ETV Bharat / bharat

ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ: ਦੂਜੇ ਪੜਾਅ ਦੀ ਵੋਟ ਪ੍ਰਤੀਸ਼ਤ 'ਤੇ ਇੱਕ ਝਾਤ - Second Round of Vote

ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਵੋਟਿੰਗ ਖਤਮ ਹੋ ਚੁੱਕੀ ਹੈ। ਦੂਜੇ ਪੜਾਅ 'ਚ 80.43% ਪੋਲਿੰਗ ਦਰਜ ਕੀਤੀ ਗਈ। ਆਓ ਇਸ ਪੜਾਅ ਦੀਆਂ ਸਾਰੀਆਂ ਸੀਟਾਂ 'ਤੇ ਮਤਦਾਨ ਪ੍ਰਤੀਸ਼ਤ 'ਤੇ ਇੱਕ ਨਜ਼ਰ ਮਾਰੀਏ ...

ਤਸਵੀਰ
ਤਸਵੀਰ
author img

By

Published : Apr 2, 2021, 10:32 AM IST

ਕੋਲਕਾਤਾ- ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦਾ ਦੂਜਾ ਪੜਾਅ ਪੂਰਾ ਹੋ ਚੁੱਕਿਆ ਹੈ। ਇਨ੍ਹਾਂ ਚੋਣਾਂ 'ਚ ਕੁਝ ਥਾਵਾਂ ‘ਤੇ ਹਿੰਸਾ ਵੀ ਵੇਖਣ ਨੂੰ ਮਿਲੀ। ਚੋਣ ਕਮਿਸ਼ਨ ਨੇ ਦੱਸਿਆ ਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ 'ਚ ਸ਼ਾਮ 5 ਵਜੇ ਤੱਕ 80.43% ਪੋਲਿੰਗ ਦਰਜ ਕੀਤੀ ਗਈ ਹੈ।

ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ: ਦੂਜੇ ਪੜਾਅ ਦੀ ਵੋਟ ਪ੍ਰਤੀਸ਼ਤ 'ਤੇ ਇੱਕ ਝਾਤ

ਦੂਜੇ ਪੜਾਅ 'ਚ 4 ਜ਼ਿਲ੍ਹਿਆਂ ਦੀਆਂ 30 ਵਿਧਾਨ ਸਭਾ ਸੀਟਾਂ 'ਤੇ ਮਤਦਾਨ ਹੋਇਆ ਸੀ। ਇਨ੍ਹਾਂ ਵਿੱਚੋਂ 22 ਸੀਟਾਂ ਰਾਖਵੇਂਕਰਨ ਤੋਂ ਬਾਹਰ ਹਨ ਜਦੋਂ ਕਿ 8 ਸੀਟਾਂ ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਹਨ। ਪੱਛਮੀ ਬੰਗਾਲ ਦੇ ਦੂਜੇ ਪੜਾਅ 'ਚ ਇਸ ਵਿਧਾਨ ਸਭਾ ਦੀ ਸਭ ਤੋਂ ਗਰਮ ਸੀਟ ਨੰਦਿਗਰਾਮ 'ਚ ਵੀ ਵੋਟਿੰਗ ਹੋਈ।

ਦੂਜੇ ਪੜਾਅ ਵਿੱਚ ਕੁੱਲ 171 ਉਮੀਦਵਾਰ ਮੈਦਾਨ 'ਚ ਉਤਰੇ। ਰਾਜਨੀਤਿਕ ਪਾਰਟੀ ਦੇ ਉਮੀਦਵਾਰਾਂ ਬਾਰੇ ਗੱਲ ਕੀਤੀ ਜਾਵੇ ਤਾਂ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਨੇ ਸਾਰੀਆਂ 30 ਸੀਟਾਂ ਲਈ ਉਮੀਦਵਾਰ ਖੜ੍ਹੇ ਕੀਤੇ, ਜਦੋਂਕਿ ਐਸ.ਯੂ.ਸੀ.ਆਈ(ਸੀ) ਨੇ 28, ਸੀ.ਪੀ.ਆਈ(ਐਮ) ਨੇ 15 ਅਤੇ ਕਾਂਗਰਸ ਨੇ 7 ਉਮੀਦਵਾਰ ਖੜ੍ਹੇ ਕੀਤੇ। ਦੂਜੇ ਪੜਾਅ 'ਚ ਕੁੱਲ 19 ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਨੇ ਚੋਣ ਲੜੀ ਜਦਕਿ 32 ਆਜ਼ਾਦ ਉਮੀਦਵਾਰਾਂ ਨੇ ਵੀ ਚੋਣ ਮੈਦਾਨ 'ਚ ਆਪਣੀ ਕਿਸਮਤ ਨੂੰ ਅਜ਼ਮਾਇਆ।

ਟੀ.ਐਮ.ਸੀ ਲੀਡਰਸ਼ਿਪ ਨੇ ਨੰਦੀਗਰਾਮ ਵਿਧਾਨ ਸਭਾ ਹਲਕੇ 'ਚ ਕੇਂਦਰੀ ਬਲਾਂ ’ਤੇ ਭਾਜਪਾ ਦੇ ਹੱਕ 'ਚ ਦਹਿਸ਼ਤ ਪੈਦਾ ਕਰਨ ਦਾ ਦੋਸ਼ ਲਗਾਇਆ ਹੈ। ਸ਼ਾਮ ਪੰਜ ਵਜੇ ਤੱਕ ਇਸ ਸੀਟ 'ਤੇ 80.79 ਪ੍ਰਤੀਸ਼ਤ ਵੋਟਿੰਗ ਹੋ ਗਈ ਸੀ।

ਚੋਣ ਕਮਿਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਸ਼ਾਮ 5 ਵਜੇ ਤੱਕ ਸੂਬੇ 'ਚ 80.43 ਪ੍ਰਤੀਸ਼ਤ ਮਤਦਾਨ ਦਰਜ ਕੀਤਾ ਗਿਆ।

ਬਨਕੁਰਾ 'ਚ ਸਭ ਤੋਂ ਵੱਧ 82.90 ਪ੍ਰਤੀਸ਼ਤ, ਉਸ ਤੋਂ ਬਾਅਦ ਪੂਰਬੀ ਮੇਦਿਨੀਪੁਰ 'ਚ 81.23 ਪ੍ਰਤੀਸ਼ਤ, ਦੱਖਣੀ 24 ਪਰਗਾਨਿਆਂ 'ਚ 79.65 ਪ੍ਰਤੀਸ਼ਤ ਅਤੇ ਪੱਛਮੀ ਮੇਦਿਨੀਪੁਰ 'ਚ 78 ਪ੍ਰਤੀਸ਼ਤ ਵੋਟ ਪ੍ਰਤੀਸ਼ਤ ਦਰਜ ਕੀਤੀ ਗਈ।

ਇਹ ਵੀ ਪੜ੍ਹੋ:''ਬੁਲੇਟ ਪਰੂਫ਼'' ਅਤੇ ਲਗਜ਼ਰੀ ਹੈ ਮੁਖ਼ਤਾਰ ਦੀ ਨਿੱਜੀ ਐਂਬੂਲੈਂਸ, ਯੂਪੀ ਸਰਕਾਰ ਕਰਵਾਏਗੀ ਜਾਂਚ

ETV Bharat Logo

Copyright © 2025 Ushodaya Enterprises Pvt. Ltd., All Rights Reserved.