ਵਿੱਚ ਸ਼ਾਮਿਲ ਸੀ ਉਨ੍ਹਾਂ ਨੂੰ ਇਹ ਪਤਾ ਸੀ ਕਿ ਉਨ੍ਹਾਂ ਉਤੇ ਦੇਸ਼ ਧ੍ਰੋਹ ਭਾਵ ਯੂ.ਏ.ਪੀ.ਏ ਦੇ ਤਹਿਤ ਕੇਸ ਦਰਜ ਕੀਤਾ ਜਾ ਸਕਦਾ ਹੈ। 26 ਜਨਵਰੀ ਵਾਲੀ ਘਟਨਾ ਟੂਲ ਕਿੱਟ ਦੇ ਪਲਾਨ ਵਿੱਚ ਸ਼ਾਮਲ ਸੀ।
ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਵੱਲੋਂ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਉਸ ‘ਚ ਨਜ਼ਰ ਆ ਰਿਹਾ ਹੈ ਕਿ ਇਸ ਨੂੰ ਕਿਸੇ ਫਾਊਂਡੇਸ਼ਨ ਵੱਲੋਂ ਤਿਆਰ ਕੀਤਾ ਗਿਆ ਹੈ। ਜਿਸ ‘ਚ ਖਾਸਤੌਰ ’ਤੇ 26 ਜਨਵਰੀ ਲਈ ਖਾਸ ਤੌਰ ਤੇ ਧਿਆਨ ਦਿੱਤਾ ਗਿਆ ਸੀ ।ਪੁਲਿਸ ਇਹ ਵੀ ਦਾਅਵਾ ਕਰਦੀ ਹੈ ਕਿ ਟੂਲ ਕਿੱਟ ਵਿੱਚ ਜਿਹੜਾ ਐਕਸ਼ਨ ਪਲਾਨ ਦਿੱਤਾ ਗਿਆ ਸੀ 26 ਜਨਵਰੀ ਨੂੰ ਠੀਕ ਉਸ ਤਰ੍ਹਾਂ ਹੀ ਹਿੰਸਾ ਨੂੰ ਅੰਜ਼ਾਮ ਦਿੱਤਾ ਗਿਆ ।
ਕੀ ਹੈ ਟੂਲ ਕਿੱਟ ?
ਸਾਈਬਰ ਸਕਿਓਰਿਟੀ ਮਾਹਿਰ ਸੌਰਵ ਕੌਸ਼ਲ ਨੇ ਕਿਹਾ ਕਿ ਟੂਲਕਿਟ ਤੋਂ ਸਿਰਫ਼ ਪਲਾਨਿੰਗ ਹੀ ਨਹੀਂ ਸਗੋਂ ਕਿਸੇ ਪ੍ਰਾਜੈਕਟ ’ਤੇ ਤਾਲਮੇਲ ਵਿੱਚ ਵੀ ਮਦਦ ਮਿਲਦੀ ਹੈ। ਇਸੇ ਤਰ੍ਹਾਂ ਕਿਸੇ ਅੰਦੋਲਨ ਵਿੱਚ ਇਸ ਦਾ ਆਨਲਾਈਨ ਅਤੇ ਆਫਲਾਈਨ ਇਸਤੇਮਾਲ ਕਰ ਕੇ ਸਮਰਥਕਾਂ ਨੂੰ ਜੁਟਾਇਆ ਜਾ ਸਕਦਾ ਹੈ। ਉਦਾਹਰਨ ਦੇ ਤੌਰ ਤੇ ਸਿਟੀਜ਼ਨ ਅਮੈਂਡਮੈਂਟ ਐਕਟ ਦੇ ਖਿਲਾਫ ਪ੍ਰਦਰਸ਼ਨ ਦੇ ਦੌਰਾਨ ਵੱਟਸਐਪ ਤੇ ਜਿਹੜਾ ਟੂਲਕਿੱਟ ਸ਼ੇਅਰ ਕੀਤਾ ਗਿਆ ਸੀ ,ਉਸ ਵਿਚ ਟਵਿੱਟਰ ਤੇ ਕੈਂਪੇਨ ਦੇ ਲਈ ਹੈਸ਼ਟੈਗ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਕਿਸਾਨ ਅੰਦੋਲਨ ਵਿਚ ਇਸਤੇਮਾਲ ਹੋਇਆ ਟੂਲਕਿਟ ਕਿਸਾਨ ਅੰਦੋਲਨ ਅਤੇ ਉਸਦੇ ਲਈ ਗ੍ਰੇਟਾ ਥਨਬਰਗ ਵੱਲੋਂ ਸ਼ੇਅਰ ਕੀਤੇ ਗਏ ਟੂਲਕਿਟ ਤੋਂ ਬਾਅਦ ਇਹ ਸ਼ਬਦ ਚਰਚਾ ਵਿੱਚ ਆਇਆ।
