ਜੈਪੁਰ: ਰਾਜਸਥਾਨ ਦਾ ਤਾਜ ਕਿਸ ਦੇ ਸਿਰ ਸਜੇਗਾ, ਇਹ ਤੈਅ ਕਰਨ ਲਈ ਸੂਬੇ ਦੇ ਲੋਕ ਆਪਣੀਆਂ ਵੋਟਾਂ ਦੇ ਜ਼ੋਰ ਨਾਲ ਫ਼ਤਵੇ 'ਤੇ ਮੋਹਰ ਲਾ ਰਹੇ ਹਨ। ਰਾਜਸਥਾਨ ਦੀਆਂ 200 ਵਿਧਾਨ ਸਭਾ ਸੀਟਾਂ ਵਿੱਚੋਂ 199 ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਗੰਗਾਨਗਰ ਦੀ ਕਰਨਪੁਰ ਸੀਟ ਤੋਂ ਕਾਂਗਰਸੀ ਉਮੀਦਵਾਰ ਗੁਰਮੀਤ ਸਿੰਘ ਕੁੰਨਰ ਦੀ ਮੌਤ ਹੋਣ ਕਾਰਨ ਇਕ ਸੀਟ 'ਤੇ ਵੋਟਾਂ ਨਹੀਂ ਪੈ ਰਹੀਆਂ ਹਨ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਵੋਟਿੰਗ ਨੂੰ ਲੈ ਕੇ ਵੋਟਰਾਂ ਵਿੱਚ ਭਾਰੀ ਉਤਸ਼ਾਹ ਹੈ।
-
#WATCH | Rajasthan Elections | State Congress president Govind Singh Dotasra says, "There is enthusiasm for Congress in the entire state. People are voting with joy. With the kind of work done by Congress and the guarantees given by the party, there is zeal. The management done… pic.twitter.com/p1y9IdNPxX
— ANI (@ANI) November 25, 2023 " class="align-text-top noRightClick twitterSection" data="
">#WATCH | Rajasthan Elections | State Congress president Govind Singh Dotasra says, "There is enthusiasm for Congress in the entire state. People are voting with joy. With the kind of work done by Congress and the guarantees given by the party, there is zeal. The management done… pic.twitter.com/p1y9IdNPxX
— ANI (@ANI) November 25, 2023#WATCH | Rajasthan Elections | State Congress president Govind Singh Dotasra says, "There is enthusiasm for Congress in the entire state. People are voting with joy. With the kind of work done by Congress and the guarantees given by the party, there is zeal. The management done… pic.twitter.com/p1y9IdNPxX
