ਹਰਿਆਣਾ : ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਤੁਸੀਂ ਪਾਣੀ ਚੋਂ ਜ਼ਮੀਨ ਨੂੰ ਨਿਕਲਦੇ ਹੋਏ ਵੇਖ ਸਕਦੇ ਹੋ। ਇਹ ਇੱਕ ਹੈਰਾਨੀਜਨਕ ਤੇ ਨਵਾਂ ਤਜਰਬਾ ਹੈ। ਜ਼ਮੀਨ ਆਪਣੇ ਆਪ ਅੱਗੇ ਵੱਧ ਰਹੀ ਹੈ। ਸਾਨੂੰ ਨਹੀਂ ਪਤਾ ਕੀ ਅਜਿਹਾ ਕਿਉਂ ਹੋ ਰਿਹਾ ਹੈ।
ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਪਿੰਡ ਕੁਚਪੁਰਾ ਵਿਖੇ ਖੇਤਾਂ ਦੀ ਜ਼ਮੀਨ ਰਹੱਸਮਈ ਤਰੀਕੇ ਨਾਲ ਉੱਤੇ ਉੱਠਣੀ ਸ਼ੁਰੂ ਹੋ ਗਈ ਹੈ, ਜਿਸ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਵੇਖਣ ਤੋਂ ਬਾਅਦ, ਇਹ ਸਵਾਲ ਬਹੁਤ ਸਾਰੇ ਲੋਕਾਂ ਦੇ ਮਨ 'ਚ ਆਇਆ ਹੋਵੇਗਾ ਕਿ ਕਿਵੇਂ ਇਹ ਜ਼ਮੀਨ ਆਪਣੇ ਆਪ ਉੱਠਣ ਲੱਗੀ ਤੇ ਫਿਰ ਫੱਟਦੀ ਰਹੀ।
- " class="align-text-top noRightClick twitterSection" data="">
ਦਰਅਸਲ ਇੱਕ ਥਾਂ ਤੋਂ ਕਿਸਾਨ ਨੇ ਸਾਰੀ ਮਿੱਟੀ ਚੁੱਕਾ ਦਿੱਤੀ ਸੀ। ਜਿਸ ਮਗਰੋਂ ਇਸ ਥਾਂ ਉੱਤੇ ਰਾਈਸ ਮਿਲ ਤੋਂ ਨਿਕਲੀ ਹੋਈ ਸੁਆਹ ਇਥੇ ਭਰ ਦਿੱਤੀ ਗਈ। ਇਸ ਮਗਰੋਂ ਕਿਸਾਨ ਨੇ ਇਸੇ ਦੇ ਉੱਤੇ ਝੋਨੇ ਦੀ ਫਸਲ ਬੀਜ ਜਿੱਤੀ, ਪਰ ਬੀਤੇ ਦਿਨੀਂ ਤੇਜ਼ ਮੀਂਹ ਪੈਂਣ ਦੇ ਕਾਰਨ ਪਾਣੀ ਹੇਠਾਂ ਚਲਾ ਗਿਆ ਤੇ ਸੁਆਹ ਪਾਣੀ ਸੋਕਣ ਲੱਗੀ। ਇਸ ਲਈ ਇਹ ਜ਼ਮੀਨ ਤੋਂ ਉੱਤੇ ਉੱਠਣਾ ਸ਼ੁਰੂ ਹੋ ਗਈ।
ਮੀਂਹ ਦੇ ਕਾਰਨ ਜਦੋਂ ਇਹ ਜ਼ਮੀਨ ਉੱਠਣਾ ਸ਼ੁਰੂ ਹੋਈ ਤਾਂ ਉਥੇ ਪਿੰਡ ਦੇ ਕੁੱਝ ਨੌਜਵਾਨ ਮੌਜੂਦ ਸਨ , ਜਿਨ੍ਹਾਂ ਨੇ ਇਹ ਨਜ਼ਾਰਾ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ। ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਜ਼ਮੀਨ ਹੌਲੀ-ਹੌਲੀ ਉੱਤੇ ਉੱਠਣਾ ਸ਼ੁਰੂ ਹੋ ਗਈ ਤੇ ਦੂਰ ਤੱਕ ਮਿੱਟੀ ਉਖੜ ਗਈ। ਵੀਡੀਓ 'ਚ ਨੌਜਵਾਨ ਹੱਸ ਵੀ ਰਹੇ ਹਨ ਤੇ ਡਰ ਵੀ ਰਹੇ ਹਨ। ਕਿਉਂਕਿ ਇਹ ਸਭ ਕੁੱਝ ਅਚਾਨਕ ਹੋਇਆ।
ਹੁਣ ਤੱਕ ਇਸ ਨੂੰ 4.3 ਮਿਲੀਅਨ ਤੋਂ ਵੱਧ ਲੋਕ ਵੇਖ ਚੁੱਕੇ ਹਨ। ਲੋਕਾਂ ਵੱਲੋਂ ਅਜਿਹਾ ਹੋਣ 'ਤੇ ਹੈਰਾਨੀ ਪ੍ਰਗਟ ਕੀਤੀ ਜਾ ਰਹੀ ਹੈ ਤੇ ਕਈ ਤਰ੍ਹਾਂ ਕੁਮੈਂਟਸ ਆ ਰਹੇ ਹਨ।