ਇਹ ਕੋਈ ਨਵੀਂ ਚੀਜ਼ ਨਹੀਂ ਹੈ, ਟੂਲਕਿੱਟ ਕਈ ਸਾਲ ਪਹਿਲਾਂ ਤੋਂ ਤਿਆਰ ਕੀਤੇ ਜਾ ਰਹੇ ਹਨ। ਸਾਲ 2011 ‘ਚ ਅਮਰੀਕਾ ਵਿੱਚ ਵੱਧ ਰਹੀ ਆਰਥਿਕ ਗ਼ੈਰ ਬਰਾਬਰੀ ਦੇ ਵਿਰੋਧ ਵਿੱਚ ਅੰਦੋਲਨ ਹੋਇਆ ਸੀ, ਜਿਸ ਵਿੱਚ ਟੂਲਕਿੱਟ ਦਾ ਇਸਤੇਮਾਲ ਕੀਤਾ ਗਿਆ ਸੀ। ਕਲਾਈਮੇਟ ਐਕਟੀਵਿਸਟ ਨੇ ਜਿਹੜਾ ਟੂਲਕਿੱਟ ਸ਼ੇਅਰ ਕੀਤਾ ਉਸ ਵਿੱਚ ਦੱਸਿਆ ਗਿਆ ਸੀ ਕਿ ਕੀ ਕੁਝ ਕੀਤਾ ਜਾ ਸਕਦਾ ਹੈ, ਅਤੇ ਇਕ ਸੈਕਸ਼ਨ ਵਿੱਚ ਇਹ ਦੱਸਿਆ ਗਿਆ ਸੀ ਕਿ ਤੁਸੀਂ ਕਿਵੇਂ ਇਸ ਅੰਦੋਲਨ ਵਿੱਚ ਮਦਦ ਕਰ ਸਕਦੇ ਹੋ। ਟੂਲਕਿੱਟ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ ਲੋਕਾਂ ਨੂੰ ਸੜਕਾਂ ਤੇ ਆ ਕੇ ਇੰਡੀਅਨ ਅੰਬੈਸੀ, ਮੀਡੀਆ ਸੰਸਥਾਨ ਅਤੇ ਸਥਾਨਕ ਸਰਕਾਰੀ ਦਫਤਰਾਂ ਦੇ ਬਾਹਰ 13 ਅਤੇ 14 ਫਰਵਰੀ ਨੂੰ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਗਈ ਸੀ। ਗ੍ਰੇਟਾ ਨੇ ਟਵੀਟ ਡਿਲੀਟ ਕਰਦੇ ਹੋਏ ਕਿਹਾ ਕਿ ਇਸ ਨੂੰ ਅਪਡੇਟ ਕੀਤਾ ਜਾ ਰਿਹਾ ਹੈ। ਟੂਲਕਿੱਟ ਵਿੱਚ ਕਿਹਾ ਗਿਆ ਸੀ ਕਿ ਜਿਹੜੇ ਲੋਕ ਅੰਦੋਲਨ ਦਾ ਸਮਰਥਨ ਕਰਨਾ ਚਾਹੁੰਦੇ ਹੋਏ ਟਵਿੱਟਰ ਤੇ #standwithfarmers #farmerprotest ਦਾ ਇਸਤੇਮਾਲ ਕਰਨ, ਜਿੱਥੇ ਪਹਿਲੇ ਟੂਲਕਿੱਟ ਵਿਚ ਪੰਜ ਲਿੰਕ ਸੀ ਉੱਥੇ ਹੀ ਉਸ ਵਿਚ ਸਿਰਫ ਇਕ ਲਿੰਕ ਦਿੱਤਾ ਗਿਆ ਸੀ । ਸੌਰਭ ਕੌਸ਼ਲ ਨੇ ਕਿਹਾ ਕਿ ਹਾਲਾਂਕਿ ਇੰਟੈਲੀਜੈਂਸ ਬਿਊਰੋ ਅਤੇ ਦਿੱਲੀ ਸਾਈਬਰ ਸੈੱਲ ਲਗਾਤਾਰ ਲੋਕਾਂ ਦੀ ਸੋਸ਼ਲ ਮੀਡੀਆ ਉੱਤੇ ਅੰਦੋਲਨ ਨੂੰ ਲੈ ਕੇ ਕੀਤੇ ਜਾ ਰਹੇ ਟਵੀਟਸ ਨੂੰ ਦੇਖ ਰਹੀ ਹੈ ਅਤੇ ਇਸੇ ਦਾ ਨਤੀਜਾ ਹੈ ਕਿ ਟੂਲਕਿੱਟ ਜਿਵੇਂ ਹੀ ਸ਼ੁਰੂ ਹੈ ਤੁਰੰਤ ਉਸ ਤੋਂ ਐਕਸ਼ਨ ਲੈ ਕੇ ਗ੍ਰਿਫਤਾਰੀ ਵੀ ਕੀਤੀ ਗਈ ।