— ANI (@ANI) November 25, 2023
ਰਾਜਸਥਾਨ 'ਚ ਵੋਟਿੰਗ ਜਾਰੀ: ਦੁਪਹਿਰ 1 ਵਜੇ ਤੱਕ ਰਾਜਸਥਾਨ 'ਚ 40.27 ਫੀਸਦੀ ਵੋਟਾਂ ਪਈਆਂ ਹਨ। ਉਦੈਪੁਰ ਜ਼ਿਲੇ 'ਚ ਦੁਪਹਿਰ 1 ਵਜੇ 37.6 ਫੀਸਦੀ ਵੋਟਿੰਗ ਹੋਣ ਦੀ ਖਬਰ ਹੈ। ਜੋਧਪੁਰ ਵਿੱਚ 37.68 ਫੀਸਦੀ ਵੋਟਿੰਗ ਹੋਣ ਦਾ ਸਮਾਚਾਰ ਹੈ। ਜੋਧਪੁਰ ਸ਼ਹਿਰ ਵਿੱਚ 36.44%, ਸਰਦਾਰਪੁਰਾ ਵਿੱਚ 37.89%, ਲੂਣੀ ਵਿੱਚ 38.01%, ਬਿਲਾੜਾ ਵਿੱਚ 37.37%, ਸੁਰਸਾਗਰ ਵਿੱਚ 38.37%, ਓਸੀਆਂ ਵਿੱਚ 39.36%, ਲੋਹਾਵਟ ਵਿੱਚ 39.54%, ਸ਼ੇਰਗੜ੍ਹ ਵਿੱਚ 40.97% ਵੋਟਿੰਗ, ਭੋਪਾਲਗੜ੍ਹ ਵਿੱਚ 34.01% ਅਤੇ ਫਲੋਦੀ ਵਿੱਚ 34.75% ਵੋਟਾਂ ਪਈਆਂ ਹਨ। ਸਵਾਈ ਮਾਧੋਪੁਰ 'ਚ ਵੀ ਦੁਪਹਿਰ 1 ਵਜੇ ਤੱਕ 37.48 ਫੀਸਦੀ ਵੋਟਿੰਗ ਹੋਣ ਦੀ ਸੂਚਨਾ ਹੈ ਜਦਕਿ ਸਿਰੋਹੀ 'ਚ 39.01 ਫੀਸਦੀ ਵੋਟਿੰਗ ਹੋਈ ਹੈ। ਹੁਣ ਤੱਕ ਦੀ ਸਭ ਤੋਂ ਵੱਧ ਮਤਦਾਨ ਪ੍ਰਤੀਸ਼ਤਤਾ ਰੇਵਦਰ ਵਿੱਚ 41.43% ਦਰਜ ਕੀਤੀ ਗਈ ਹੈ। ਅਜਮੇਰ ਜ਼ਿਲ੍ਹੇ ਵਿੱਚ 37.13 ਫੀਸਦੀ ਵੋਟਿੰਗ ਹੋਈ ਹੈ। ਕਿਸ਼ਨਗੜ੍ਹ 'ਚ 36.13 ਫੀਸਦੀ, ਪੁਸ਼ਕਰ 'ਚ 40.6, ਅਜਮੇਰ ਉੱਤਰੀ 'ਚ 34.34, ਅਜਮੇਰ ਦੱਖਣੀ 'ਚ 33.42 ਅਤੇ ਨਸੀਰਾਬਾਦ 'ਚ ਹੁਣ ਤੱਕ 40 ਫੀਸਦੀ ਵੋਟਿੰਗ ਹੋ ਚੁੱਕੀ ਹੈ। ਦੱਸ ਦਈਏ ਕਿ ਰਾਜਸਥਾਨ ਵਿੱਚ ਸਵੇਰੇ 11 ਵਜੇ ਤੱਕ 24.74 ਫੀਸਦੀ ਵੋਟਾਂ ਪਈਆਂ ਸਨ, ਜਦੋਂ ਕਿ ਸਵੇਰੇ 9 ਵਜੇ ਤੱਕ 9.77 ਫੀਸਦੀ ਵੋਟਿੰਗ ਹੋਈ ਸੀ।
-
#WATCH | Rajasthan Elections | RLP MP Hanuman Beniwal cast his vote at a polling booth in Baran. pic.twitter.com/Y55iqTTuf6
— ANI (@ANI) November 25, 2023 " class="align-text-top noRightClick twitterSection" data="
">#WATCH | Rajasthan Elections | RLP MP Hanuman Beniwal cast his vote at a polling booth in Baran. pic.twitter.com/Y55iqTTuf6
— ANI (@ANI) November 25, 2023#WATCH | Rajasthan Elections | RLP MP Hanuman Beniwal cast his vote at a polling booth in Baran. pic.twitter.com/Y55iqTTuf6
— ANI (@ANI) November 25, 2023
ਛਿਟਪੁਟ ਹਿੰਸਾ ਵਿਚਾਲੇ ਵੋਟਿੰਗ ਜਾਰੀ: ਵਿਧਾਨ ਸਭਾ ਚੋਣਾਂ ਦੌਰਾਨ ਕੁਝ ਥਾਵਾਂ 'ਤੇ ਹਿੰਸਾ ਦੀਆਂ ਖ਼ਬਰਾਂ ਆ ਰਹੀਆਂ ਹਨ। ਧੌਲਪੁਰ ਦੇ ਬਾਰੀ 'ਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਗੋਲੀਬਾਰੀ ਕਰਨ ਵਾਲੇ ਦੋਸ਼ੀਆਂ ਦੀ ਭਾਲ 'ਚ ਛਾਪੇਮਾਰੀ ਕਰ ਰਹੀ ਹੈ। ਕਰੌਲੀ 'ਚ ਬਸਪਾ ਉਮੀਦਵਾਰ ਐਡਵੋਕੇਟ ਰਵਿੰਦਰ ਮੀਨਾ ਦੇ ਪੋਲਿੰਗ ਏਜੰਟ ਸੁਮੰਤ ਮੀਨਾ 'ਤੇ ਜਾਨਲੇਵਾ ਹਮਲਾ ਹੋਇਆ। ਸਿਰੋਹੀ ਵਿੱਚ ਵੀ ਵਾਸਾ ਪਿੰਡ ਨੇੜੇ ਬੂਥ ਨੰਬਰ 132 ’ਤੇ ਹੰਗਾਮਾ ਹੋਇਆ।
ਬਜ਼ੁਰਗਾਂ ਨੇ ਆਪਣੀ ਵੋਟ ਪਾਈ: ਰਾਜਪਾਲ ਕਲਰਾਜ ਮਿਸ਼ਰਾ ਨੇ ਜੈਪੁਰ ਵਿੱਚ ਆਪਣੀ ਵੋਟ ਦਾ ਇਸਤੇਮਾਲ ਕੀਤਾ। ਕਲਰਾਜ ਮਿਸ਼ਰਾ ਨੇ ਸੀ ਸਕੀਮ ਦੇ ਸਰਦਾਰ ਪਟੇਲ ਮਾਰਗ 'ਤੇ ਸਥਿਤ ਮਹਾਤਮਾ ਗਾਂਧੀ ਸਰਕਾਰੀ ਸਕੂਲ ਦੇ ਬੂਥ 'ਤੇ ਪਰਿਵਾਰ ਸਮੇਤ ਆਪਣੀ ਵੋਟ ਪਾਈ। ਜੋਧਪੁਰ 'ਚ ਸੀਐੱਮ ਅਸ਼ੋਕ ਗਹਿਲੋਤ ਨੇ ਆਪਣੇ ਪਰਿਵਾਰ ਨਾਲ ਮਹਾਮੰਦਿਰ ਸਥਿਤ ਵਰਧਮਾਨ ਜੈਨ ਸਕੂਲ ਦੇ ਬੂਥ ਨੰਬਰ 111 'ਤੇ ਵੋਟ ਪਾਈ। ਲੋਕਤੰਤਰ ਦੇ ਮਹਾਨ ਤਿਉਹਾਰ 'ਚ ਕਨ੍ਹਈਆ ਲਾਲ ਟੇਲਰ ਦੇ ਦੋਵੇਂ ਪੁੱਤਰਾਂ ਨੇ ਵੀ ਉਦੈਪੁਰ 'ਚ ਆਪਣੀ ਵੋਟ ਦਾ ਇਸਤੇਮਾਲ ਕੀਤਾ। ਕਨ੍ਹਈਆ ਲਾਲ ਦੇ ਪੁੱਤਰਾਂ ਯਸ਼ ਅਤੇ ਤਰੁਣ ਨੇ ਪਹਿਲੀ ਵਾਰ ਵੋਟ ਪਾਈ। ਦੱਸ ਦਈਏ ਕਿ ਇਸ ਵਾਰ ਰਾਜਸਥਾਨ ਦੇ ਰਣ 'ਚ ਕਨ੍ਹਈਆ ਲਾਲ ਕਤਲ ਕਾਂਡ ਨੂੰ ਸਿਆਸੀ ਪਾਰਟੀਆਂ ਨੇ ਮੁੱਦਾ ਬਣਾਇਆ ਸੀ। ਮੰਤਰੀ ਪ੍ਰਤਾਪ ਸਿੰਘ ਖਚਰੀਆਵਾਸ ਨੇ ਆਪਣੀ ਪਤਨੀ ਦੇ ਨਾਲ ਸਿਵਲ ਲਾਈਨ ਖੇਤਰ ਦੇ ਕੁਮਾਵਤ ਖੇਤਰੀ ਸੀਨੀਅਰ ਸੈਕੰਡਰੀ ਸਕੂਲ ਦੇ ਬੂਥ 'ਤੇ ਆਪਣੇ ਵੋਟ ਦਾ ਇਸਤੇਮਾਲ ਕੀਤਾ। ਅਸਾਮ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਵੀ ਉਦੈਪੁਰ ਵਿੱਚ ਆਪਣੀ ਵੋਟ ਦਾ ਇਸਤੇਮਾਲ ਕੀਤਾ। ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਝਾਲਰਾਪਟਨ ਦੇ ਹਾਊਸਿੰਗ ਬੋਰਡ 'ਚ ਸਥਿਤ ਬੂਥ ਨੰਬਰ 32 'ਤੇ ਆਪਣੇ ਪੋਤੇ ਦੇ ਨਾਲ ਵੋਟ ਪਾਈ। ਜੋਧਪੁਰ ਵਿੱਚ, ਸਾਬਕਾ ਮਹਾਰਾਜਾ ਗਜ ਸਿੰਘ ਨੇ ਆਪਣੀ ਪਤਨੀ ਹੇਮਲਤਾ ਦੇ ਨਾਲ ਆਪਣੀ ਵੋਟ ਦਾ ਇਸਤੇਮਾਲ ਕੀਤਾ। ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਸਿਵਲ ਲਾਈਨਜ਼, ਜੈਪੁਰ ਵਿੱਚ ਆਪਣੀ ਵੋਟ ਦਾ ਇਸਤੇਮਾਲ ਕੀਤਾ।
- ਲੁਧਿਆਣਾ 'ਚ ਰੇਲਵੇ ਟ੍ਰੈਕ 'ਤੇ ਖੜ੍ਹੇ ਟਰੱਕ ਨਾਲ ਹੋਈ ਫਰੰਟੀਅਰ ਮੇਲ ਦੀ ਟੱਕਰ, ਐਮਰਜੈਂਸੀ ਬ੍ਰੇਕ ਲਗਾ ਕੇ ਰੋਕਣੀ ਪਈ ਸ਼ਤਾਬਦੀ,ਯਾਤਰੀਆਂ 'ਚ ਬਣਿਆ ਸਹਿਮ ਦਾ ਮਾਹੌਲ
- ਅੰਮ੍ਰਿਤਸਰ ਅਤੇ ਜੈਪੁਰ ਦੇ ਹਵਾਈ ਅੱਡੇ ਤੋਂ ਇੱਕੋ ਸਮੇਂ ਫੜ੍ਹੀ ਗਈ ਕਰੋੜਾਂ ਰੁਪਏ ਦੀ ਵਿਦੇਸ਼ੀ ਕਰੰਸੀ,ਮੁਖ ਮੁਲਜ਼ਮ ਸਮੇਤ 4 ਗ੍ਰਿਫ਼ਤਾਰ
- PM SECURITY BREACH CASE: ਫਿਰੋਜ਼ਪੁਰ 'ਚ ਪੀਐੱਮ ਮੋਦੀ ਦੀ ਸੁਰੱਖਿਆ 'ਚ ਕੁਤਾਹੀ ਦਾ ਮਾਮਲਾ,ਤਤਕਾਲੀ ਐੱਸਪੀ ਗੁਰਬਿੰਦਰ ਸਿੰਘ ਨੂੰ ਕੀਤਾ ਗਿਆ ਸਸਪੈਂਡ
ਵੋਟਿੰਗ ਦਾ ਬਾਈਕਾਟ: ਜ਼ਿਲ੍ਹਾ ਸਿਰੋਹੀ ਦੇ ਚਵਰਲੀ ਦੇ ਪਿੰਡ ਵਾਸੀਆਂ ਨੇ ਵੋਟਿੰਗ ਦਾ ਬਾਈਕਾਟ ਕੀਤਾ ਹੈ। ਪਿੰਡ ਚਵਰਲੀ ਦੇ ਲੋਕਾਂ ਨੇ ਪਿੰਡ ਨੂੰ ਬਸੰਤਗੜ੍ਹ ਪੰਚਾਇਤ ਨਾਲ ਜੋੜਨ ਦੀ ਮੰਗ ਨੂੰ ਲੈ ਕੇ ਵੋਟਾਂ ਨਹੀਂ ਪਾਈਆਂ। ਰਾਜਸਥਾਨ ਦੇ ਮਾਊਂਟ ਆਬੂ ਵਿੱਚ ਸਭ ਤੋਂ ਉੱਚੇ ਪੋਲਿੰਗ ਬੂਥ ਸ਼ੇਰਗਾਂਵ ਵਿੱਚ ਵੀ ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਪੂਰੇ ਰਾਜ ਵਿੱਚ ਵੋਟਿੰਗ ਲਈ ਕੁੱਲ 51,890 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਜਾਣਕਾਰੀ ਅਨੁਸਾਰ ਚੋਣਾਂ ਵਿੱਚ 5 ਕਰੋੜ 26 ਲੱਖ 90 ਹਜ਼ਾਰ 146 ਵੋਟਰ 1862 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰ ਰਹੇ ਹਨ।